Monday, December 23, 2024

ਜੈਪੁਰ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਵਿਸ਼ੇਸ਼ ਕੀਰਤਨ ਦਰਬਾਰ

PPN1012201404
ਨਵੀਂ ਦਿੱਲੀ, 10 ਦਸੰਬਰ ( ਅੰਮ੍ਰਿਤ ਲਾਲ ਮੰਨਣ) – ਧਰਮ ਪ੍ਰਚਾਰ ਕਮੇਟੀ (ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਦਾਰ ਸਾਹਿਬ ਝਲਾਨਾ ਡੂੰਗਰੀ, ਜੈਪੁਰ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਵਿਸ਼ੇਸ਼ ਅਲੌਕਿਕ ਕੀਰਤਨ ਦਰਬਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪੰਥ ਦੇ ਮਹਾਨ ਕੀਰਤਨੀਆ ਨੇ ਗੁਰ-ਸ਼ਬਦ ਦੇ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਇਸ ਮੌਕੇ ਤੇ ਸ. ਪਰਮਜੀਤ ਸਿੰਘ ਰਾਣਾ ਚੇਅਰਮੈਨ, ਸ. ਇੰਦਰਜੀਤ ਸਿੰਘ ਮੌਂਟੀ ਤੇ ਸ. ਸਮਰਦੀਪ ਸਿੰਘ ਸੰਨੀ ਵਾਇਸ ਚੇਅਰਮੈਨ ਤੇ ਗੁਰਮੀਤ ਸਿੰਘ ਬੌਬੀ ਕਨਵੀਨਰ ਧਰਮ ਪ੍ਰਚਾਰ ਕਮੇਟੀ (ਦਿ. ਗੁ. ਪ੍ਰ. ਕਮੇਟੀ), ਸ. ਅਜੈਪਾਲ ਸਿੰਘ ਪ੍ਰਧਾਨ ਰਾਜਸਥਾਨ ਸਿੱਖ ਸਮਾਜ, ਸ. ਕੇਸਰ ਸਿੰਘ ਪ੍ਰਧਾਨ ਗੁਰਦੁਆਰਾ ਰਾਜਾ ਪਾਰਕ (ਜੈਪੁਰ), ਸ. ਜਗਤਾਰ ਸਿੰਘ ਪ੍ਰਧਾਨ ਗੁਰਦੁਆਰਾ ਮਾਲਵੀਆ ਨਗਰ (ਜੈਪੁਰ), ਸ. ਜਸਬੀਰ ਸ਼ਿੰਘ ਸਾਬਕਾ ਚੇਅਰਮੈਨ ਰਾਜਸਥਾਨ ਘਟ ਗਿਣਤੀ ਕਮਿਸ਼ਨ, ਸ. ਠਾਕੁਰ ਸਿੰਘ ਪ੍ਰਧਾਨ ਗੁਰਦੁਆਰਾ ਹੀਦਾ ਕੀ ਮੋਰੀ, ਸ. ਨਸੀਬ ਸਿੰਘ ਪ੍ਰਧਾਨ ਰਾਜਸਥਾਨ ਸਿਕਲੀਗਰ ਸਿੱਖ ਸਮਾਜ ਆਦਿ ਮੁਖੀਆਂ ਨੇ ਗੁਰੂ ਦਰਬਾਰ ਵਿੱਚ ਹਾਜ਼ਰੀਆਂ ਭਰ, ਸੰਗਤਾਂ ਦੇ ਦਰਸ਼ਨ ਕੀਤੇ।
ਸ. ਪਰਮਜੀਤ ਸਿੰਗ ਰਾਣਾ ਨੇ ਇਸ ਮੋਕੇ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਵਲੋਂ ਸਮੁਚੀ ਮਨੁਖਤਾ ਦੇ ਧਾਰਮਕ ਵਿਸ਼ਵਾਸ ਦੀ ਅਜ਼ਾਦੀ ਲਈ ਦਿੱਤੀ ਗਈ ਸ਼ਹਾਦਤ, ਉਸਦੇ ਭਾਰਤੀ ਇਤਿਹਾਸ ਪੁਰ ਪਏ ਪ੍ਰਭਾਵ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਜਬਰ-ਜ਼ੁਲਮ ਵਿਰੁਧ ਸਦੀਵੀ ਜੰਗ ਜਾਰੀ ਰਖਣ ਲਈ ਸੰਤ-ਸਿਪਾਹੀ ਖਾਲਸੇ ਦੀ ਕੀਤੀ ਗਈ ਸਿਰਜਨਾ ਆਦਿ ਦੇ ਸੰਬੰਧ ਵਿੱਚ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ। ਇਸ ਮੌਕੇ ਤੇ ਧਰਮ ਪ੍ਰਚਾਰ ਕਮੇਟੀ (ਦਿ. ਗੁ. ਪ੍ਰ. ਕਮੇਟੀ) ਦੇ ਸਹਿਯੋਗ ਨਾਲ ਅੰਮ੍ਰਿਤ ਸੰਚਾਰ ਸਮਾਗਮ ਵੀ ਕੀਤਾ ਗਿਆ, ਜਿਸ ਵਿੱਚ 200 ਪ੍ਰਾਣੀ ਦਸਮੇਸ਼ ਪਿਤਾ ਦੀ ਦਾਤ ਅੰਮ੍ਰਿਤ ਦੀ ਪ੍ਰਾਪਤੀ ਕਰ ਗੁਰੂ ਵਾਲੇ ਬਣੇ। ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਵਿਧੀ ਸਿੰਘ, ਜਨਰਲ ਸਕਤੱਰ ਸ. ਅੰਮ੍ਰਿਤ ਸਿੰਘ ਨੇ ਸਾਥੀ ਅਹੁਦੇਦਾਰਾਂ ਅਤੇ ਮੈਂਬਰਾਂ ਵਲੋਂ ਇਸ ਮੌਕੇ ਤੇ ਹਾਜ਼ਰੀਆਂ ਭਰਨ ਆਏ ਮਹਿਮਾਨਾਂ ਨੂੰ ਜੀ ਆਇਆਂ ਆਖ ਸਨਮਾਨਤ ਕੀਤਾ ਗਿਆ।

Check Also

9 ਰੋਜ਼ਾ ਦੋਸਤੀ ਇੰਟਰਨੈਸ਼ਨਲ ਥੀਏਟਰ ਫੈਸਟੀਵਲ ’ਚ ਹਿੱਸਾ ਲੈ ਕੇ ਲਾਹੌਰ ਤੋਂ ਵਤਨ ਪਰਤੇ ਮੰਚ-ਰੰਗਮੰਚ ਦੇ ਕਲਾਕਾਰ

ਅੰਮ੍ਰਿਤਸਰ, 20 ਨਵੰਬਰ (ਪੰਜਾਬ ਪੋਸਟ ਬਿਊਰੋ) – ਅਜੋਕਾ ਥੀਏਟਰ ਲਾਹੌਰ (ਪਾਕਿਸਤਾਨ) ਵਲੋਂ ਕਰਵਾਏ ਗਏ 9 …

Leave a Reply