ਭੈੜਾ ਬੜਾ ਜ਼ਮਾਨਾ, ਬਚ ਕੇ ਰਹਿ ਯਾਰਾ।
ਹੋਇਆ ਜੱਗ ਬੇਗਾਨਾ, ਬਚ ਕੇ ਰਹਿ ਯਾਰਾ।
ਮੂੰਹ ਦੇ ਮਿੱਠੇ, ਅੰਦਰੋਂ ਦਿਲ ਦੇ ਕਾਲੇ ਨੇ
ਟਿੰਡ ‘ਚ ਪਉਂਦੇ ਕਾਨਾ, ਬਚ ਕੇ ਰਹਿ ਯਾਰਾ।
ਸ਼ਰੀਫ਼ ਬੰਦੇ ਨੂੰ, ਜਾਲ ਵਿਛਾ ਕੇ ਫਾਹ ਲੈਂਦੇ
ਫਿਰ ਪਉਂਦੇ ਚੋਗਾ-ਦਾਣਾ, ਬਚ ਕੇ ਰਹਿ ਯਾਰਾ।
ਲੂੰਬੜ ਚਾਲਾਂ ਖੇਡ ਰਹੇ ਨੇ, ਰਾਣੀ ਖ਼ਾਂ ਦੇ ਸਾਲੇ
ਖਰਾਬ ਕਰਨਗੇ ਖਾਨਾਂ, ਬਚ ਕੇ ਰਹਿ ਯਾਰਾ।
ਮੋਮੋ-ਠੱਗਣੀਆਂ ਕਰ ਗੱਲਾਂ, ਵੈਰ ਪੁਆਉਂਦੇ ਨੇ
ਅੱਗ ਲਉਣੀ ਖੱਬੀਖਾਨਾਂ, ਬਚ ਕੇ ਰਹਿ ਯਾਰਾ।
“ਸੁਹਲ” ਉਹ ਗੰਦੇ ਬੰਦੇ, ਜੋ ਕਰਦੇ ਦੰਗੇ ਨੇ,
ਨਿਭਾਉਂਦੇ ਨਹੀਂ ਯਰਾਨਾ, ਬਚ ਕੇ ਰਹਿ ਯਾਰਾ।25072021

ਮਲਕੀਅਤ ‘ਸੁਹਲ’
ਗੁਰਦਾਸਪੁਰ।
ਮੋ – 98728 48610
Punjab Post Daily Online Newspaper & Print Media