Sunday, December 22, 2024

ਸਰਕਾਰੀ ਐਲੀਮੈਂਟਰੀ ਸਕੂਲ ਲੱਖੂਵਾਲ ‘ਚ ਹੋਏ ਖੇਡ ਮੁਕਾਬਲੇ

PPN1611201412

ਰਈਆ, 16 ਨਵੰਬਰ (ਬਲਵਿੰਦਰ ਸੰਧੂ) – ਨਹਿਰੂ ਯੁਵਾ ਕੇਂਦਰ ਸ਼ਹੀਦ ਬਲਦੇਵ ਸਿੰਘ ਯੂਥ ਸਪੋਰਟਸ ਕਲੱਬ ਲੱਖੂਵਾਲ ਅਤੇ ਗ੍ਰਾਮ ਪੰਚਾਇਤ ਪਿੰਡ ਲੱਖੂਵਾਲ ਦੇ ਸਹਿਯੋਗ ਨਾਲ ਸਰਕਾਰੀ ਐਲੀਮੈਂਟਰੀ ਸਕੂਲ ਲੱਖੂਵਾਲ ‘ਚ ਬਲਾਕ ਰਈਆ ਦੇ ਐਲੀਮੈਂਟਰੀ ਸਕੂਲਾਂ ਦੇ ਬੱਚਿਆਂ ਵਿਚਕਾਰ ਖੇਡ ਮੁਕਾਬਲੇ ਕਰਵਾਏ ਗਏ। ਜਿਸ ੱਿਵਚ ਸੈਮਸ਼ਨ ਮਸੀਹ ਜ਼ਿਲ੍ਹਾ ਕੁਆਰੀਡਨੇਟਰ ਅਤੇ ਰਜਿੰਦਰ ਕੁਮਾਰ ਟੁਣਕੀ ਸ਼ਾਹ ਮੁੱਖ ਸੇਵਾਦਾਰ ਯਮੁਨਾ ਦੇਵੀ ਮੰਦਿਰ ਹੋਰਾਂ ਨੇ ਸਾਂਝੇ ਤੌਰ ਤੇ ਖੇਡ ਮੁਕਾਬਲਿਆਂ ਦਾ ਉਦਘਾਟਨ ਕੀਤਾ।ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ ਅਤੇ ਦਾਨੀ ਸੱਜਣ ਟੁਣਕੀ ਸ਼ਾਹ ਨੇ ਇਸ ਸਮਾਗਮ ਵਿਤੀ ਸਹਾਇਤਾ ਦੇ ਪ੍ਰਬੰਧਕਾਂ ਦਾ ਬਹੁਤ ਸਹਿਯੋਗ ਦਿੱਤਾ।ਇਹਨਾਂ ਖੇਡ ਮੁਕਾਬਲਿਆਂ ਵਿੱਚ ਸਮੂਹ ਬਲਾਕ ਦੇ ਅਧਿਆਪਕਾਂ, ਬੱਚਿਆਂ ਅਤੇ ਪਿੰਡ ਦੇ ਮੋਹਰਬਰ ਸੱਜਣਾਂ ਨੇ ਸਹਿਯੋਗ ਦੇ ਕੇ ਇਸ ਸਮਾਗਮ ਨੂੰ ਸਫਲ ਬਣਾਉਣ ਵਿੱਚ ਮਦਦ ਕੀਤੀ। ਬੀ.ਈ.ਈ.ਓ. ਰਈਆ ਸ੍ਰ: ਅਜੀਤ ਸਿੰਘ, ਚੇਅਰਮੈਨ ਰਣਜੀਤ ਸਿੰਘ ਮੀਆਂਵਿੰਡ ਹਲਕਾ ਬਾਬਾ ਬਕਾਲਾ ਦੇ ਵਿਧਾਇਕ ਮਨਜੀਤ ਸਿੰਘ ਮੰਨਾ ਵੱਲੋਂ ਸਮਾਗਮ ‘ਚ ਸ਼ਾਮਿਲ ਹੋ ਕੇ ਜੇਤੂ ਟੀਮਾਂ ਸਨਮਾਨਿਤ ਕਰਕੇ ਬੱਚਿਆਂ ਦੀ ਹੌਸਲਾ ਵਧਾਈ ਕੀਤੀ।
ਉਹਨਾਂ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਅੱਜ ਦੇ ਯੁੱਗ ਵਿੱਚ ਬੱਚਿਆਂ ਨੂੰ ਖੇਡ ਵੱਲ ਉਤਸ਼ਾਹਿਤ ਕਰਨ ਵਿੱਚ ਅਧਿਆਪਕਾਂ ਦੇ ਇਸ ਉਪਰਾਲੇ ਦੀ ਬਹੁਤ ਲੋੜ ਹੈ ਤਾਂ ਜੋ ਸਾਡਾ ਭਵਿੱਖ ਨਸ਼ਿਆਂ ਤੋਂ ਬਚ ਕੇ ਆਪਣੀ ਸਿਹਤ ਪ੍ਰਤੀ ਜਾਗਰੂਕ ਹੋਣਗੇ। ਕਬੱਡੀ ਮੁਕਾਬਲਿਆਂ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਸਠਿਆਲਾ ਜੇਤੂ ਅਤੇ ਦੂਸਰੇ ਸਥਾਨ ਤੇ ਸਰਕਾਰੀ ਐਲੀਮੈਂਟਰੀ ਸਕੂਲ ਖਾਨਪੁਰ ਰਿਹਾ। ਇਸ ਮੌਕੇ ਤੇ ਸ਼ਹੀਦ ਬਲਦੇਵ ਸਿੰਘ ਕਲੱਬ ਦੇ ਪ੍ਰਧਾਨ ਸ੍ਰ: ਸਰਵਣ ਸਿੰਘ ਢਿੱਲੋਂ, ਐਲੀਮੈਂਟਰੀ ਸਕੂਲ ਲੱਖੂਵਾਲ ਦੇ ਅਧਿਆਪਕ ਸ੍ਰ: ਤਰਸੇਮ ਸਿੰਘ ਬਾਠ, ਮੈਡਮ ਕੁਲਬੀਰ ਕੌਰ, ਸਰਪੰਚ ਭੁਪਿੰਦਰ ਸਿੰਘ (ਯੂਥ ਅਕਾਲੀ ਆਗੂ), ਯੋਧਬੀਰ ਸਿੰਘ ਰਾਹੀ ਮੈਂਬਰ ਪੰਚਾਇਤ, ਸਕੂਲ ਚੇਅਰਮੈਨ ਡਾ: ਬਲਕਾਰ ਸਿੰਘ ਭੱਟੀ ਆਦਿ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ ਅਤੇ ਐਲਾਨ ਕੀਤਾ ਕਿ ਪਿੰਡ ਲੱਖੂਵਾਲ ਦੀ ਗ੍ਰਾਮ ਪੰਚਾਇਤ ਨੂੰ ਪਿੰਡ ਦੇ ਵਿਕਾਸ ਅਤੇ ਸਕੂਲ ਦੀ ਤਰੱਕੀ ਲਈ ਜੋ ਵੀ ਸਹਾਇਤਾ ਦੀ ਲੋੜ ਹੋਵੇਗੀ ਉਹ ਮਹੁੱਈਆ ਕਰਵਾਈ ਜਾਵੇਗੀ।
ਇਸ ਮੌਕੇ ਤੇ ਸੈਂਟਰ ਹੈੱਡ ਟੀਚਰ ਕਸ਼ਮੀਰ ਕੌਰ, ਮੈਡਮ ਪਰਮਜੀਤ ਕੌਰ, ਮਾਸਟਰ ਹਰਿੰਦਰ ਸਿੰਘ ਪੱਲਾ, ਗੁਰਪ੍ਰੀਤ ਸਿੰਘ ਜਲਾਲ, ਮੁਹਿੰਦਰ ਸਿੰਘ ਟੌਂਗ, ਅਜੀਤ ਸਿੰਘ, ਅਜੇਪਾਲ ਸਿੰਘ, ਨਵਜਿੰਦਰ ਸਿੰਘ, ਗਰਿੰਦਰ ਸਿੰਘ ਸਠਿਆਲਾ, ਨਛੱਤਰ ਸਿੰਘ ਸਠਿਆਲਾ, ਸੁਖਦੇਵ ਸਿੰਘ ਬੱਲ, ਦਿਲਬਾਗ ਸਿੰਘ ਗੱਗੜਭਾਣਾ, ਨਿਸ਼ਾਨ ਸਿੰਘ, ਪ੍ਰਸ਼ਾਂਤ, ਕੈਪਟਨ ਜਗਤ ਸਿੰਘ ਭੁੱਲਰ, ਜੋਬਨ ਸਿੰਘ ਗਿੱਲ, ਇੰਦਰ ਸਿੰਘ, ਜਸਪਾਲ ਸਿੰਘ ਬੁੱਢਾਥੇਹ, ਗੁਰਪ੍ਰੀਤ ਸਿੰਘ ਢਿੱਲੋਂ, ਹਰਜੀਤ ਸਿੰਘ ਮੀਤ ਚੇਅਰਮੈਨ ਸਕੂਲ ਕਮੇਟੀ, ਸੁਖਦੇਵ ਸਿੰਘ, ਜਤਿੰਦਰ ਸਿੰਘ, ਸੁਖਜਿੰਦਰ ਸਿੰਘ ਲਵਲੀ ਯੂਥ ਅਕਾਲੀ ਆਗੂ, ਅਵਤਾਰ ਸਿੰਘ ਸਾਬਕਾ ਮੈਂਬਰ, ਸੂਬੇਦਾਰ ਅਵਤਾਰ ਸਿੰਘ, ਨਿਰਮਲ ਸਿੰਘ, ਅਮਨਦੀਪ ਸਿੰਘ, ਸਿਮਰਜੀਤ ਸਿੰਘ ਮਾਨ ਆਦਿ ਹਾਜਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply