ਅੰਮ੍ਰਿਤਸਰ, 8 ਫਰਵਰੀ (ਸੰਧੂ) – ਬੀ.ਐਨ.ਐਸ ਇੰਟਰਨੈਸ਼ਨਲ (ਆਈ.ਸੀ.ਐਸ.ਈ ਪੈਟਰਨ) ਸਕੂਲ ਭਿੱਟੇਵਡ ਅਤੇ ਸਿੱਖ ਨੈਸ਼ਨਲ ਪਬਲਿਕ ਸਕੂਲ ਮਾਨਾਵਾਲਾ ਦੀਆਂ ਵੱਖ-ਵੱਖ ਮੁਕਾਬਲਿਆਂ ਦੀਆਂ ਜੇਤੂ ਵਿਦਿਆਰਥਣਾਂ ਦਾ ਸਕੂਲ ਪਰਤਣ ‘ਤੇ ਐਮ.ਡੀ ਗੁਰਚਰਨ ਸਿੰਘ ਸੰਧੂ, ਪ੍ਰਿੰਸੀਪਲ ਮੀਨੂੰ ਸ਼ਰਮਾ ਤੇ ਇੰਚਾਰਜ਼ ਮਨਜਿੰਦਰ ਕੌਰ ਆਦਿ ਵਲੋਂ ਨਿੱਘਾ ਸਵਾਗਤ ਕੀਤਾ ਗਿਆ।ਖੇਡ ਤੇ ਸੱਭਿਆਚਾਰਕ ਵਿੰਗ ਇੰਚਾਰਜ਼ ਮੈਡਮ ਸੰਦੀਪ ਕੌਰ ਨੇ ਹਰੇਕ ਵਿਦਿਆਰਥਣ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਦਿੱਤੀ।
ਐਮ.ਡੀ ਗੁਰਚਰਨ ਸਿੰਘ ਸੰਧੂ ਨੇ ਕਿਹਾ ਕਿ ਉਨ੍ਹਾਂ ਦੀਆਂ ਦੋਨੋਂ ਵਿਦਿਅਕ ਸੰਸਥਾਵਾਂ ਧੀਆਂ ਨੂੰ ਹਰੇਕ ਖੇਤਰ ਦੇ ਵਿੱਚ ਨਿਪੁੰਨ ਬਣਾਉਣ ਲਈ ਵਚਨਬੱਧ ਹਨ।ਪੇਂਡੂ ਖਿੱਤੇ ਦੇ ‘ਚ ਉਕਤ ਸਕੂਲਾਂ ਦਾ ਸਮੁੱਚਾ ਸਟਾਫ ਤੇ ਵਿਦਿਆਰਥੀ ਵਿੱਦਿਆ ਦੇ ਨਾਲ-ਨਾਲ ਹੋਰਨਾਂ ਖੇਤਰਾਂ ਦੇ ਵਿੱਚ ਮੋਹਰੀ ਬਣਨ ਲਈ ਸਖਤ ਅਭਿਆਸ ਕਰਦੇ ਹਨ।ਪ੍ਰਿੰਸੀਪਲ ਮੈਡਮ ਮੀਨੂੰ ਸ਼ਰਮਾ ਤੇ ਇੰਚਾਰਜ ਮਨਜਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਵਿੱਦਿਅਕ ਅਦਾਰੇ ਪੰਜਾਬ ਸਰਕਾਰ ਦੀ “ਬੇਟੀ ਬਚਾਓ ਬੇਟੀ ਪੜ੍ਹਾਓ” ਮੁਹਿੰਮ ਦੇ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਲਈ ਹਮੇਸ਼ਾਂ ਤੱਤਪਰ ਹਨ।
ਇਸ ਮੌਕੇ ਦੋਨ੍ਹਾਂ ਸਕੂਲਾਂ ਦੇ ਸਟਾਫ ਮੈਂਬਰਾਂ ਤੋਂ ਇਲਾਵਾ ਸਹਿਯੋਗੀ ਵਿਦਿਆਰਥੀ ਵੀ ਹਾਜ਼ਰ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …