Tuesday, May 6, 2025
Breaking News

ਪੰਜਾਬੀ ਨੂੰ ਮਾਈਨਰ ਵਿਸ਼ੇ `ਚ ਰੱਖਣ ਵਿਰੁੱਧ ਸਾਹਿਤਕਾਰਾਂ ਨੇ ਜਤਾਇਆ ਰੋਸ

ਅੰਮ੍ਰਿਤਸਰ, 24 ਅਕਤੂਬਰ (ਦੀਪ ਦਵਿੰਦਰ ਸਿੰਘ) – ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਵਲੋਂ ਪੰਜਾਬੀ ਭਾਸ਼ਾ ਨੂੰ ਮਾਈਨਰ ਵਿਸ਼ੇ ਵਿਚ ਰੱਖਣ ਦੇ ਫੈਸਲੇ ਦੀ ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਹੋਰਨਾਂ ਸਾਹਿਤਕ ਸਭਾਵਾਂ ਦੇ ਪੰਜਾਬੀ ਸਾਹਿਤਕਾਰਾਂ ਨੇ ਸਖਤ ਸ਼ਬਦਾਂ ‘ਚ ਨਿਖੇਧੀ ਕੀਤੀ ਗਈ।
                 ਕੇਂਦਰੀ ਸਭਾ ਦੇ ਸਕੱਤਰ ਕਥਾਕਾਰ ਦੀਪ ਦੇਵਿੰਦਰ ਸਿੰਘ ਦੀ ਅਗਵਾਈ ਵਿਚ ਹੋਈ ਇਕੱਤਰਤਾ ਮੌਕੇ ਹਾਜ਼ਰ ਲੇਖਕਾਂ ਨੇ ਇਸ ਫੈਸਲੇ ਨੂੰ ਅਜੋਕੀ ਨੌਜਵਾਨ ਪੀੜ੍ਹੀ ਦੇ ਪੰਜਾਬੀ ਪੜ੍ਹਣ ਲਿਖਣ ਦੇ ਅਧਿਕਾਰਾਂ ਦੇ ਉਲਟ ਦੱਸਦਿਆਂ ਕਿਹਾ ਕਿ ਬਹੁਤ ਸਾਰੇ ਸਿਖਿਆ ਪਖੋਂ ਵਿਕਾਸਸ਼ੀਲ ਮੁਲਕਾਂ ਵਿੱਚ ਮਾਤ ਭਾਸ਼ਾ ਨੂੰ ਮਾਧਿਅਮ ਅਤੇ ਮੁੱਖ ਵਿਸ਼ੇ ਵਜੋਂ ਪੜ੍ਹਾਇਆ ਜਾਂਦਾ ਹੈ, ਜਦਕਿ ਭਾਰਤ ਅੰਦਰ ਭਾਰਤੀ ਭਾਸ਼ਾਵਾਂ ਨੂੰ ਹਮੇਸ਼ਾਂ ਅਣਗੌਲਿਆ ਕੀਤਾ ਜਾਂਦਾ ਹੈ। ਇਸੇ ਦਾ ਹੀ ਸਿੱਟਾ ਹੈ ਕਿ ਇਥੇ ਭਾਸ਼ਾ ਅਤੇ ਸਿੱਖਆ ਪ੍ਰਤੀ ਫੈਸਲੇ ਭਾਸ਼ਾ ਵਿਗਿਆਨੀਆਂ ਵਲੋਂ ਕਰਨ ਦੀ ਬਜ਼ਾਏ ਰਾਜਨੀਤਕ ਧਿਰਾਂ ਕਰਦੀਆਂ ਹਨ।
                ਸ਼ਾਇਰ ਮਲਵਿੰਦਰ, ਹਰਜੀਤ ਸੰਧੂ, ਮਨਮੋਹਨ ਸਿੰਘ ਢਿੱਲੋਂ, ਸੈਲਿੰਦਰਜੀਤ ਰਾਜਨ, ਹਰਪਾਲ ਨਾਗਰਾ, ਜਗਤਾਰ ਗਿੱਲ, ਸਰਬਜੀਤ ਸਿੰਘ ਸੰਧੈ ਅਤੇ ਗੀਤਕਾਰ ਮਖਣ ਭੈਣੀਵਾਲਾ ਆਦਿ ਸਾਹਿਤਕਾਰਾਂ ਇਹ ਵੀ ਮੰਗ ਕੀਤੀ ਕਿ ਭਾਰਤੀ ਸੰਵਿਧਾਨ ਦੀ ਮੂਲ ਭਾਵਨਾ ਅਨੁਸਾਰ ਸਿੱਖਿਆ ਨੂੰ ਤੁਰੰਤ ਪੂਰੀ ਤਰ੍ਹਾਂ ਮਾਤ ਭਾਸ਼ਾਵਾਂ ਅਧਾਰਿਤ ਬਣਾਇਆ ਜਾਵੇ, ਤਾਂ ਹੀ ਭਾਰਤੀ ਭਾਸ਼ਾਵਾਂ, ਸਿਖਿਆ ਅਤੇ ਵਿਕਾਸ ਨੂੰ ਲੀਹਾਂ ‘ਤੇ ਲਿਆਂਦਾ ਜਾ ਸਕੇਗਾ ।
                ਡਾ. ਪਰਮਿੰਦਰ, ਦੇਵ ਦਰਦ, ਡਾ. ਜੋਗਿੰਦਰ ਸਿੰਘ ਕੈਰੋਂ, ਸ਼ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਡਾ. ਵਰਿਆਮ ਸਿੰਘ ਬੱਲ, ਮੁਖਤਾਰ ਗਿੱਲ, ਜਗਦੀਸ਼ ਸਚਦੇਵਾ, ਡਾ. ਕਸ਼ਮੀਰ ਸਿੰਘ, ਡਾ. ਮੋਹਨ, ਸੁਖਵੰਤ ਚੇਤਨਪੁਰੀ, ਸੁਮੀਤ ਸਿੰਘ, ਕੁਲਵੰਤ ਸਿੰਘ ਅਣਖੀ, ਮਨਮੋਹਨ ਬਾਸਰਕੇ, ਸੁਰਿੰਦਰ ਚੋਹਕਾ, ਸ਼ੁਕਰਗੁਜ਼ਾਰ ਸਿੰਘ, ਚੰਨ ਅਮਰੀਕ, ਸੱਕਤਰ ਸਿੰਘ ਪੁਰੇਵਾਲ, ਵਿਜੇ ਸ਼ਰਮਾ, ਹਰਦੀਪ ਗਿੱਲ ਅਤੇ ਬਲਜਿੰਦਰ ਮਾਂਗਟ ਅਦਿ ਸਾਹਿਤਕਾਰਾਂ ਨੇ ਸੀ.ਬੀ.ਐਸ. ਈ ਦੇ ਇਸ ਫੈਸਲੇ ਦੀ ਨਿਖੇਧੀ ਕਰਦਿਆਂ ਇਸ ਵਿਰੁੱਧ ਲਾਮਬੰਦ ਹੋਣ ‘ਤੇ ਜ਼ੋਰ ਦਿੱਤਾ ।

Check Also

ਪੂਰੇ ਸਮੈਸਟਰ ਦੌਰਾਨ ਵੱਧ ਹਾਜ਼ਰੀਆਂ ਲਗਾਉਣ ਵਾਲੇ ਵਿਦਿਆਰਥੀਆਂ ਦਾ ਸਨਮਾਨ

ਸੰਗਰੂਰ, 5 ਮਈ (ਜਗਸੀਰ ਲੌਂਗੋਵਾਲ) – ਅਕਸਰ ਹੀ ਦੇਖਿਆ ਗਿਆ ਹੈ ਕਿ ਸਕੂਲ, ਕਾਲਜ ਪ੍ਰਬੰਧਕਾਂ …