Friday, October 31, 2025
Breaking News

ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਸਿਵਲ ਹਸਪਤਾਲ ਨੂੰ ਦਿੱਤੀ ਤੀਜ਼ੀ ਡਾਇਲਸਿਸ ਮਸ਼ੀਨ

ਸੰਗਰੂਰ, 9 ਜਨਵਰੀ (ਜਗਸੀਰ ਲੌਂਗੋਵਾਲ) – ਡਾ. ਐਸ.ਪੀ ਸਿੰਘ ਓਬਰਾਏ ਵਲੋਂ ਚਲਾਏ ਜਾ ਰਹੇ ‘ਸਰਬਤ ਦਾ ਭਲਾ ਚੈਰੀਟੇਬਲ ਟਰੱਸਟ’ ਵਲੋਂ ਸਰਕਾਰੀ ਸਿਵਲ ਹਸਪਤਾਲ ਸੰਗਰੂਰ ਨੂੰ ਤੀਸਰੀ ਡਾਇਲਸਿਸ ਮਸ਼ੀਨ ਦਿੱਤੀ ਗਈ ਹੈ।ਇਸ ਸਮੇਂ ਟਰੱਸਟ ਵਲੋਂ ਡਾ. ਰਜਿੰਦਰ ਸਿੰਘ ਅਟਵਾਲ, ਕੋਆਡੀਨੇਟਰ ਸ਼ਸ਼ੀ ਭੂਸ਼ਨ, ਟਰੱਸਟ ਦੀ ਜਿਲ੍ਹਾ ਟੀਮ ਦੇ ਪ੍ਰਧਾਨ ਸੁਖਮਿੰਦਰ ਸਿੰਘ ਹਰਮਨ, ਖਜਾਨਚੀ ਕੁਲਵੰਤ ਸਿੰਘ ਬਾਜਵਾ, ਕਾਰਜਕਾਰੀ ਮੈਂਬਰ ਸਤਨਾਮ ਸਿੰਘ ਦਮਦਮੀ ਅਤੇ ਫਤਿਹ ਪ੍ਰਭਾਕਰ ਮੌਜ਼ੂਦ ਸਨ।ਡਾ. ਰਜਿੰਦਰ ਸਿੰਘ ਅਟਵਾਲ ਨੇ ਦੱਸਿਆ ਕਿ ਟਰੱਸਟ ਵੱਲੋਂ 2015 ਤੋਂ ਡਾਇਲਸਿਸ ਮਸ਼ੀਨਾਂ ਦੇਣੀਆਂ ਸ਼ੁਰੂ ਕੀਤੀਆਂ ਸਨ।9 ਸੂਬਿਆਂ ਦੇ 77 ਸੈਂਟਰਾਂ ਵਿੱਚ 194 ਮਸ਼ੀਨਾਂ ਹੁਣ ਤੱਕ ਕੰਮ ਕਰ ਰਹੀਆਂ ਹਨ।ਡਾ. ਬਲਜੀਤ ਸਿੰਘ ਐਸ.ਐਮ.ਓ ਸੰਗਰੂਰ ਨੇ ਕਿਹਾ ਕਿ ‘ਸਰਬਤ ਦਾ ਭਲਾ ਚੈਰੀਟੇਬਲ ਟਰੱਸਟ’ ਵਲੋਂ ਡਾਇਲਸਿਸ ਕਰਾਉਣ ਵਾਲੇ ਮਰੀਜ਼ਾਂ ਨੂੰ ਸਸਤੀ ਤੇ ਵਧੀਆ ਡਾਇਲਸਿਸ ਕਰਾਉਣ ਲਈ ਇਹ ਮਸ਼ੀਨਾਂ ਦਿੱਤੀਆਂ ਜਾ ਰਹੀਆਂ ਹਨ। ਸਿਵਲ ਹਸਪਤਾਲ ਸੰਗਰੂਰ ਵਿਖੇ ਟਰੱਸਟ ਵਲੋਂ ਦਿੱਤੀਆਂ ਗਈਆਂ ਦੋ ਮਸ਼ੀਨਾਂ ਪਹਿਲਾਂ ਕੰਮ ਕਰ ਰਹੀਆਂ ਹਨ ਤੇ ਤੀਸਰੀ ਮਸ਼ੀਨ ਹੁਣ ਦਿੱਤੀ ਗਈ ਹੈ।ਇਸ ਨਾਲ ਇਲਾਕੇ ਦੇ ਮਰੀਜ਼ਾਂ ਨੂੰ ਕਾਫੀ ਲਾਭ ਮਿਲੇਗਾ।ਇਸ ਮੌਕੇ ਡਾ. ਵਿਨੋਦ, ਡਾ. ਪਰਮਜੀਤ ਕਲੇਰ, ਡਾ. ਰਾਹੁਲ, ਡਾ. ਹਿਮਾਂਸ਼ੂ ਅਤੇ ਸਿਵਲ ਹਸਪਤਾਲ ਦੇ ਹੋਰ ਸਟਾਫ ਮੈਬਰ ਮੌਜ਼ੂਦ ਸਨ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …