ਸੰਗਰੂਰ, 12 ਸਤੰਬਰ (ਜਗਸੀਰ ਲੌਂਗੋਵਾਲ) – ਸਕੂਲ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਲ੍ਹਾ ਪੱਧਰੀ ਖੇਡ ਮੁਕਾਬਲੇ ਮਾਨਸਾ ਜਿਲ੍ਹੇ ਦੇ ਵੱਖ ਵੱਖ ਸਕੂਲਾਂ ਵਿਚ ਕਰਵਾਏ ਗਏ।ਮਨੂੰ ਵਾਟਿਕਾ ਸਕੂਲ ਦੇ ਪ੍ਰਿੰਸੀਪਲ ਸਤੀਸ਼ ਸਿੰਗਲਾ ਨੇ ਦੱਸਿਆ ਕਿ ਉਨਾਂ ਦੇ ਸਕੂਲ ਦੇ ਬੱਚਿਆਂ ਨੇ ਸਾਰੀਆਂ ਖੇਡਾਂ ਵਿੱਚ ਜਿਵੇਂ ਚੈਸ, ਕਰਾਟੇ, ਪਾਵਰ ਲਿਫਟਿੰਗ, ਅਰਚਰੀ, ਟੈਬਿਲ ਟੈਨਿਸ, ਸਕੇਟਿੰਗ, ਜਿਮਨਾਸਟਿਕ, ਕਿੱਕ ਬੌਕਸਿੰਗ ਵਿੱਚ ਭਾਗ ਲੈ ਕੇ 84 ਮੈਡਲ ਜਿੱਤੇ ਹਨ।ਸਕੂਲ ਚੇਅਰਮੈਨ ਭਾਰਤ ਭੂਸ਼ਨ ਗੁਪਤਾ ਨੇ ਬੱਚਿਆਂ ਨੂੰ ਮੁਬਾਰਕਾਂ ਦਿੱਤੀਆਂ ਅਤੇ ਭਵਿੱਖ ਵਿੱਚ ਦੇਸ਼ ਤੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ।
ਖੇਡ ਵਿਭਾਗ ਦੇ ਐਚ.ਓ.ਡੀ ਅਮਨਦੀਪ ਸਿੰਘ ਸਿੱਧੂ ਨੇ ਜਿੱਤੇ ਖਿਡਾਰੀਆਂ ਨੂੰ ਮੁਬਾਰਕਾਂ ਦਿੱਤੀਆਂ।ਇਸ ਮੌਕੇ ਸਕੂਲ ਦੇ ਸਾਰੇ ਕੋਚ ਤੇ ਡੀ.ਪੀ ਅਧਿਆਪਕ ਮੌਜ਼ੂਦ ਸਨ।
Check Also
ਨਿਗਮ ਕਮਿਸ਼ਨਰ ਵਲੋਂ ਸ਼ਹਿਰ ਦੀਆਂ ਸੜਕਾਂ ਦੀ ਸਫਾਈ ਵਿਵਸਥਾ ਲਈ ਅਚਨਚੇਤ ਚੈਕਿੰਗ
ਅੰਮ੍ਰਿਤਸਰ, 24 ਮਈ (ਜਗਦੀਪ ਸਿੰਘ) – ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਸ਼ਹਿਰ ਦਾ ਦੌਰਾ ਕੀਤਾ …