ਅੰਮ੍ਰਿਤਸਰ, 16 ਅਗਸਤ (ਜਗਦੀਪ ਸਿੰਘ ਸੱਗੂ) – ਸਥਾਨਕ ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ ਵਿਦਿਆਰਥੀਆਂ ਨੇ ਅੰਮ੍ਰਿਤਸਰ ਜਿਲ੍ਹਾ ਬੈਡਮਿੰਟਨ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ।ਇਸ ਚੈਂਪੀਅਨਸ਼ਿਪ ਦਾ ਆਯੋਜਨ ਅੰਮ੍ਰਿਤਸਰ ਦੇ ਬੈਡਮਿੰਟਨ ਹਾਲ ਵਿੱਚ 3 ਤੋਂ 7 ਅਗਸਤ 2022 ਤੱਕ ਕੀਤਾ ਗਿਆ।ਸਕੂਲ ਦੇ ਵਿਦਿਆਰਥੀਆਂ ਵਿੱਚ ਨੌਰੀਨ ਕੌਰ (ਜਮਾਤ ਅੱਠਵੀਂ) ਨੇ ਰਨਰਜ਼ ਅਪ (ਅੰਡਰ 15 ਕੁੜੀਆਂ), ਵਿਜੇਤਾ (ਅੰਡਰ 15 ਕੁੜੀਆਂ ਦੇ ਡਬਲ), ਵਿਜੇਤਾ (ਅੰਡਰ 17 ਕੁੜੀਆਂ ਦੇ ਡਬਲ), ਵਿਜੇਤਾ (ਅੰਡਰ 19 ਕੁੜੀਆਂ ਦੇ ਡਬਲ), ਰਨਰਜ਼ ਅਪ ਇਨ ਵੂਮੈਨ ਸਿੰਗਲ ਵਿਜੇਤਾ (ਔਰਤਾਂ ਦੇ ਡਬਲ) ਅਤੇ ਨੌਵੀਂ ਜਮਾਤ ਦੇ ਮ੍ਰਿਨਾਲ ਖੁਰਾਨਾ ਨੇ ਲੜਕਿਆਂ ਦੇ ਡਬਲ ਵਿੱਚ (ਅੰਡਰ 15) ਦੇ ਵਿੱਚ ਦੂਜਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ।
ਪੰਜਾਬ ਜ਼ੋਨ ਏ ਦੇ ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਤੇ ਸਕੂਲ ਦੇ ਪ੍ਰਬੰਧਕ ਡਾ. ਪੁਸ਼ਪਿੰਦਰ ਵਾਲੀਆ ਪ੍ਰਿੰਸੀਪਲ ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਅੰਮ੍ਰਿਤਸਰ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ।ਸਕੂਲ ਪ੍ਰਿੰਸੀਪਲ ਡਾ. ਪੱਲਵੀ ਸੇਠੀ ਨੇ ਵਿਦਿਆਰਥੀਆਂ ਦੀਆਂ ਕੋਸ਼ਿਸ਼ਾਂ ਦੀ ਪ੍ਰਸ਼ੰਸਾ ਕੀਤੀ ।
Check Also
ਤਿਬੜੀ ਮਿਲਟਰੀ ਸਟੇਸ਼ਨ ‘ਚ ਸਾਬਕਾ ਸੈਨਿਕਾਂ ਦੀ ਰੈਲੀ
ਅੰਮ੍ਰਿਤਸਰ, 9 ਮਾਰਚ (ਸੁਖਬੀਰ ਸਿੰਘ) – ਪੈਂਥਰ ਡਿਵੀਜ਼ਨ ਨੇ ਦੇਸ਼ ਲਈ ਸਮਰਪਿਤ ਸੇਵਾ ਅਤੇ ਕੁਰਬਾਨੀ …