ਸੰਗਰੂਰ, 27 ਅਕਤੂਬਰ (ਜਗਸੀਰ ਲੌਂਗੋਵਾਲ) – ਰੱਤੋਕੇ ਸਕੂਲ ਦੇ ਵਿਦਿਆਰਥੀ ਵੱਖ-ਵੱਖ ਖੇਤਰਾਂ ਵਿੱਚ ਆਪਣਾ ਨਾਮ ਚਮਕਾ ਰਹੇ ਹਨ।ਹੋਣਹਾਰ ਵਿਦਿਆਰਥੀਆਂ ਵਿਚੋਂ ਅਮਨਦੀਪ ਕੌਰ ਦਾ ਨਾਮ ਸਭ ਤੋਂ ਮੋਹਰੀ ਹੈ।ਪਿੰਡ ਰੱਤੋਕੇ ਦੀ ਧੀ ਅਮਨਦੀਪ ਸਤਲੁਜ ਦੇ ਪਾਣੀਆਂ ਵਿੱਚ ਦਿਨ ਰਾਤ ਪਸੀਨਾ ਵਹਾਅ ਕੇ ਰੋਇੰਗ ਵਰਗੇ ਖੇਤਰ ਵਿੱਚ ਆਪਣਾ, ਪਿੰਡ, ਮਾਪਿਆਂ ਤੇ ਰੱਤੋਕੇ ਸਕੂਲ ਦਾ ਨਾਂ ਚਮਕਾ ਰਹੀ ਹੈ।ਪੰਜਾਬ ਸਰਕਾਰ ਵਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਇੱਕ-ਦੋ ਨਹੀਂ, ਸਗੋਂ ਪੰਜ ਮੈਡਲ ਜਿੱਤ ਕੇ ਰੱਤੋਕੇ ਦਾ ਪੂਰੇ ਪੰਜਾਬ ਵਿੱਚ ਨਾਮ ਚਮਕਾਇਆ ਹੈ।ਆਪਣੇ ਪਿੰੰਡ ਦੇ ਸਕੂਲ ਪਹੁੰਚਣ ‘ਤੇ ਅਮਨਦੀਪ ਦਾ ਸਕੂਲ ਸਟਾਫ ਅਤੇ ਪਿੰਡ ਵਾਸੀਆਂ ਨੇ ਭਰਵਾਂ ਸਵਾਗਤ ਕੀਤਾ।ਹਰ ਕੋਈ ਉਸਦੀ ਇੱਕ ਝਲਕ ਦੇਖਣਾ ਚਾਹੁੰਦਾ ਸੀ।ਅਮਨ ਨੂੰ ਸ਼ਾਬਾਸ਼ ਦਿੰਦਿਆਂ ਸਰਪੰਚ ਕੁਲਦੀਪ ਕੌਰ ਨੇ ਉਸ ਨੂੰ ਬਾਕੀ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਦੱਸਿਆ।ਸਾਬਕਾ ਸਰਪੰਚ ਸਰਜਾ ਸਿੰਘ ਨੇ ਕਿਹਾ ਕਿ ਅਮਨਦੀਪ ਵਰਗੀ ਧੀ ‘ਤੇ ਸਾਨੂੰ ਬਹੁਤ ਮਾਣ ਹੈ।
ਅਧਿਆਪਕਾ ਰੇਨੂੰ ਸਿੰਗਲਾ, ਸਤਪਾਲ ਕੌਰ, ਪ੍ਰਦੀਪ ਸਿੰਘ ਅਤੇ ਸੁਰਿੰਦਰ ਸਿੰਘ ਨੇ ਅਮਨਦੀਪ ਨੂੰ ਵਧਾਈ ਦਿੰਦਿਆਂ ਉਸ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …