Tuesday, April 30, 2024

ਬਦਲ ਰਿਹਾ ਹੈ ਕਸ਼ਮੀਰ ਤੇ ਕਸ਼ਮੀਰ ਦਾ ਮਾਹੌਲ, ਪਾਈਟੈਕਸ ਪਹੁੰਚੇ ਸਭ ਤੋਂ ਵੱਧ 70 ਕਾਰੋਬਾਰੀ

ਮਹਿਲਾ ਉਦਮੀਆਂ ਨੇ ਪਾਈਟੈਕਸ ਪਹੁੰਚ ਕੇ ਤਜਰਬੇ ਕੀਤੇ ਸਾਂਝੇ
ਅੰਮ੍ਰਿਤਸਰ, 9 ਦਸੰਬਰ (ਸੁਖਬੀਰ ਸਿੰਘ) – ਜੰਮੂ-ਕਸ਼ਮੀਰ ਦਾ ਮਾਹੌਲ ਹੁਣ ਬਦਲ ਰਿਹਾ ਹੈ।ਜਿਥੇ ਕਸ਼ਮੀਰ ਦੇ ਲੋਕ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੋ ਰਹੇ ਹਨ, ਉਥੇ ਹੀ ਕਸ਼ਮੀਰੀ ਮਹਿਲਾ ਉਦਮੀ ਵੀ ਪੰਜਾਬ ਅਤੇ ਹੋਰ ਰਾਜਾਂ ਵਿੱਚ ਪਹੁੰਚ ਕੇ ਆਪਣੇ ਕਾਰੋਬਾਰ ਨੂੰ ਉਤਸ਼ਾਹਿਤ ਕਰ ਰਹੀਆਂ ਹਨ।ਜਿਥੇ ਪਹਿਲਾਂ ਕਸ਼ਮੀਰੀ ਔਰਤਾਂ ਨੂੰ ਘਰ ਦੇ ਦਰਵਾਜ਼ੇ ਤੋਂ ਬਾਹਰ ਨਹੀਂ ਨਿਕਲਣ ਦਿੱਤਾ ਜਾਂਦਾ ਸੀ, ਹੁਣ ਉਹ ਗੁਆਂਢੀ ਸੂਬੇ ਦੀਆਂ ਔਰਤਾਂ ਲਈ ਮਿਸਾਲ ਬਣ ਰਹੀਆਂ ਹਨ। ਅੰਮ੍ਰਿਤਸਰ ’ਚ ਚੱਲ ਰਹੇ 16ਵੇਂ ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ ’ਚ ਪਹੁੰਚੀ ਸ਼੍ਰੀਨਗਰ ਦੀ ਸ਼ਹਿਨਾ ਅਖਤਰ ਆਪਣੇ ਨਾਲ ਦਰਜ਼ਨਾਂ ਔਰਤਾਂ ਨੂੰ ਰੋਜ਼ਗਾਰ ਦੇ ਰਹੀ ਹੈ।ਉਨ੍ਹਾਂ ਕਿਹਾ ਕਿ ਕੁੱਝ ਸਮਾਂ ਪਹਿਲਾਂ ਤੱਕ ਕਸ਼ਮੀਰ ਵਿੱਚ ਔਰਤਾਂ ਨੂੰ ਕੰਮ ਕਰਨ ਦੀ ਇਜਾਜ਼ਤ ਨਹੀਂ ਸੀ।ਹੁਣ ਕਸ਼ਮੀਰ ਦੇ ਲੋਕਾਂ ਦੀ ਸੋਚ ਬਦਲ ਰਹੀ ਹੈ।ਪਹਿਲਾਂ ਕੁੜੀਆਂ ਨੂੰ ਕੁੱਖ ਵਿੱਚ ਮਾਰਿਆ ਜਾਂਦਾ ਸੀ, ਹੁਣ ਕਸ਼ਮੀਰ ਦੀਆਂ ਕੁੜੀਆਂ ਦੇਸ਼ ਲਈ ਰੋਲ ਮਾਡਲ ਬਣ ਰਹੀਆਂ ਹਨ।ਸ਼੍ਰੀਨਗਰ ਤੋਂ ਇਥੇ ਪਹੁੰਚੀ ਇਰਫਾਨਾ ਨੇ ਕਿਹਾ ਕਿ ਔਰਤਾਂ ਪ੍ਰਤੀ ਧਾਰਨਾ ਨੂੰ ਬਦਲਣਾ ਹੋਵੇਗਾ।ਆਪਣੇ ਉਤਪਾਦ ਲੈ ਕੇ ਪਾਈਟਕੈਸ ’ਚ ਪਹੁੰਚੀਆਂ ਔਰਤਾਂ ਹਰ ਸਾਲ ਲੱਖਾਂ ਕਰੋੜਾਂ ਦਾ ਕਾਰੋਬਾਰ ਹੀ ਨਹੀਂ ਕਰ ਰਹੀਆਂ, ਸਗੋਂ ਹਜ਼ਾਰਾਂ ਔਰਤਾਂ ਨੂੰ ਰੁਜ਼ਗਾਰ ਵੀ ਪ੍ਰਦਾਨ ਕਰ ਰਹੀਆਂ ਹਨ।ਇਸ ਦੌਰਾਨ ਜੰਮੂ-ਕਸ਼ਮੀਰ ਹੈਂਡੀਕ੍ਰਾਫਟ ਹੈਂਡਲੂਮ ਦੇ ਪ੍ਰਚਾਰ ਅਤੇ ਪ੍ਰਦਰਸ਼ਨੀ ਅਧਿਕਾਰੀ ਰਿਆਜ਼ ਅਹਿਮਦ ਕੌਸ ਨੇ ਦੱਸਿਆ ਕਿ ਜਿਥੇ ਪਿਛਲੇ ਸਾਲ ਕਸ਼ਮੀਰ ਤੋਂ 20 ਸਟਾਲ ਆਏ ਸਨ, ਉਥੇ ਇਸ ਸਾਲ 35 ਸਟਾਲ ਅਤੇ ਪਿਛਲੇ ਸਾਲ ਜੰਮੂ ਤੋਂ 15 ਸਟਾਲ ਆਏ ਸੀ ਅਤੇ ਇਸ ਸਾਲ 20 ਸਟਾਲ ਆਏ ਹਨ।ਇਸ ਤੋਂ ਇਲਾਵਾ ਜੇ.ਕੇ.ਟੀ.ਪੀ.ਓ ਤੋਂ ਵੀ ਇਸ ਸਾਲ 20 ਸਟਾਲ ਇਥੇ ਆਏ ਹਨ।

Check Also

ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ `ਚ ਅਰਮਾਨ ਕਾਂਗੜਾ ਨੇ ਜਿੱਤਿਆ ਸੋਨ ਤਗਮਾ

ਸੰਗਰੂਰ, 29 ਅਪ੍ਰੈਲ (ਜਗਸੀਰ ਲੌਂਗੋਵਾਲ) – ਪਾਣੀਪਤ ਵਿਖੇ ਹੋਈ ਨੈਸ਼ਨਲ ਸਪੋਰਟਸ ਚੈਂਪੀਅਨਸ਼ਿਪ 2024 ਦੌਰਾਨ ਅੰਡਰ-19 …