Monday, December 23, 2024

ਪੀਐਚਡੀ-ਪੰਜਾਬ ਇੰਟਰਨੈਸ਼ਨਲ ਟ੍ਰੇਡ ਐਕਸਪੋ ਦਾ 9ਵਾਂ ਐਡੀਸ਼ਨ ਅੰਮ੍ਰਿਤਸਰ ‘ਚ ਅੱਜ ਤੋਂ

PPN0312201401
ਅੰਮ੍ਰਿਤਸਰ, 3 ਦਸੰਬਰ (ਰੋਮਿਤ ਸ਼ਰਮਾ) – ਪ੍ਰਦੇਸ਼ਕ ਈਵੈਂਟ ਪੀਐਚਡੀ ਚੈਂਬਰ-ਪੰਜਾਬ-ਇੰਟਰਨੈਸ਼ਨਲ ਟ੍ਰੇਡ ਐਕਸਪੋ, ਪੀਐਚਡੀ-ਪੀਆਈਟੀਈਐਕਸ ਇੰਡਸਟਰੀ ਬਾੱਡੀ ਪੀਐਚਡੀ ਚੈਂਬਰ ਆੱਫ ਕਮਰਸ ਅਤੇ ਇੰਡਸਟਰੀ ਦੁਆਰਾ ਲਗਾਤਾਰ ਸੱਤਵੇਂ ਸਾਲ ਅਮ੍ਰਿਤਸਰ ਵਿੱਚ 4-8 ਦਸੰਬਰ, 2014 ਦੌਰਾਨ ਕੱਲ ਤੋਂ ਰਣਜੀਤ ਐਵੀਨਿਊ ਵਿਖੇ ਆਯੋਜਿਤ ਕਰਵਾਇਆ ਜਾ ਰਿਹਾ ਹੈ। ਪੰਜਾਬ ਇਸ ਈਵੈਂਟ ਦਾ ਮੇਜ਼ਬਾਨ ਰਾਜ ਹੋਵੇਗਾ।
ਇਹ ਜਾਣਕਾਰੀ ਅੱਜ ਆਰ ਐਸ ਸਚਦੇਵਾ, ਕੋ-ਚੇਅਰਮੈਨ, ਪੰਜਾਬ ਕਮੇਟੀ, ਪੀਐਚਡੀ ਚੈਂਬਰ ਆੱਫ ਕਮਰਸ ਅਤੇ ਇੰਡਸਟਰੀ ਦੁਆਰਾ ਬੱਚਤ ਭਵਨ ਵਿਖੇ ਇੱਕ ਮੀਡੀਆ ਗੱਲਬਾਤ ਦੌਰਾਨ ਦਿੱਤੀ ਗਈ।
ਰਵੀ ਭਗਤ, ਡਿਪਟੀ ਕਮਿਸ਼ਨਰ, ਅਮ੍ਰਿਤਸਰ ਨੇ ਇਸ ਪ੍ਰੈਸ ਕਾਨਫ੍ਰੰਸ ਦੀ ਅਗਵਾਈ ਕੀਤੀ। ਮੀਡੀਆ ਵਾਲਿਆਂ ਨੂੰ ਸੰਬੋਧਿਤ ਕਰਦੇ ਹੋਏ ਸ਼੍ਰੀ ਭਗਤ ਨੇ ਕਿਹਾ, ”ਪੀਐਚਡੀ ਚੈਂਬਰ ਆੱਫ ਕਮਰਸ ਅਤੇ ਇੰਡਸਟਰੀ ਦਾ ਮੁੱਖ ਧਿਆਨ ਇੰਡੋ-ਪਾਕਿ ਦੇ ਦੋਹਰੇ ਵਪਾਰ ਨੂੰ ਵਧਾਉਂਣ ‘ਤੇ ਹੈ ਅਤੇ ਸਾਡੀ ਕੋਸ਼ਿਸ਼ ਹੈ ਕਿ ਸਾਰੀਆਂ 7500 ਚੀਜ਼ਾਂ ਨੂੰ ਵਾਗਾਹ ਬਾਡਰ, ਅਮ੍ਰਿਤਸਰ ਦੇ ਰਸਤੇ ਪ੍ਰਦਰਸ਼ਤ ਕੀਤਾ ਜਾ ਸਕੇ। ਇਸ ਵਧੇ ਹੋਏ ਵਪਾਰ ਲਈ ਸਹਾਇਕ ਵੇਅਰਹਾਊਸ ਸਹੂਲਤਾਂ, ਕੋਲਡ ਚੇਨ ਸਹੂਲਤਾਂ, ਅਤੇ ਇਹਨਾਂ ਲਈ ਕਈ ਤਰ੍ਹਾਂ ਦੀਆਂ ਸੇਵਾਵਾਂ ਦੀ ਜ਼ਰੂਰਤ ਹੋਵੇਗੀ ਜਿਸ ਕਰਕੇ ਸ਼ਹਿਰ ਇੱਕ ”ਸਰਵਿਸ ਹੱਬ” ਬਣ ਜਾਵੇਗਾ।”
”ਵਾਗਾਹ ਰੂਟ, ਅਮ੍ਰਿਤਸਰ ਰਾਹੀਂ ਇੰਡੋ-ਪਾਕਿ ਵਿਚਕਾਰ ਦੋਹਰੇ ਵਪਾਰ ਦੇ ਵਧਣ ਨਾਲ ਬਹੁਤ ਫਾਇਦੇ ਹੋਣਗੇ। ਸਭ ਤੋਂ ਵੱਧ ਆਰਥਿਕ ਗਤੀਵਿਧੀ ਵੇਅਰਹਾਊਸ ਇਨਫ੍ਰਾਸਟ੍ਰੱਕਚਰ, ਕੋਲਡ ਚੇਨਜ਼ ਸਹੂਲਤਾਂ ਦੇ ਵਿਕਾਸ, ਟ੍ਰਾਂਸਪੋਰਟੇਸ਼ਨ ਦੀ ਮੰਗ ਵਿੱਚ ਵਾਧੇ ਅਤੇ ਖਾਸ ਤੌਰ ‘ਤੇ ਸਰਵਿਸਜ਼ ਸੈਕਟਰ ਵਿੱਚ ਰੋਜ਼ਗਾਰ ਵਿੱਚ ਵਾਧੇ ਦਾ ਕਾਰਨ ਬਣੇਗੀ।”
ਸ਼ਚਦੇਵਾ ਨੇ ਕਿਹਾ ਕਿ ਪਾਕਿਸਤਾਨ ਦੇ 6 ਚੈਂਬਰਾਂ ਦੇ ਡੈਲੀਗੇਸ਼ਨਜ਼ ਇਸ ਟ੍ਰੇਡ ਐਕਸਪੋ ਵਿੱਚ ਭਾਗ ਲੈ ਰਹੇ ਹਨ। ਇਸ ਵਿੱਚ ੩੫ ਤੋਂ ੪੦ ਪ੍ਰਦਰਸ਼ਕ ਵੀ ਭਾਗ ਲੈ ਰਹੇ ਹਨ। ਇਹ ਭਾਗੀਦਾਰ ਚੈਂਬਰ ਲਾਹੌਰ ਚੈਂਬਰ ਆੱਫ ਕਮਰਸ ਅਤੇ ਇੰਡਸਟਰੀ, ਸ਼ੇਖਪੁਰਾ ਚੈਂਬਰ ਆੱਫ ਕਮਰਸ ਅਤੇ ਇੰਡਸਟਰੀ, ਗੁਜਰਾਵਾਲਾ ਚੈਂਬਰ ਆੱਫ ਕਮਰਸ ਅਤੇ ਇੰਡਸਟਰੀ, ਜੇਹਲਮ ਚੈਂਬਰ ਆੱਫ ਕਮਰਸ ਅਤੇ ਇੰਡਸਟਰੀ, ਸਰਗੋਧਾ ਚੈਂਬਰ ਆੱਫ ਕਮਰਸ ਅਤੇ ਇੰਡਸਟਰੀ, ਅਤੇ ਗੁਜਰਾਤ ਚੈਂਬਰ ਆੱਫ ਕਮਰਸ ਅਤੇ ਇੰਡਸਟਰੀ ਹਨ।
ਉਹਨਾਂ ਨੇ ਕਿਹਾ ਕਿ ਪੀਐਚਡੀ ਚੈਂਬਰ ਵਿੱਚ ਦੂਸਰੇ ਦਿਨ ਇੱਕ ਰਾਊਂਡ ਟੇਬਲ ਕਾਨਫ੍ਰੰਸ ਵੀ ਹੋਵੇਗੀ ਜਿਸ ਵਿੱਚ ਪਾਕਿਸਤਾਨ ਤੋਂ ਆਉਂਣ ਵਾਲੇ ਚੈਂਬਰਜ਼ ਆੱਫ ਕਮਰਸ ਅਤੇ ਇੰਡਸਟਰੀ ਅਤੇ ਖੇਤਰੀ ਇੰਡਸਟਰੀ ਅਤੇ ਐਸੋਸੀਏਸ਼ਨਾਂ ਅਤੇ ਚੈਂਬਰਾਂ ਦੇ ਪ੍ਰਤਿਨਿਧੀ ਵੀ ਸ਼ਾਮਿਲ ਹੋਣਗੇ।ਭਾਰਤ ਅਤੇ ਪਾਕਿਸਤਾਨ ਦੇ ਪ੍ਰਦਰਸ਼ਕਾਂ ਤੋਂ ਇਲਾਵਾ, ਮਿਸਰ, ਥਾਈਲੈਂਡ, ਨੇਪਾਲ, ਕੋਰੀਆ, ਅਫਗਾਨਿਸਤਾਨ ਦੇ ਪ੍ਰਦਰਸ਼ਕ ਵੀ ਇਸ ਐਕਸਪੋ ਵਿੱਚ ਭਾਗ ਲੈਣਗੇ।
ਸ਼ਚਦੇਵਾ ਨੇ ਕਿਹਾ ਇੱਕ ਸਪੈਸ਼ਲ ਡ੍ਰਾਈਵ ਦੇ ਤੌਰ ‘ਤੇ ਨੈਸ਼ਨਲ ਸਮਾੱਲ ਇੰਡਸਟਰੀ ਕਾਰਪੋਰੇਸ਼ਨ, ਐਨਐਸਆਈਸੀ ਉਦਯੋਗਪਤੀਆਂ ਦੇ ਐਸਸੀ/ਐਸਟੀ ਸੈਗਮੇਂਟ ਨੂੰ ਉਤਸਾਹਿਤਕਰ ਰਿਹਾ ਹੈ। ਐਨਐਸਆਈਸੀ ਇਹਨਾਂ ਇੰਡਸਟਰੀ ਮੈਂਬਰਾਂ ਨੂੰ ਭਾਗ ਲੈਣ ਲਈ ਅਤੇ ਆਪਣੇ ਉਤਪਾਦਾਂ ਦਾ ਪ੍ਰਦਰਸ਼ਨ ਕਰਨ ਲਈ 97% ਸਬਸਿਡੀ ਦੇ ਰਿਹਾ ਹੈ। ਐਨਐਸਆਈਸੀ ਤੋਂ ਇਲਾਵਾ, ਮਿਨਸਟਰੀ ਆੱਫ ਐਮਐਸਐਮਈਜ਼, ਮਿਨੀਸਟਰੀ ਆੱਫ ਟੈਕਸਟਾਈਲਜ਼, ਐਨਏਬੀਏਆਰਡੀ, ਕੋਕੋਨਟ ਡਿਵੈਲਪਮੈਂਟ ਬੋਰਡ, ਕਾੱਫੀ ਬੋਰਡ, ਆਦਿ ਵੀ ਇਸ ਈਵੈਂਟ ਵਿੱਚ ਸਹਿਯੋਗ ਦੇ ਰਹੇ ਹਨ।
ਇਸ ਵਿਸ਼ਾਲ ਈਵੈਂਟ ਬਾਰੇ ਬੋਲਦਿਆਂ ਸ਼੍ਰੀ ਦਲੀਪ ਸ਼ਰਮਾ, ਖੇਤਰੀ ਡਾਇਰੈਕਟ, ਪੀਐਚਡੀ ਚੈਂਬਰ ਨੇ ਕਿਹਾ, ”ਇਸ ਟ੍ਰੇਡ ਐਕਸਪੋ ਵਿੱਚ 400 ਤੋਂ ਵੀ ਜ਼ਿਆਦਾ ਪ੍ਰਰਸ਼ਕ ਭਾਗ ਲੈ ਰਹੇ ਹਨ।” ਇਹ ਟ੍ਰੇਡ ਐਕਸਪੋ ਸੱਤਵੇਂ ਸਾਲ ਰਣਜੀਤ ਐਵੀਨਿਊ, ਅਮ੍ਰਿਤਸਰ ਵਿਖੇ ਆਯੋਜਿਤ ਹੋ ਰਿਹਾ ਹੈ ਅਤੇ ਇਸਨੂੰ ਗਿਆਰਾਂ ਪੈਵੀਲਿਅਨਾਂ ਵਿੱਚ ਵੰਡਿਆ ਗਿਆ ਹੈ ਜਿਵੇਂ ਕਿ ਇੰਡੋਐਕਸਪੋ/ਟ੍ਰੈਵਲ/ਟੂਰਿਜ਼ਮ ਅਤੇ ਹੈਂਡੀਕ੍ਰਾਫਟਰ, ਪੰਜਾਬ ਆਟੋਐਕਸਪੋ, ਕਿਚਨਐਕਸਪੋ/ਕੰਜ਼ਿਊਮ ਐਕਸਪੋ/ਹੋਮਐਕਸਪੋ, ਫੂਡ ਅਤੇ ਫਾਰਮ ਐਕਸਪੋ, ਹੈਲਥ ਐਕਸਪੋ, ਐਜੂਐਕਸਪੋ, ਟੈਕਸਸਾਟਾਈਲ, ਬ੍ਰਾਂਡਸਟ੍ਰੀਟ, ਰੀਅਲਟੈਕਸ/ਫਾਈਨੈਂਸਐਕਸਪੋ ਅਤੇ ਗਲੋਬੈਕਸ/ਸਾਰਕ।
ਪਾਕਿਸਤਾਨੀ ਓਨੀਕਸ ਮਾਰਬਲ ਤੋਂ ਇਲਾਵਾ, ਪਾਕਿਸਤਾਨੀ ਫੈਬਰਿਕ, ਨੇਪਾਲ ਤੋਂ ਸਪੈਸ਼ਲ ਸਿਲਕ, ਮਿਸਰ ਤੋਂ ਮਸਾਲੇ, ਅਫਗਾਨ ਡ੍ਰਾਈ ਫਰੂਟਸ, ਥਾਈਲੈਂਡ ਤੋਂ ਹੈਂਡੀਕ੍ਰਾਫਟਸ ਇਸ ਪੀਆਈਟੀਈਐਕਸ ਦਾ ਖਾਸ ਆਕਰਸ਼ਣ ਹੋਣਗੇ।ਸ਼ਰਮਾ ਨੇ ਇਹ ਵੀ ਦਸਿਆ ਕਿ ਈਵੈਂਟ ਦੇ ਸਹੀ ਪ੍ਰਬੰਧ ਦੇ ਲਈ ਸਾਰੇ ਪ੍ਰਬੰਧ ਜਿਵੇਂ ਕਿ ਫਾਇਰ ਸੇਫਟੀ, ਟਾੱਇਲਿਟਸ, ਫੂਡ ਕੋਰਟਸ, ਡ੍ਰਿੰਕਿੰਗ ਵਾਟਰ, ਡਿਟੇਲਡ ਸਕਿਊਰਿਟੀ ਪ੍ਰਬੰਧ ਚੰਗੀ ਤਰ੍ਹਾਂ ਹੋ ਚੁੱਕੇ ਹਨ।5 ਐਡੀਸ਼ਨਾਂ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਪੀਆਈਟੀਈਐਕਸ-2014 ਦਾ ਛੇਵਾਂ ਐਡੀਸ਼ਨ ਪੀਐਚਡੀ ਚੈਂਬਰ ਦੁਆਰਾ ਪੰਜਾਬ ਦੇ ਸਰਕਾਰ ਦੇ ਸਹਿਯੋਗ ਨਾਲ ਕਰਵਾਇਆ ਗਿਆ ਹੈ।
ਸ਼ਰਮਾ ਨੇ ਕਿਹਾ ਕਿ ਭਾਗ ਲੈਣ ਵਾਲੇ ਬ੍ਰਾਂਡਾਂ ਵਿੱਚ ਨੋਰੀਸਿਸ (ਇਲੈਕਟ੍ਰੀਕਲ ਜਾਇੰਟ) ਕਜਾਰੀਆ, ਆਈਸੀਆਈ ਡਿਊਲਕਸ ਪੇਂਟਸ, ਜੇ ਕੇ ਸੀਮੈਂਟ, ਗਲੂਬ ਡੈਕਰਜ਼, ਯੂਰੇਕਾ ਫੋਰਬਜ਼, ਪ੍ਰੈਸਟੀਜ, ਗੋਦਰੇਜ ਅਤੇ ਬੋਇਸ ਮੈਨੂਫੈਕਚੁਰਿੰਗ ਕੰਪਨੀ ਲਿਮੀਟਡ, ਜ਼ਾਈਡਸ, ਵੈਲਨੈੱਸ, ਲਾਈਫ ਇੰਸ਼ੁਰੈਂਸ ਕਾਰਪੋਰੇਸ਼ਨ, ਯੂਨਾਈਟਡ ਇੰਡੀਆ ਇੰਸ਼ੁਰੈਂਸ, ਅਲਾਹਾਬਾਦ ਬੈਂਕ, ਸਟੇਟ ਬੈਂਕ ਆੱਫ ਇੰਡੀਆ, ਇੰਡਸਟ੍ਰੀਅਲ ਡਿਵੈਲਪਮੈਂਟ ਬੈਂਕ ਆੱਫ ਇੰਡੀਆ, ਡੀਐਸ ਗਰੁੱਪ-ਕੈਚ ਸਪਾਈਸਜ਼, ਕਾਬੁਲ ਫੂਡਜ਼, ਐਵਰੇਸਟ ਸਪਾਈਸਜ਼, ਬੰਜ ਇੰਡੀਆ ਲਿਮੀਟਡ, ਡੇਲੀ ਪਿਊਰ, ਹੀਰੋ ਸਾਈਕਲਜ਼, ਛੈਵਰਲੈੱਟ, ਰਿਨੌਲਟ ਇੰਡੀਆ, ਇੰਟਰਨੈਸ਼ਨਲ ਟ੍ਰੈਕਟਰਜ਼ ਲਿਮੀਟਡ, ਹਿਊਂਡਈ ਅਤੇ ਹੋਰ ਕਈ ਬ੍ਰਾਂਡ ਸ਼ਾਮਿਲ ਹਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply