
ਜੰਡਿਆਲਾ ਗੁਰੂ, 16 ਦਸੰਬਰ (ਹਰਿੰਦਰਪਾਲ ਸਿੰਘ) – ਪੰਜਾਬ ਪ੍ਰਧਾਨ ਚੰਡੀਗੜ੍ਹ ਪੰਜਾਬ ਜਰਨਲਿਸਟ ਯੂਨੀਅਨ ਦੇ ਪ੍ਰਧਾਨ ਸ੍ਰ: ਜਸਬੀਰ ਸਿੰਘ ਪੱਟੀ ਵਲੋਂ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਤੋਂ ਸੁਨੀਲ ਦੇਵਗਨ (ਪੀ. ਟੀ. ਸੀ) ਨੂੰ ਮੀਤ ਪ੍ਰਧਾਨ ਬਣਾਇਆ ਗਿਆ ਹੈ।ਬੀਤੇ ਕਲ੍ਹ ਅੰਮ੍ਰਿਤਸਰ ਉਹਨਾਂ ਦੇ ਦਫਤਰ ਹੋਈ ਮੀਟਿੰਗ ਵਿੱਚ ਮੀਤ ਪ੍ਰਧਾਨ ਬਣਨ ਤੋਂ ਬਾਅਦ ਸੁਨੀਲ ਦੇਵਗਨ ਵਲੋਂ ਪ੍ਰਧਾਨ ਅਤੇ ਸਮੂਹ ਪੱਤਰਕਾਰ ਭਾਈਚਾਰੇ ਦਾ ਮੂੰਹ ਮਿੱਠਾ ਕਰਵਾਇਆ ਗਿਆ।ਮੀਟਿੰਗ ਵਿੱਚ ਪੱਤਰਕਾਰ ਭਾਈਚਾਰੇ ਨੂੰ ਆ ਰਹੀਆਂ ਮੁਸ਼ਕਿਲਾਂ ‘ਤੇ ਬਹੁਤ ਹੀ ਵਿਸਥਾਰ ਪੂਰਵਕ ਵਿਚਾਰਾਂ ਹੋਈਆਂ।ਪ੍ਰਧਾਨ ਜਸਬੀਰ ਸਿੰਘ ਭੱਟੀ ਨੇ ਦੱਸਿਆ 22 ਦਸੰਬਰ ਨੂੰ ਜੰਡਿਆਲਾ ਗੁਰੂ ਵਿੱਚ ਪੱਤਰਕਾਰਤਾ ਉੱਪਰ ਇੱਕ ਸੈਮੀਨਾਰ ਅਤੇ ਚਾਈਨਾ ਡੋਰ ਤੋਂ ਹੋਣ ਵਾਲੇ ਨੁਕਸਾਨ ਪ੍ਰਤੀ ਪੁਲਿਸ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਜਾਗਰੂਕ ਰੈਲੀ ਕੱਢੀ ਜਾਵੇਗੀ।
 Punjab Post Daily Online Newspaper & Print Media
Punjab Post Daily Online Newspaper & Print Media
				 
			 
			 
						
					 
						
					 
						
					