Friday, March 1, 2024

ਸਰਸਵਤੀ ਵਿੱਦਿਆ ਮੰਦਰ ਸਕੂਲ ਨੇ ਮਿਸ਼ਨ ਹਰਿਆਲੀ-2022 ‘ਚ ਪਾਇਆ ਯੋਗਦਾਨ

ਸੰਗਰੂਰ, 12 ਸਤੰਬਰ (ਜਗਸੀਰ ਲੌਂਗੋਵਾਲ) – ਸਰਸਵਤੀ ਵਿੱਦਿਆ ਮੰਦਰ ਸੀ.ਸੈ ਸਕੂਲ ਸਾਹਪੁਰ ਰੋਡ ਚੀਮਾ ਦੇ ਵਿਦਿਆਰਥੀ ਮਿਸ਼ਨ ਹਰਿਆਲੀ-2022 ਵਿੱਚ ਭਾਗ ਲੈਂਦਿਆਂ ਪਹਿਲੀ ਤੋਂ ਪੰਜਵੀਂ ਤੱਕ ਦੇ ਵਿਦਿਆਰਥੀਆਂ ਨੇ 11 ਸਤੰਬਰ ਨੂੰ ਆਪਣੇ ਮਾਂ ਬਾਪ ਦੇ ਸਹਿਯੋਗ ਦੇ ਨਾਲ ਢੁੱਕਵੀਆਂ ਥਾਵਾਂ ‘ਤੇ ਵੱਖ ਵੱਖ ਤਰ੍ਹਾਂ ਦੇ ਪੌਦੇ ਲਗਾਏ।ਇਸੇ ਤਰ੍ਹਾਂ ਹੀ 12 ਸਤੰਬਰ ਨੂੰ ਵਿਦਿਆਰਥੀਆਂ ਦੁਆਰਾ ਵੱਖ ਵੱਖ ਤਰ੍ਹਾਂ ਦੇ ਬੂਟੇ ਸਕੂਲ ਵਿੱਚ ਲਿਆਂਦੇ ਗਏ।ਵਣ ਵਿਭਾਗ ਦੀ ਸਹਾਇਤਾ ਦੇ ਨਾਲ ਸਕੂਲ ਸਟਾਫ ਅਤੇ ਮੈਨੇਜਮੈਂਟ ਨਾਲ ਮਿਲ ਕੇ ਵਿਦਿਆਰਥੀਆਂ ਨੇ ਇਹ ਬੂਟੇ ਸਕੂਲ ਦੇ ਮੈਦਾਨ ਵਿੱਚ ਲਗਾਏ।ਵਿਦਿਆਰਥੀਆਂ ਤੋਂ ਇਲਾਵਾ ਉਨ੍ਹਾਂ ਦੇ ਮਾਂ ਬਾਪ ਭੈਣ ਭਰਾ ਵੀ ਇਸ ਸਮੇਂ ਹਾਜ਼ਰ ਸਨ।ਸਕੂਲ ਪ੍ਰਿੰਸੀਪਲ ਰਾਕੇਸ਼ ਕੁਮਾਰ ਗੋਇਲ ਨੇ ਬੂਟਿਆਂ ਦੀ ਸਾਂਭ ਸੰਭਾਲ ਬਾਰੇ ਜਾਣਕਾਰੀ ਦਿੱਤੀ।ਉਨ੍ਹਾਂ ਨੇ ਇਸ ਮੌਕੇ ਪਹੁੰਚੇ ਵਣ ਵਿਭਾਗ ਦੀ ਟੀਮ ਵਿਦਿਆਰਥੀਆਂ ਦੇ ਮਾਪਿਆਂ ਦਾ ਧੰਨਵਾਦ ਕੀਤਾ।ਮੈਡਮ ਕਮਲ ਗੋਇਲ ਨੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਅਪੀਲ ਕੀਤੀ।
ਇਸ ਮੌਕੇ ਮਨਜਿੰਦਰ ਸਿੰਘ, ਪੁਸ਼ਪਿੰਦਰ ਸਿੰਘ ਅਮਨਦੀਪ, ਜੋਸ਼ੀ ਕੇਰਲਾ, ਸ਼ਬੀਨਾ, ਸੰਦੀਪ ਸ਼ਰਮਾ, ਓਮਾ ਦੇਵੀ, ਪਰਗਟ ਸਿੰਘ, ਭੋਲਾ ਸਿੰਘ, ਗੁਰਵਿੰਦਰ ਸਿੰਘ, ਮੁਖਤਿਆਰ ਸਿੰਘ ਆਦਿ ਮੌਜ਼ੂਦ ਸਨ।

Check Also

ਕੋਚਿੰਗ ਲੈ ਰਹੀਆਂ ਲੜਕੀਆਂ ਨੂੰ ਵੰਡੀਆਂ ਮੁਫ਼ਤ ਕਿਤਾਬਾਂ

ਅੰਮ੍ਰਿਤਸਰ, 1 ਮਾਰਚ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਅਧੀਨ …