ਅੰਮ੍ਰਿਤਸਰ, 7 ਅਗਸਤ (ਦੀਪ ਦਵਿੰਦਰ ਸਿੰਘ) – ਵਿਰਸਾ ਵਿਹਾਰ ਸੁਸਾਇਟੀ ਅੰਮ੍ਰਿਤਸਰ 31 ਜੁਲਾਈ ਤੋਂ ਲਗਾਤਾਰ ਚੱਲ ਰਹੇ ਹਫ਼ਤਾਵਾਰੀ ਸੰਗੀਤ ਅਤੇ ਨਾਟਕ ਫੈਸਟੀਵਲ ਦੌਰਾਨ ਅਜ਼ਾਦ ਭਗਤ ਸਿੰਘ ਵਿਰਾਸਤ ਮੰਚ ਅੰਮਿ੍ਰਤਸਰ ਦੀ ਟੀਮ ਵਲੋਂ ਸ਼ਾਹਿਦ ਨਦੀਮ ਦਾ ਲਿਖਿਆ ਅਤੇ ਦਲਜੀਤ ਸੋਨਾ ਦਾ ਡਾਇਰੈਕਟ ਕੀਤਾ ਨਾਟਕ ‘ਦੁੱਖ ਦਰਿਆ’ ਦਾ ਮੰਚਣ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਕੀਤਾ ਗਿਆ।
ਵਕਤ ਅਤੇ ਹਾਲਾਤਾਂ ਦੀਆਂ ਮਾਰੀਆਂ ਅਤੇ ਸਮੇਂ ਦੀਆਂ ਸਰਕਾਰਾਂ ਦੇ ਭੈੜੇ ਕਾਨੂੰਨਾਂ ਦੀਆਂ ਸ਼ਿਕਾਰ ਕੋਸਰ ਅਤੇ ਉਸ ਦੀ ਧੀ ਕਿੰਝ ਇਕ ਦੂਜੇ ਤੋਂ ਵੱਖ ਹੋ ਜਾਂਦੀਆਂ ਹਨ ਅਤੇ ਫਿਰ ਕਿੰਝ ਇਕ ਦੂਜੇ ਨੂੰ ਮਿਲਦੀਆਂ ਨੇ ਇਹ ਸਭ ਤ੍ਰਾਸਦੀ ਨਾਟਕ ਰਾਹੀਂ ਵਰਨਣ ਕੀਤੀ ਗਈ।ਇਕ ਸੱਚੀ ਕਹਾਣੀ ਤੇ ਅਧਾਰਿਤ ਇਹ ਨਾਟਕ ਸੀਤਾ ਮਾਤਾ ਦੀ ਜ਼ਿੰਦਗੀ ਦੀ ਵੀ ਇਕ ਝਲਕ ਦਰਸ਼ਕਾਂ ਮੂਹਰੇ ਰੱਖ ਗਿਆ।ਨਾਟਕ ਦੀ ਪੇਸ਼ਕਾਰੀ ਦਰਸ਼ਕਾਂ ਨੂੰ ਮੰਤਰ ਮੁਗਧ ਅਤੇ ਭਾਵੁਕ ਕਰ ਗਈ।
ਨਾਟਕ ਵਿੱਚ ਕੰਮ ਕਰਨ ਵਾਲੇ ਕਲਾਕਾਰਾਂ ਵਿੱਚ ਜੈਸਮੀਨ ਬਾਵਾ, ਅਨਮੋਲ ਸਿੰਘ, ਪੁਨੀਤ ਪਾਹਵਾ, ਅਮਰਜੀਤ ਕੌਰ, ਗੁਰਵਿੰਦਰ ਕੌਰ, ਸੀਰਤ ਪਰਮਜੀਤ ਸਿੰਘ, ਨਵਦੀਪ ਕਲੇਰ, ਚਾਂਦ ਸਹਿਗਲ, ਮਨਿੰਦਰ ਨੌਸ਼ਹਿਰਾ, ਸ਼ਰਨਜੀਤ ਰਟੌਲ, ਮੋਹਿਤ ਚਾਵਲਾ, ਸਤਨਾਮ ਮੂਧਲ ਮੁੱਖ ਸਨ।ਨਾਟਕ ਦੀ ਰੋਸ਼ਨੀ ਦਾ ਪ੍ਰਭਾਵ ਹਮਨਪ੍ਰੀਤ ਸਿੰਘ ਨੇ ਦਿੱਤੀ।
ਇਸ ਮੌਕੇ ਵਿਰਸਾ ਵਿਹਾਰ ਦੇ ਪ੍ਰਧਾਨ ਕੇਵਲ ਧਾਲੀਵਾਲ, ਡਾ. ਸਿਆਮ ਸੁੰਦਰ ਦੀਪਤੀ, ਰਮੇਸ਼ ਯਾਦਵ, ਭੁਪਿੰਦਰ ਸਿੰਘ ਸੰਧੂ, ਡਾ. ਇਕਬਾਲ ਕੌਰ ਸੌਂਦ, ਗੁਰਤੇਜ਼ ਮਾਨ ਆਦਿ ਹਾਜ਼ਰ ਸਨ।
Check Also
ਪਿੰਡ ਜੱਬੋਵਾਲ ਵਿਖੇ 1.78 ਕਰੋੜ ਦੀ ਲਾਗਤ ਨਾਲ ਬਣੇਗਾ ਖੇਡ ਸਟੇਡੀਅਮ – ਈ.ਟੀ.ਓ
ਅੰਮ੍ਰਿਤਸਰ, 1 ਅਪ੍ਰੈਲ (ਸੁਖਬੀਰ ਸਿੰਘ – ਹਲਕਾ ਜੰਡਿਆਲਾ ਗੁਰੂ ਦੇ ਪ੍ਰਸਿੱਧ ਪਿੰਡ ਜੱਬੋਵਾਲ ਵਿਖੇ ਸ਼ਹੀਦ …