Tuesday, July 29, 2025
Breaking News

ਭਗਤਾਂਵਾਲਾ ਸਮੇਤ ਸਾਰੇ ਕੂੜੇ ਦੇ ਡੰਪ ਰਿਹਾਇਸ਼ੀ ਆਬਾਦੀਆਂ ਵਿਚੋਂ ਬਾਹਰ ਕੱਢੇ ਜਾਣ – ਮੰਚ

PPN3011201405
ਅੰਮ੍ਰਿਤਸਰ, 30 ਨਵੰਬਰ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ, ਕੇਂਦਰੀ ਖ਼ਜ਼ਾਨਾ ਮੰਤਰੀ ਸ੍ਰੀ ਅਰੁਣ ਜੇਤਲੀ, ਮੁੱਖ-ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਤੇ ਹੋਰਨਾਂ ਨੂੰ ਵੱਖ-ਵੱਖ ਪੱਤਰ ਲਿਖ ਕੇ ਉਨ੍ਹਾਂ ਦਾ ਧਿਆਨ ਸ਼ਹਿਰੀ ਵਿਕਾਸ ਬਾਰੇ ਬਣੀ ਪਾਰਲੀਮੈਂਟ ਦੀ ਸਟੈਂਡਿੰਗ ਕਮੇਟੀ ਦੀ 27ਵੀਂ ਰਿਪੋਰਟ ਵੱਲ ਦੁਆਉਂਦੇ ਹੋੇਏ, ਅੰਮ੍ਰਿਤਸਰ ਦੇ ਭਗਤਾਂਵਾਲਾ ਕੂੜੇ ਦੇ ਡੰਪ ਸਮੇਤ ਸਾਰੇ ਪੰਜਾਬ ਦੇ ਡੰਪਾਂ ਨੂੰ ਰਿਹਾਇਸ਼ੀ ਆਬਾਦੀਆਂ ਵਿਚੋਂ ਬਾਹਰ ਕੱਢਣ ਦੀ ਮੰਗ ਕੀਤੀ ਹੈ।ਇਥੇ ਭੇਜੇ ਪ੍ਰੈਸ ਨੋਟ ਵਿੱਚ ਸ. ਗੁਮਟਾਲਾ ਨੇ ਦੱਸਿਆ ਕਿ ਸਟੈਂਡਿੰਗ ਕਮੇਟੀ ਨੇ ਪਾਰਲੀਮੈਂਟ ਨੂੰ ਦਿੱਤੀ ਰਿਪੋਰਟ ਵਿਚ ਕਿਹਾ ਹੈੈ ਕਿ ਕੂੜੇ ਤੋਂ ਬਿਜਲੀ ਪੈਦਾ ਕਰਨ ਵਾਲੇ  ਪਲਾਂਟ ਜ਼ਹਿਰੀਲੀਆਂ ਗੈਸਾਂ ਪੈਦਾ ਕਰਦੇ ਹਨ ਜੋ ਸੈਂਕੜੇ ਕਿਲੋਮੀਟਰ ਤੀਕ ਲੋਕਾਂ ਦੀ ਸਿਹਤ ਦਾ ਨੁਕਸਾਨ ਕਰਦੀਆਂ ਹਨ।ਇਸ ਲਈ ਸਾਰੇ ਦੇਸ਼ ਵਿਚ ਰਿਹਾਇਸ਼ੀ ਆਬਾਦੀਆਂ  ਵਿਚ ਚਲ ਰਹੇ, ਇਨ੍ਹਾਂ ਪਲਾਂਟਾਂ ਨੂੰ ਬੰਦ ਕੀਤਾ ਜਾਵੇ।ਇਹ ਰਿਪੋਰਟ 13 ਫਰਵਰੀ 2014 ਨੂੰ ਰਾਜ ਸਭਾ ਤੇ 16 ਫਰਵਰੀ 2014 ਲੋਕ ਸਭਾ ਵਿਚ ਪੇਸ਼ ਕੀਤੀ ਗਈ।
ਭਗਤਾਂਵਾਲਾ ਕੂੜੇ ਦਾ ਡੰਪ ਸ੍ਰੀ ਹਰਿਮੰਦਰ ਸਾਹਿਬ ਤੋਂ ਕੇਵਲ 1800 ਮੀਟਰ ‘ਤੇ ਹੈ ਅਤੇ ਇੱਥੇ ਸਾਲਡ ਵੇਸਟ ਪਲਾਂਟ ਜਾਂ ਬਿਜਲੀ ਪੈਦਾ ਕਰਨ ਵਾਲਾ ਪਲਾਂਟ ਲੱਗਦਾ ਹੈ ਤਾਂ ਇਸ ਦੀਆਂ ਜ਼ਹਿਰੀਲੀਆਂ ਗੈਸਾਂ ਨਾਲ ਨਾ ਕੇਵਲ ਸ੍ਰੀ ਹਰਿਮੰਦਰ ਸਾਹਿਬ ਤੇ ਹੋਰ ਧਾਰਮਿਕ ਤੇ ਇਤਿਹਾਸਿਕ ਇਮਾਰਤਾਂ ਨੂੰ ਭਾਰੀ ਨੁਕਸਾਨ ਪਹੁੰਚੇਗਾ ਸਗੋਂ ਕਈ ਕਿਲੋਮੀਟਰ ਤੀਕ ਰਹਿਣ ਵਾਲੇ ਲੋਕਾਂ ਦੀ ਸਿਹਤ ਨਾਲ ਵੀ ਖਿਲਵਾੜ ਹੋਵੇਗਾ।ਡੰਪ ਦੇ ਆਸ ਪਾਸ ਪੰਜਾਹ ਹਜ਼ਾਰ ਦੇ ਕਰੀਬ ਵਸਨੀਕ ਰਹਿੰਦੇ ਹਨ, ਜੋ ਇਕ ਮਹੀਨੇ ਤੋਂ ਡੰਪ ਨੂੰ ਕਿਸੇ ਹੋਰ ਜਗ੍ਹਾ ਤਬਦੀਲ ਕਰਨ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ।ਉਨਾਂ ਕਿਹਾ ਕਿ ਸੀਨੀਅਰ ਡਿਪਟੀ ਮੇਅਰ ਸ. ਅਵਤਾਰ ਸਿੰਘ ਟਰੱਕਾਂਵਾਲਾ ਤੇ ਚੀਫ਼ ਪਾਰਲੀਮੈਂਟਰੀ ਸੈਕਟਰੀ  ਸ. ਇੰਦਰਬੀਰ ਸਿੰਘ ਬੁਲਾਰੀਆ ਇਲਾਕਾ ਨਿਵਾਸੀਆਂ ਦੇ ਦਰਦ ਨੂੰ ਮਹਿਸੂਸ ਕਰਦੇ ਹੋਏ, ਉਨ੍ਹਾਂ ਦੇ ਹੱਕ ਵਿਚ  ਨਿਤਰੇ ਹਨ, ਪਰ ਪੰਜਾਬ ਸਰਕਾਰ ਅੰਦੋਲਨਕਾਰੀਆਂ ਦੀ ਗੱਲ ਨਹੀਂ ਸੁਣ ਰਹੀ।ਸਰਕਾਰ ਵੱਲੋਂ ਇਕ ਕੰਧ ਕੱਢ ਕੇ ਲੋਕਾਂ ਦੇ ਗੁੱਸੇ ਨੂੰ ਠੰਢਾ ਕੀਤਾ ਜਾ ਰਿਹਾ ਹੈ, ਲੇਕਿਨ ਬਦਬੂ ਤੇ ਜ਼ਹਿਰੀਲੀਆਂ ਗੈਸਾਂ ਨੂੰ ਕੰਧ ਨਹੀਂ ਰੋਕ ਸਕਦੀ।ਇਸ ਲਈ ਭਗਤਾਂਵਾਲਾ ਕੂੜੇ ਦੇ ਡੰਪ ਨੂੰ ਚੱਕਣਾ ਹੀ ਸਥਾਈ ਹੱਲ ਹੈ।

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …

Leave a Reply