Tuesday, May 21, 2024

ਖ਼ਾਲਸਾ ਕਾਲਜ ਦੇ ਖੇਡ ਮੈਦਾਨ ’ਚ ਕਰਵਾਏ ਲੜਕੀਆਂ ਦੇ ਹਾਕੀ ਟਰਾਇਲ

90 ਦੇ ਕਰੀਬ ਖਿਡਾਰਣਾਂ ਨੇ ਦਿੱਤੇ ਟਰਾਇਲ – ਡਾਇਰੈਕਟਰ ਅਕੈਡਮੀ ਡਾ. ਕੰਵਲਜੀਤ ਸਿੰਘ

ਅੰਮ੍ਰਿਤਸਰ, 19 ਅਪ੍ਰੈਲ (ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀ ਖ਼ਾਲਸਾ ਹਾਕੀ ਅਕਾਦਮੀ (ਭਾਰਤ ਸਰਕਾਰ ਦੁਆਰਾ ਖੇਲੋ ਇੰਡੀਆ ਪ੍ਰੋਗਰਾਮ ਤਹਿਤ ਮੰਜ਼ੂਰਸ਼ੁਦਾ) ਵੱਲੋਂ ਅੱਜ ਅੰਡਰ 14,17,19 ਵਰਗ ਤਹਿਤ ਕਾਲਜ ਵਿਦਿਆਰਥਣਾਂ ਦੇ ਹਾਕੀ ਟਰਾਇਲ ਕਰਵਾਏ ਗਏ।ਵੱਖ-ਵੱਖ ਜ਼ਿਲ੍ਹਿਆਂ ਤੋਂ 90 ਦੇ ਕਰੀਬ ਹਾਕੀ ਖਿਡਾਰਣਾਂ ਨੇ ਸ਼ਮੂਲੀਅਤ ਕੀਤੀ।
                  ਦ੍ਰੋਣਾਚਾਰੀਆ ਐਵਾਰਡ ਜੇਤੂ ਰਾਸ਼ਟਰੀ ਹਾਕੀ ਕੋਚ ਬਲਦੇਵ ਸਿੰਘ ਨੇ ਦੱਸਿਆ ਕਿ ਅੱਜ ਅੰਮ੍ਰਿਤਸਰ ਜ਼ਿਲ੍ਹੇ ਸਮੇਤ ਸੰਗਰੂਰ, ਬਰਨਾਲਾ, ਮੋਗਾ, ਰੋਹਤਕ, ਫ਼ਤਿਹਗੜ੍ਹ ਸਾਹਿਬ, ਬਾਬਾ ਬਕਾਲਾ, ਮਹਿਤਾ, ਡੇਰਾਬੱਸੀ, ਗੁੜਗਾਂਵ, ਸਠਿਆਲਾ ਤੋਂ ਖਿਡਾਰਣਾ ਹਾਕੀ ਦੇ ਟਰਾਇਲ ਦੇਣ ਲਈ ਪੁੱਜੀਆਂ।ਉਨ੍ਹਾਂ ਕਿਹਾ ਕਿ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਅਤੇ ਡਾਇਰੈਕਟਰ ਅਕਾਦਮੀ ਡਾ. ਕੰਵਲਜੀਤ ਸਿੰਘ ਸਹਿਯੋਗ ਨਾਲ ‘ਹਾਕੀ ਗੇਮ’ ਨੂੰ ਉਤਸ਼ਾਹਿਤ ਕਰਨ ਤੇ ਦੇਸ਼ ਲਈ ਸ਼ਾਨਦਾਰ ਸਥਾਨ ਅਤੇ ਟਰਾਫ਼ੀ ਪ੍ਰਾਪਤ ਕਰਨ ਦੇ ਮਕਸਦ ਤਹਿਤ ਖੇਡ ’ਚ ਵਧੀਆ ਪ੍ਰਦਰਸ਼ਨ ਕਰਨ ਵਾਲੀਆਂ ਖਿਡਾਰਣਾਂ ਦੀ ਚੋਣ ਲਈ ਲੜਕੀਆਂ ਦੇ ਉਕਤ ਟਰਾਇਲ ਕਰਵਾਏ ਗਏ ਹਨ।
                ਡਾ. ਕੰਵਲਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਤੇ ਹੋਰਨਾਂ ਸੂਬਿਆਂ ਤੋਂ 90 ਦੇ ਕਰੀਬ ਲੜਕੀਆਂ ਹਾਕੀ ਦਾ ਟਰਾਇਲ ਦੇਣ ਪਹੁੰਚੀਆਂ।ਉਨ੍ਹਾਂ ਕਿਹਾ ਕਿ ਗਵਰਨਿੰਗ ਕੌਂਸਲ ਨੇ ਕਾਬਲ ਖਿਡਾਰਣਾਂ ਦੀ ਚੋਣ ਕਰਨ, ਹਾਕੀ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਉਭਾਰਣ ਅਤੇ ਮਹਿਲਾਵਾਂ ਨੂੰ ਵਿਸ਼ੇਸ਼ ਦਰਜ਼ਾ ਦਿਵਾਉਣ ਲਈ ਖ਼ਾਲਸਾ ਹਾਕੀ ਅਕਾਦਮੀ ਦੀ ਸਥਾਪਨਾ ਕੀਤੀ ਗਈ ਹੈ।ਅੱਜ ਦਾ ਟਰਾਇਲ ਕੋਚ ਬਲਦੇਵ ਸਿੰਘ, ਜੂਨੀਅਰ ਕੋਚ ਅਮਰਜੀਤ ਸਿੰਘ ਅਤੇ ਫ਼ਤਿਹਗੜ੍ਹ ਸਾਹਿਬ ਤੋਂ ਜਰਨੈਲ ਸਿੰਘ ਦੀ ਦੇਖ ਰੇਖ ਹੇਠ ਸੰਪੂਰਨ ਹੋਇਆ।ਉਨ੍ਹਾਂ ਕਿਹਾ ਕਿ ਟਰਾਇਲ ਉਪਰੰਤ ਚੁਣੀਆਂ ਗਈਆਂ ਖਿਡਾਰਣਾਂ ਨੂੰ ਖਾਣੇ, ਹੋਸਟਲ ਤੇ ਫ਼ੀਸ ਮੁਆਫ਼ੀ ਦੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ।

Check Also

ਏਡਿਡ ਸਕੂਲ ਬੰਦ ਕਰਨ ਅਤੇ ਗ੍ਰਾਂਟਾਂ ਵਿੱਚ ਕਟੌਤੀ ਦੀ ਵਿਰੁੱਧ 22 ਮਈ ਨੂੰ ਸਿੱਖਿਆ ਮੰਤਰੀ ਦੇ ਹਲਕੇ `ਚ ਰੋਸ ਮਾਰਚ ਦਾ ਐਲਾਨ

ਅੰਮ੍ਰਿਤਸਰ, 20 ਮਈ (ਖੁਰਮਣੀਆਂ) – ਏਡਿਡ ਸਕੂਲ ਟੀਚਰ ਯੂਨੀਅਨ ਅੰਮ੍ਰਿਤਸਰ ਦੀ ਮੀਟਿੰਗ ਸੈਕੰਡਰੀ ਸਕੂਲ ‘ਚ …