ਸਾਂਭ ਰੱਖੀਦਾ ਪਿਆਰ ਦੇ ਰਿਸ਼ਤਿਆਂ ਨੂੰ,
ਜਿਹੜੇ ਕਰਦੇ ਦਿਲੋਂ ਇਤਬਾਰ ਨੇ,
ਨਾ ਮਾਰ ਠੋਕਰਾਂ ਸ਼ੀਸ਼ੇ ਜਿਹੇ ਦਿਲ ਨੂੰ,
ਜਿਹਦੇ ਟੁੱਕੜੇ ਕਈ ਹਜ਼ਾਰ ਨੇ,
ਇੱਕ ਮਾਮੂਲੀ ਜਿਹਾ ਟੁੱਕੜਾ ਜੇ ਚੁੱਭ ਜੇ,
ਜ਼ਖਮਾਂ ਦੀਆਂ ਅੰਦਰੂਨੀ ਪੀੜਾਂ ਕਈ ਹਜ਼ਾਰ ਨੇ,
ਕਈ ਅੰਦਰੋਂ ਅੰਦਰ ਘੁਣ ਵਾਂਗ ਖਾਂ ਜਾਂਦੇ ਨੇ,
ਸਾਂਭ-ਸਾਂਭ ਰੱਖੀ ਦਾ,
ਦਿਲ ਨੂੰ ਜਿਹਦੇ ਨਾਲ ਸੱਚਾ ਪਿਆਰ ਏ।22012021

ਤਰਵਿੰਦਰ ਕੌਰ
ਲੁਧਿਆਣਾ।
ਮੋ – 9814450239
 Punjab Post Daily Online Newspaper & Print Media
Punjab Post Daily Online Newspaper & Print Media
				 
			 
			 
						
					 
						
					 
						
					