Sunday, December 22, 2024

ਬਸਪਾ ਵਲੋਂ ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਵਿਰੁੱਧ ਪ੍ਰਦਰਸ਼ਨ

ਪੰਜਾਬ ਸਰਕਾਰ ਦਾ ਪੁੱਤਲਾ ਫੂਕ ਕੀਤੀ ਨਾਅਰੇਬਾਜ਼ੀ

ਸੰਗਰੂਰ/ ਲੌਂਗੋਵਾਲ, 6 ਅਗਸਤ (ਜਗਸੀਰ ਲੌਂਗੋਵਾਲ) – ਸਰਹੱਦੀ ਜ਼ਿਲ੍ਹੇ ਗੁਰਦਾਸਪੁਰ, ਅੰਮ੍ਰਿਤਸਰ ਅਤੇ ਤਰਨਤਾਰਨ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਸੈਂਕੜੇ ਮੌਤਾਂ ਦੇ ਵਿਰੋਧ ਵਿੱਚ ਬਹੁਜਨ ਸਮਾਜ ਪਾਰਟੀ ਵਲੋਂ ਸੰਗਰੂਰ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।
               ਬਸਪਾ ਦੇ ਜਨਰਲ ਸਕੱਤਰ ਚਮਕੌਰ ਸਿੰਘ ਵੀਰ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਰਾਹੀਂ ਮਾਨਯੋਗ ਰਾਜਪਾਲ ਦੇ ਨਾਂ ਮੰਗ ਪੱਤਰ ਭੇਜ ਕਿ ਪੰਜਾਬ ਸਰਕਾਰ ਨੂੰ ਭੰਗ ਕਰਨ ਮੰਗ ਕੀਤੀ।ਬਸਪਾ ਵਰਕਰਾਂ ਨੇ ਲੇਬਰ ਚੌਕ ਸੰਗਰੂਰ ਤੋਂ ਰੋਸ ਮਾਰਚ ਸ਼ੁਰੂ ਕਰਕੇ ਛੋਟਾ ਚੌਕ ਹੁੰਦੇ ਹੋਏ ਬੱਤੀਆਂ ਵਾਲੇ ਚੌਕ ਪੁੱਜ ਕੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ।
                    ਇਸ ਮੌਕੇ ਜਗਤਾਰ ਸਿੰਘ ਬਾਲੀਆਂ, ਚੰਦ ਸਿੰਘ ਰਾਮਪੁਰਾ, ਨਿਰਮਲ ਸਿੰਘ ਮੱਟੂ, ਰਣਧੀਰ ਸਿੰਘ ਨਾਗਰਾ, ਜਰਨੈਲ ਸਿੰਘ ਬੀਂਬੜ, ਸੁਰਜੀਤ ਸਿੰਘ ਸੰਤ, ਜਗਤਾਰ ਸਿੰਘ ਚੰਗਾਲ, ਜਰਨੈਲ ਸਿੰਘ ਬੰਗਾਂਬਾਲੀ, ਮੇਵਾ ਸਿੰਘ, ਵਿੰਦਰ ਸਿੰਘ, ਬਲਜੀਤ ਕੌਰ, ਜਗਜੀਵਨ ਸਿੰਘ, ਬਾਬਾ ਤਰਸੇਮ ਸਿੰਘ, ਰਣਧੀਰ ਸਿੰਘ ਮਾਝੀ, ਜਗਸੀਰ ਸਿੰਘ ਘਾਬਦਾਂ, ਅਵਤਾਰ ਸਿੰਘ ਮੰਗਵਾਲ, ਪ੍ਰਕਾਸ਼ ਸਿੰਘ ਸੰਗਰੁਰ, ਵਿੰਦਰ ਭੱਟੀਵਾਲ, ਜੋਰਾ ਸਿੰਘ ਫ਼ੌਜੀ, ਗੁਰਮੁੱਖ ਸਿੰਘ ਭਿੰਡਰਾਂ, ਗੁਰਮੇਲ ਸਿੰਘ ਰੰਗੀਲਾ ਆਦਿ ਆਗੁ ਵੀ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …