ਬੀ.ਏ/ਬੀ.ਐਸ.ਸੀ, ਬੀ.ਕਾਮ-ਬੀ.ਐਡ ਚਾਰ ਸਾਲਾ ਕੋਰਸ 2023-24 ਸੈਸ਼ਨ ਤੋਂ
ਅੰਮ੍ਰਿਤਸਰ, 8 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇਸ਼ ਦੀ ਪਹਿਲੀ ਯੂਨੀਵਰਸਿਟੀ ਹੈ, ਜੋ ਕਿ ਇੰਟੈਗਰੇਟਿਡ ਟੀਚਰ ਐਜੂਕੇਸ਼ਨ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੀ ਹੈ।ਇਸ ਵਿਚ ਬੀ.ਏ-ਬੀ.ਐਡ, ਬੀ.ਐਸ.ਸੀ-ਬੀ.ਐਡ, ਬੀ.ਕਾਮ ਬੀ.ਐਡ ਤਿੰਨ ਮਹੱਤਵਪੂਰਨ ਕੋਰਸ ਸ਼ਾਮਿਲ ਹਨ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਿੱਖਿਆ ਵਿਭਾਗ `ਚ ਸੈਸ਼ਨ 2023-24 ਵੱਲੋਂ ਕਰਵਾਏ ਜਾ ਰਹੇ ਇਨ੍ਹਾਂ ਕੋਰਸਾਂ ਦੀ ਪ੍ਰਵਾਨਗੀ ਨਾਰਥਨ ਰਿਜ਼ਨਲ ਕਮੇਟੀ ਨੈਸ਼ਨਲ ਕੌਂਸਲ ਫਾਰ ਟੀਚਰ ਐਜੂਕੇਸ਼ਨ ਨਵੀਂ ਦਿੱਲੀ ਨੇ ਯੂਨੀਵਰਸਿਟੀ ਨੂੰ ਦੇ ਦਿੱਤੀ ਹੈ।
ਵਾਈਸ ਚਾਂਸਲਰ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਨੇ ਯੂੂੀਵਰਸਿਟੀ ਵਿੱਚ ਇਨ੍ਹਾਂ ਕੋਰਸਾਂ ਦੀ ਸ਼ੁਰੂਆਤ ’ਤੇ ਤਸੱਲੀ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਦੀ ਇਕ ਹੋਰ ਉਪਲਬਧੀ ਹੈ ਅਤੇ ਕੋਰਸਾਂ ਲਈ ਸਬੰਧਤ ਵਿਭਾਗ ਸਰਗਰਮੀ ਨਾਲ ਯੋਗਦਾਨ ਪਾਉਣਗੇ।
ਸਿੱਖਿਆ ਵਿਭਾਗ ਦੇ ਮੁਖੀ ਪ੍ਰੋਫੈਸਰ (ਡਾ.) ਅਮਿਤ ਕੌਟਸ ਨੇ ਕਿਹਾ ਕਿ ਇਹ ਕੋਰਸ ਰਾਸ਼ਟਰੀ ਸਿਖਿਆ ਨੀਤੀ ਤਹਿਤ ਸਕੂਲ ਪ੍ਰਣਾਲੀ ਲਈ ਅਧਿਆਪਕਾਂ ਨੂੰ ਤਿਆਰ ਕਰਨ ਲਈ ਲਾਗੂ ਕੀਤੇ ਗਏ ਹਨ।ਇਹ ਕੋਰਸ ਉਹ ਡਿਗਰੀ ਪ੍ਰਦਾਨ ਕਰੇਗੀ ਜਿਸ ਨਾਲ ਵਿਦਿਆਰਥੀ ਸਕੂਲ ਪ੍ਰਣਾਲੀ ਵਿੱਚ ਪੜ੍ਹਾਉਣ ਦੇ ਯੋਗ ਬਣਨਗੇ।ਇਸ ਦਾ ਉਦੇਸ਼ ਉਪਲੱਬਧ ਲੋੜੀਂਦੀਆਂ ਬੁਨਿਆਦੀ, ਢਾਂਚਾਗਤ ਸਹੂਲਤਾਂ ਵਾਲੇ ਅਤੇ ਨਿਰਫ ਅਤੇ ਨੈਕ ਰੈਂਕਿੰਗ ਦੇ ਆਧਾਰ `ਤੇ ਦੇਸ਼ ਦੀਆਂ 50 ਕੇਂਦਰੀ ਅਤੇ ਰਾਜ ਯੂਨੀਵਰਸਿਟੀਆਂ ਅਤੇ ਬਹੁ-ਅਨੁਸਾਸ਼ਨੀ ਸੰਸਥਾਵਾਂ (ਯੂਨੀਵਰਸਿਟੀਆਂ ਅਤੇ ਸਰਕਾਰੀ ਡਿਗਰੀ ਕਾਲਜਾਂ) ਵਿੱਚ ਇਸ ਕੋਰਸ ਨੂੰ ਸ਼ੁਰੂ ਕਰਨਾ ਹੈ।
ਉਨ੍ਹਾਂ ਦੱਸਿਆ ਕਿ ਰਾਸ਼ਟਰੀ ਸਿਖਿਆ ਨੀਤੀ-2020 ਨੂੰ ਦੇਸ਼ ਵਿੱਚ ਸਿੱਖਿਆ ਪ੍ਰਣਾਲੀ ਦੇ ਪੁਨਰਗਠਨ ਲਈ ਤਿਆਰ ਕੀਤਾ ਗਿਆ ਹੈ।ਇਸ ਵਿਚ ਇੰਟੈਗਰੇਟਿਡ ਟੀਚਰ ਐਜੂਕੇਸ਼ਨ ਪ੍ਰੋਗਰਾਮ 2030 ਤੱਕ ਸਕੂਲੀ ਅਧਿਆਪਨ ਲਈ ਯੋਗ ਬਣਨ ਲਈ ਘੱਟੋ-ਘੱਟ ਡਿਗਰੀ ਯੋਗਤਾ ਬਣ ਜਾਵੇਗਾ।
ਇਸ ਉਦੇਸ਼ ਨੂੰ ਪੂਰਾ ਕਰਨ ਲਈ ਅਤੇ ਰਾਸ਼ਟਰੀ ਸਿਖਿਆ ਨੀਤੀ 2020 ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ, ਗੁਰੂ ਨਾਨਕ ਦੇਵ ਯੂਨੀਵਰਸਿਟੀ ਜੋ ਕਿ 10 ਫੈਕਲਟੀਆਂ ਅਤੇ 45 ਵਿਭਾਗਾਂ ਵਾਲੀ ਬਹੁ-ਅਨੁਸਾਸ਼ਨੀ ਯੂਨੀਵਰਸਿਟੀ ਹੈ, ਨੇ ਇਹ ਪ੍ਰੋਗਰਾਮ ਸ਼ੁਰੂ ਕੀਤੇ ਹਨ।ਸਿੱਖਿਆ ਵਿਭਾਗ ਦਾ ਉਦੇਸ਼ ਵਿਦਿਆਰਥੀਆਂ ਨੂੰ ਅਨੁਸਾਸ਼ਨੀ ਗਿਆਨ ਪ੍ਰਦਾਨ ਕਰਨ ਲਈ ਵੱਖ-ਵੱਖ ਫੈਕਲਟੀਜ਼ ਵਿਚਕਾਰ ਆਪਸੀ ਤਾਲਮੇਲ ਦਾ ਮਾਹੌਲ ਵਿਕਸਿਤ ਕਰਨਾ ਹੈ।
ੳਿੁਨ੍ਹਾਂ ਕਿਹਾ ਕਿ ਇਹ ਕੋਰਸ ਉੱਚ ਸਿੱਖਿਆ ਦੇ ਵਿਦਿਆਰਥੀਆਂ ਵਿੱਚ ਬਹੁ-ਅਨੁਸਾਸ਼ਨੀ ਵਾਤਾਵਰਣ ਅਤੇ ਸੰਪੂਰਨ ਵਿਕਾਸ `ਤੇ ਧਿਆਨ ਕੇਂਦਰਿਤ ਕਰਨ ਵਿੱਚ ਯਕੀਨੀ ਤੌਰ `ਤੇ ਮਦਦ ਕਰਨਗੇ।