Friday, November 22, 2024

ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ 44 ਲੱਖ ਤੋਂ ਤਨਖਾਹ ਪੈਕੇਜ਼ਾਂ `ਤੇ ਨੌਕਰੀਆਂ ਦੀ ਪੇਸ਼ਕਸ਼

ਅੰਮ੍ਰਿਤਸਰ, 14 ਜੁਲਾਈ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਮੰਗ ਬਹੁ-ਰਾਸ਼ਟਰੀ ਕੰਪਨੀਆਂ ਵਿੱਚ ਵਧੀ ਹੈ।ਇਨ੍ਹਾਂ ਦਿਨ੍ਹਾਂ ਦੌਰਾਨ ਯੂਨੀਵਰਸਿਟੀ `ਚ ਵੱਖ-ਵੱਖ ਕੋਰਸਾਂ ਵਿਚ ਪੜ੍ਹ ਰਹੇ ਵਿਦਿਆਰਥੀਆਂ ਦੀ ਉਚ ਦਰਜ਼ਾ ਰੱਖਣ ਵਾਲੀਆਂ ਬਹੁ ਰਾਸ਼ਟਰੀਆਂ ਕੰਪਨੀਆਂ ਵਿਚ ਉਚੇਰੇ ਤਨਖਾਹ ਪੈਕੇਜਾਂ `ਤੇ ਰੱਖਿਆ ਗਿਆ ਹੈ ਜਿਸ ਵਿਚ ਸਭ ਤੋਂ ਵੱਧ ਤਨਖਾਹ ਪੈਕੇਜ਼ ਐਮਾਜ਼ੋਨ ਕੰਪਨੀ ਵੱਲੋਂ 44 ਲੱਖ ਅਤੇ ਕਈ ਹੋਰ ਕੰਪਨੀਆਂ ਸ਼ਾਮਿਲ ਹਨ।
ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦਫ਼ਤਰ ਵਿੱਚ ਯੂਨੀਵਰਸਿਟੀ ਦੇ ਇਨ੍ਹਾਂ ਚੁਣੇ ਗਏ ਵਿਦਿਆਰਥੀਆਂ ਨਾਲ ਦੀ ਇੱਕ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ।ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਨਾਲ ਗੱਲਬਾਤ ਕੀਤੀ।ਪ੍ਰੋ. ਐਸ.ਐਸ ਬਹਿਲ ਡੀਨ ਅਕਾਦਮਿਕ ਮਾਮਲੇ, ਪ੍ਰੋ. ਕੇ.ਐਸ ਕਾਹਲੋਂ ਰਜਿਸਟਰਾਰ, ਪ੍ਰੋ. ਹਰਦੀਪ ਸਿੰਘ, ਓ.ਐਸ.ਡੀ ਟੂ ਵਾਈਸ ਚਾਂਸਲਰ ਪ੍ਰੋ. ਅਨੀਸ਼ ਦੂਆ ਡੀਨ ਵਿਦਿਆਰਥੀ ਭਲਾਈ, ਡਾ. ਸੰਦੀਪ ਸ਼ਰਮਾ ਤੇ ਅਮਿਤ ਚੋਪੜਾ ਹਾਜ਼ਰ ਸਨ।
                       ਯੂਨੀਵਰਸਿਟੀ `ਚ ਬੀ.ਟੈਕ ਸੀ.ਐਸ.ਈ ਦੀ ਵਿਦਿਆਰਥਣ ਸ਼਼੍ਰੀਮਤੀ ਪਵਨਦੀਪ ਕੌਰ ਨੂੰ ਅਮਾਜੋਨ ਕੰਪਨੀ ਵਲੋਂ ਚੁਣਿਆ ਗਿਆ ਹੈ।ਇਸ ਵਿਚ 33.26 ਲੱਖ ਰੁਪਏ ਪ੍ਰਤੀ ਸਾਲ ਤਨਖਾਹ ਪੈਕੇਜ਼ ਅਤੇ ਕੰਪਨੀ ਦੇ 143 (ਪ੍ਰਤੀਬੰਧਿਤ ਸਟਾਕ ਯੂਨਿਟ) ਫਿਕਸ ਤਨਖਾਹ ਸ਼ਾਮਲ ਹੈ।ਆਸਥਾ ਨੂੰ ਵਾਲਮਾਰਟ ਵਿੱਚ 23.39 ਲੱਖ ਰੁਪਏ ਪ੍ਰਤੀ ਸਾਲ ਅਤੇ ਰੋਹਿਤ ਓਬਰਾਏ ਨੂੰ ਜੋਸ਼ ਟੈਕਨਾਲੋਜੀ ਦੁਆਰਾ 18 ਲੱਖ ਰੁਪਏ ਪ੍ਰਤੀ ਸਾਲ ਰੁਪਏ ਵਿੱਚ ਚੁਣਿਆ ਗਿਆ ਹੈ।ਬੀ.ਟੈਕ ਸੀ.ਐਸ.ਈ ਅਤੇ ਬੀ.ਟੈਕ.. ਈ.ਸੀ.ਈ ਕੋਰਸ ਤੋਂ ਪੰਜ ਵਿਦਿਆਰਥੀ ਪ੍ਰਾਂਸੂ ਸ਼਼ਰਮਾ, ਸੰਜੋਲੀ, ਸਚਨੂਰ ਕੌਰ, ਸਿਮਰਨਜੀਤ ਕੌਰ ਅਤੇ ਅਕਸ਼ਿਤ ਸਹੋਰ ਇਸ ਸਮੇਂ 50 ਹਜ਼ਾਰ ਰੁਪਏ ਪ੍ਰਤੀ ਮਹੀਨਾ ਇੰਟਰਨਸ਼ਿਪ `ਤੇ ਕਾਰਜਸ਼ੀਲ ਹਨ ਅਤੇ ਉਨ੍ਹਾਂ ਦੀ ਨੌਕਰੀ `ਤੇ ਪੁਸ਼ਟੀ ਜੁਲਾਈ ਦੇ ਅੰਤ ਵਿੱਚ 17.50 ਲੱਖ ਰੁਪਏ ਪ੍ਰਤੀ ਸਾਲ ਪੈਕੇਜ਼ `ਤੇ ਹੋਵੇਗੀ।
                 ਯੂਨੀਵਰਸਿਟੀ ਦੇ ਐਮ.ਬੀ.ਏ ਅਤੇ ਬੀ.ਕਾਮ ਵਿਦਿਆਰਥੀਆਂ ਨੂੰ ਵੀ ਚੰਗੇ ਪੈਕੇਜ਼ ਮਿਲੇ ਹਨ।ਦੇਵੇਸ਼, ਵਿਮਲ ਗੁਪਤਾ, ਰੁਹੇਲ ਸਿੰਘ, ਰਾਹੁਲ ਨਾਰੰਗ, ਅੰਸ਼ਿਕ ਮਹਿਰਾ ਅਤੇ ਈਸ਼ਾਨ ਸਿੰਘ ਨੂੰ ਬਾਈਜੂਜ਼ ਨੇ 10 ਲੱਖ ਰੁਪਏ ਪ੍ਰਤੀ ਸਾਲ ਪੈਕੇਜ `ਤੇ ਚੁਣਿਆ ਹੈ।ਵਿਭਾਗ ਨੇ ਅਕਾਦਮਿਕ ਸੈਸ਼ਨ 2021-22 ਵਿੱਚ ਵਿਦਿਆਰਥੀਆਂ ਦੀ ਨੌਕਰੀ ਦੀ ਪਲੇਸਮੈਂਟ ਲਈ 84 ਪਲੇਸਮੈਂਟ ਡਰਾਈਵ ਦਾ ਆਯੋਜਨ ਕੀਤਾ ਹੈ।ਹੁਣ ਤਕ ਅਕਾਦਮਿਕ ਸੈਸ਼ਨ 2022 ਬੈਚ ਵਿਚ ਪਾਸਿੰਗ ਆਊਟ ਵਿਚੋਂ ਕੁੱਲ 981 ਵਿਦਿਆਰਥੀ ਚੁਣੇ ਗਏ ਹਨ।ਇਹ ਵਿਦਿਆਰਥੀ ਆਪਣੇ-ਆਪਣੇ ਕੋਰਸ ਪਾਸ ਕਰਨ ਤੋਂ ਬਾਅਦ ਜੁਲਾਈ, 2022 ਵਿੱਚ ਆਪਣੀ ਨੌਕਰੀ ਜ਼ੁਆਇਨ ਕਰਨਗੇ।
                     ਐਮ.ਬੀ.ਏ, ਸਾਇੰਸਜ਼ ਅਤੇ ਲਾਈਫ ਸਾਇੰਸਜ਼ ਦੇ ਵਿਦਿਆਰਥੀਆਂ ਨੂੰ ਆਕਾਸ਼ ਇੰਸਟੀਚਿਊਟ, ਜੁਬੀਲੈਂਟ ਬਾਇਓਸਿਸ, ਆਈ.ਸੀ.ਆਈ.ਸੀ.ਆਈ ਸਕਿਓਰਿਟੀਜ਼, ਆਈ.ਸੀ.ਆਈ.ਸੀ.ਆਈਪਰੂਡੈਂਸ਼ੀਅਲ, ਬੰਧਨ ਬੈਂਕ, ਐਚ.ਡੀ.ਐਫ.ਸੀ ਲਾਈਫ, ਐਚ.ਡੀ.ਐਫ.ਸੀ ਬੈਂਕ, ਖੰਨਾ ਪੇਪਰ ਮਿੱਲਜ਼, ਗੁਜਰਾਤ ਗੈਸ ਅਤੇ ਟੀ.ਸੀ.ਐਸ ਵਰਗੀਆਂ ਕੰਪਨੀਆਂ ਵਿੱਚ ਚੰਗੇ ਤਨਖਾਹ ਪੈਕੇਜ਼ਾਂ `ਤੇ ਰੱਖਿਆ ਗਿਆ ਹੈ।ਇਸੇ ਤਰ੍ਹਾਂ ਫੂਡ ਟੈਕ. ਵਿਦਿਆਰਥੀਆਂ ਨੂੰ ਆਈ.ਟੀ.ਸੀ ਫੂਡ, ਹਲਦੀ ਰਾਮਜ਼ ਅਤੇ ਫੇਅਰ ਲੈਬਜ਼ ਵਰਗੀਆਂ ਕੰਪਨੀਆਂ ਦੁਆਰਾ ਚੁਣਿਆ ਗਿਆ ਹੈ। ਬੀ.ਟੈਕ. (ਟੈਕਸਟਾਈਲ ਪ੍ਰੋਸੈਸਿੰਗ ਟੈਕਨਾਲੋਜੀ) ਦੇ ਵਿਦਿਆਰਥੀਆਂ ਨੂੰ ਵਰਧਮਾਨ ਟੈਕਸਟਾਈਲ, ਆਰਤੀ ਇੰਟਰਨੈਸ਼ਨਲ ਅਤੇ ਮਸਲਸਟੈਡਟ ਸਪੋਰਟਰਨਾਇਰੰਗ ਵਰਗੀਆਂ ਕੰਪਨੀਆਂ ਤੋਂ ਆਫਰ ਮਿਲੇ ਹਨ।ਇਸ ਤਰ੍ਹਾਂ ਅਕਾਦਮਿਕ ਸੈਸ਼ਨ 2020-21 ਵਿੱਚ ਔਸਤ ਤਨਖਾਹ ਪੈਕੇਜ਼ 5.16 ਲੱਖ ਪ੍ਰਤੀ ਸਾਲ ਤੋਂ ਵਧ ਗਿਆ। ਅਕਾਦਮਿਕ ਸੈਸ਼ਨ 2021-22 ਵਿੱਚ ਇਹ ਔਸਤ 6.37 ਲੱਖ ਪ੍ਰਤੀ ਸਾਲ ਹੈ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …