ਅੰਮ੍ਰਿਤਸਰ, 15 ਅਪ੍ਰੈਲ (ਜਗਦੀਪ ਸਿੰਘ) – ਅਮਰੀਕੀ ਫ਼ੌਜ ਦੇ ਪਹਿਲੇ ਦੇ ਪਹਿਲੇ ਸਿੱਖ ਕਰਨਲ ਡਾਕਟਰ ਅਰਜਿੰਦਰ ਸਿੰਘ ਸੇਖੋਂ ਦੇ 12 ਅਪ੍ਰੈਲ 2021 ਨੂੰ ਅਕਾਲ ਚਲਾਣੇ ‘ਤੇ ਉਨ੍ਹਾਂ ਦੇ ਜਮਾਤੀਆਂ ਅਤੇ ਅਧਿਆਪਕਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਜਿੰਨਾਂ ਵਿੱਚ ਪ੍ਰੋ. ਮੋਹਨ ਸਿੰਘ, ਪ੍ਰੋ. ਵਿਕਰਮ, ਡਾ. ਚਰਨਜੀਤ ਸਿੰਘ ਗੁਮਟਾਲਾ, ਖ਼ਾਲਸਾ ਕਾਲਜ਼ ਸੈਕੰਡਰੀ ਸਕੂਲ ਦੇ ਪ੍ਰਿੰ. ਇੰਦਰਜੀਤ ਸਿੰਘ ਗੋਗੋਆਣੀ, ਮਨਿੰਦਰ ਸਿੰਘ ਐਸਕਾਰਟ ਪ੍ਰੈਸ, ਇੰਜ. ਰਮੇਸ਼ ਚੰਦਰ ਸਚਦੇਵਾ, ਇੰਜ. ਸੁਭਾਸ਼ ਚੰਦਰ ਉਪਲ, ਮੋਹਨ ਸਿੰਘ ਸਾਬਕਾ ਡਰੱਗ ਕੰਟਰੋਲਰ, ਸੇਵਾ ਮੁਕਤ ਕਰਨਲ ਰਮੇਸ਼ ਦਵੇਸਰ, ਇੰਜ. ਜਸਪਾਲ ਸਿੰਘ, ਗੁਰਸ਼ਰਨ ਸਿੰਘ ਚਾਵਲਾ, ਸੇਵਾ ਮੁਕਤ ਕਰਨਲ ਸੁਰਿੰਦਰ ਸਿੰਘ, ਡਾ. ਦਵਿੰਦਰ ਕੌਰ ਸੰਧੂ, ਇੰਦਰਜੀਤ ਸਿੰਘ ਪੁਰੀ, ਜਗਦੀਸ਼ ਸਿੰਘ ਚੋਹਕਾ, ਡਾ. ਰੋਸ਼ਨ ਲਾਲ ਸ਼ਰਮਾ, ਇੰਜ. ਸੁਭਾਸ਼ ਚੰਦਰ ਉਪਲ, ਕਵਲਜੀਤ ਕੌਰ, ਪ੍ਰੋ. ਮਨਮੋਹਨ ਸਿੰਘ, ਪ੍ਰੋ. ਮੋਹਨ ਲਾਲ ਅਰੋੜਾ, ਡਾ. ਭਰਮਿੰਦਰ ਸਿੰਘ ਬੇਦੀ ਟੈਂਮਪਾ (ਯੂ.ਐਸ.ਏ), ਡਾ. ਨਵਜੋਤ ਸਿੰਘ ਹੰਸਪਾਲ (ਯੂ.ਐਸ.ਏ), ਡਾ. ਜਗਜੀਤ ਕੌਰ ਆਦਿ ਸ਼ਾਮਲ ਹਨ।ਪ੍ਰੈਸ ਨੂੰ ਜਾਰੀ ਬਿਆਨ ਵਿੱਚ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਇਹ ਜਾਣਕਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਖ਼ਾਲਸਾ ਕਾਲਜ਼ ਸੀਨੀਅਰ ਸੈਕੰਡਰੀ ਸਕੂਲ ਅੰਮ੍ਰਿਤਸਰ ਤੋਂ 1964 ਵਿੱਚ ਹਾਇਰ ਸੈਕੰਡਰੀ ਅਤੇ ਖ਼ਾਲਸਾ ਕਾਲਜ਼ ਅੰਮ੍ਰਿਤਸਰ ਤੋਂ 1965 ਵਿੱਚ ਪ੍ਰੀ-ਮੈਡੀਕਲ ਕਰਕੇ ਸਰਕਾਰੀ ਮੈਡੀਕਲ ਕਾਲਜ਼ ਅੰਮ੍ਰਿਤਸਰ ਤੋਂ ਐਮ.ਬੀ.ਬੀ.ਐਸ ਕੀਤੀ।ਉਸ ਸਮੇਂ ਉਨ੍ਹਾਂ ਦੇ ਪਿਤਾ ਅਜਾਇਬ ਸਿੰਘ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਡੀ.ਪੀ.ਈ ਸਨ ਅਤੇ ਉਨ੍ਹਾਂ ਦਾ ਜੱਦੀ ਪੁਸ਼ਤੀ ਪਿੰਡ ਰਈਆ (ਅੰਮ੍ਰਿਤਸਰ) ਦੇ ਲਾਗਲਾ ਪਿੰਡ ਵਡਾਲਾ ਕਲਾਂ ਹੈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …