40 ਬੇਰਜ਼ਗਾਰ ਨੋਜਵਾਨਾਂ ਨੁੰ ਮਿਲੀ ਨੌਕਰੀ
ਪਠਾਨਕੋਟ, 8 ਸਤੰਬਰ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਪਠਾਨਕੋਟ ਵੱਲੋਂ ਘਰ-ਘਰ ਰੋਜਗਾਰ ਤਹਿਤ ਜਿਲ੍ਹਾ ਪਠਾਨਕੋਟ ਦੇ
ਬਲਾਕ ਘਰੋਟਾ ਵਿਖੇ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਦੇ ਨਿਰਦੇਸ਼ਾਂ ਅਨੁਸਾਰ ਰੋਜ਼ਗਾਰ ਮੇਲਾ ਬੀ.ਡੀ.ਓ ਦਫਤਰ ਘਰੋਟਾ ਵਿਖੇ ਲਗਾਇਆ ਗਿਆ।ਜਿਸ ਦੀ ਪ੍ਰਧਾਨਗੀ ਗੁਰਮੇਲ ਸਿੰਘ ਜਿਲ੍ਹਾ ਰੁਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸਰ ਪਠਾਨਕੋਟ ਨੇ ਕੀਤੀ।
ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਘਰ ਘਰ ਰੋਜ਼ਗਾਰ ਤਹਿਤ ਅੱਜ ਰੋਜ਼ਗਾਰ ਮੇਲਾ ਬਲਾਕ ਘਰੋਟਾ ਵਿੱਚ ਲਗਾਇਆ ਗਿਆ।ਇਸ ਰੋਜ਼ਗਾਰ ਮੇਲੇ ਵਿੱਚ ਘਰੋਟਾ ਅਤੇ ਨਜਦੀਕੀ ਖੇਤਰਾਂ ਵਿੱਚੋਂ ਕਰੀਬ 58 ਨੋਜਵਾਨ ਪਹੁੰਚੇ।ਉਨ੍ਹਾਂ ਦੱਸਿਆ ਕਿ ਅੱਜ ਦੇ ਰੋਜ਼ਗਾਰ ਮੇਲੇ ਵਿੱਚ ਵਰਧਮਾਨ ਯਾਰਨ ਐਂਡ ਥਰਿਡ ਲਿਮਿਟਿਡ ਹੁਸਿਆਰਪੁਰ ਅਤੇ ਐਲ.ਆਈ.ਸੀ ਪਠਾਨਕੋਟ ਨੇ ਲਿਆ ਗਿਆ।ਜਿਸ ਦੋਰਾਨ 25 ਵਰਧਮਾਨ ਯਾਰਨ ਐਂਡ ਥਰਿਡ ਲਿਮ. ਹੁਸਿਆਰਪੁਰ ਨੇ ਮਸ਼ੀਨ ਓਪਰੇਟਰ ਅਤੇ ਐਲ.ਆਈ.ਸੀ ਪਠਾਨਕੋਟ ਨੇ 16 ਨੋਜਵਾਨਾਂ ਦੀ ਐਡਵਾਈਜ਼ਰ ਲਈ ਨਿਯੁੱਕਤੀ ਕੀਤੀ।
ਉਨ੍ਹਾਂ ਜਾਣਕਾਰੀ ਦੱਸਿਆ ਕਿ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ 8 ਸਤੰਬਰ 2020 ਨੂੰ ਧਾਰ ਕਲ੍ਹਾਂ ਵਿੱਚ ਸਥਿਤ ਬੀ.ਡੀ.ਓ ਦਫਤਰ ਵਿਖੇ ਰੋਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ।
Punjab Post Daily Online Newspaper & Print Media