Tuesday, July 29, 2025
Breaking News

97 ਨਿਕਾਸੀ ਛੱਪੜਾਂ ਦੀ ਸਫਾਈ ਕਰਵਾ ਕੇ ਲੋਕਾਂ ਨੂੰ ਦਿੱਤਾ ਸ਼ੁੱਧ ਵਾਤਾਵਰਣ

ਮਗਨਰੇਗਾ ਅਧੀਨ ਕਾਰਜ ਕਰਵਾ ਕੇ ਜੋਬ ਕਾਰਡ ਹੋਲਡਰਾਂ ਨੂੰ ਦਿੱਤਾ ਰੁਜਗਾਰ

ਪਠਾਨਕੋਟ, 27 ਅਗਸਤ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਲੋਕਾਂ ਸਵੱਛ ਅਤੇ ਸ਼ੁੱਧ ਵਾਤਾਵਰਣ ਮੂਹਈਆ ਕਰਵਾਉਣ ਲਈ ਅਤੇ ਨਿਕਾਸੀ ਛੱਪੜਾਂ ਦੀ ਪਾਣੀ ਦੀ ਸਮਰੱਥਾ ਵਧਾਉਂਣ ਅਤੇ ਪਾਣੀ ਦਾ ਫਿਰ ਤੋਂ ਖੇਤੀ ਲਈ ਪ੍ਰਯੋਗ ਕਰਨ ਦੇ ਉਦੇਸ਼ ਨਾਲ ਜਿਲ੍ਹਾ ਪਠਾਨਕੋਟ ਵਿੱਚ ਸਥਿਤ 97 ਨਿਕਾਸੀ ਛੱਪੜਾਂ ਦੀ ਸਫਾਈ ਕਰਵਾਈ ਗਈ।ਜਿਸ ‘ਤੇ ਕਰੀਬ 39,33081 ਲੱਖ ਰੁਪਏ ਦੀ ਲਾਗਤ ਆਈ।
                   ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਬਲਰਾਜ ਸਿੰਘ ਇਹ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਅਦੇਸ਼ਾਂ ਅਨੁਸਾਰ ਜਿਲ੍ਹਾ ਪਠਾਨਕੋਟ ਦੇ 6 ਬਲਾਕਾਂ ਅੰਦਰ ਸਥਿਤ 97 ਨਿਕਾਸੀ ਛੱਪੜਾਂ ਦੀ ਸਫਾਈ ਕਰਵਾ ਕੇ ਪਿੰਡਾਂ ਨੂੰ ਸਹੂਲਤ ਪ੍ਰਦਾਨ ਕੀਤੀ ਗਈ ਹੈ।ਉਨ੍ਹਾ ਦੱਸਿਆ ਕਿ ਬਲਾਕ ਪਠਾਨਕੋਟ ਵਿੱਚ 9 ਨਿਕਾਸੀ ਛੱਪੜ, ਬਲਾਕ ਘਰੋਟਾ ਵਿੱਚ 17 ਨਿਕਾਸੀ ਛੱਪੜ, ਬਲਾਕ ਧਾਰਕਲ੍ਹਾਂ ਵਿੱਚ 10 ਨਿਕਾਸੀ ਛੱਪੜ, ਬਲਾਕ ਸੁਜਾਨਪੁਰ ਵਿੱਚ 23 ਨਿਕਾਸੀ ਛੱਪੜ , ਬਲਾਕ ਨਰੋਟ ਜੈਮਲ ਸਿੰਘ ਵਿੱਚ 28 ਨਿਕਾਸੀ ਛੱਪੜ ਅਤੇ ਬਲਾਕ ਬਮਿਆਲ ਵਿੱਚ ਸਥਿਤ 10 ਨਿਕਾਸੀ ਛੱਪੜਾਂ ਦੀ ਸਫਾਈ ਮਗਨਰੇਗਾ ਅਧੀਨ ਕਰਵਾਈ ਗਈ।
                   ਉਨ੍ਹਾਂ ਦੱਸਿਆ ਕਿ ਉਪਰੋਕਤ ਕਾਰਜਾਂ ਦੋਰਾਨ ਮਗਨਰੇਗਾ ਅਧੀਨ ਬਣਾਏ ਗਏ ਜੋਬ ਕਾਰਡ ਹੋਲਡਰਾਂ ਨੂੰ ਰੁਜ਼ਗਾਰ ਵੀ ਪ੍ਰਦਾਨ ਕੀਤਾ ਗਿਆ।ਉਨਾਂ ਕਿਹਾ ਕਿ ਸਰਕਾਰ ਦਾ ਇਹ ਇੱਕ ਵਧੀਆ ਉਪਰਾਲਾ ਹੈ।ਜਿਸ ਨਾਲ ਜਿਲ੍ਹੇ ‘ਚ ਸਥਿਤ ਨਿਕਾਸੀ ਛੱਪੜਾਂ ਦੀ ਹਾਲਤ ਵਿੱਚ ਸੁਧਾਰ ਹੋਇਆ ਹੈ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …