Sunday, September 8, 2024

ਖਾਲਸਾ ਕਾਲਜ ਚਵਿੰਡਾ ਦੇਵੀ ਦੇ ਵਿਦਿਆਰਥੀਆਂ ਦਾ ਪ੍ਰੀਖਿਆ ’ਚ ਸਥਾਨ ਸ਼ਾਨਦਾਰ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਚਵਿੰਡਾ ਦੇਵੀ ਦੇ ਵਿਦਿਆਰਥੀਆਂ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਐਲਾਨੇ ਬੀ.ਸੀ.ਏ ਸਮੈਸਟਰ ਦੂਜਾ ਦੇ ਨਤੀਜਿਆਂ ’ਚ ਪ੍ਰਾਪਤੀ ਪ੍ਰਸ਼ੰਸਾਜਨਕ ਰਹੀ। ਕਾਲਜ ਪ੍ਰਿੰਸੀਪਲ ਪ੍ਰੋ: ਗੁਰਦੇਵ ਸਿੰਘ ਨੇ ਦੱਸਿਆ ਕਿ ਬੀ.ਸੀ.ਏ ਦੇ ਕੋਰਸ ਸਮੈਸਟਰ ਪਹਿਲੇ ਦੇ ਨਤੀਜੇ ’ਚ ਲੜਕੀਆਂ ਨੇ ਫਿਰ ਤੋਂ ਮੁਹਰਲੇ ਸਥਾਨਾਂ ’ਤੇ ਆਪਣੀ ਚੜ੍ਹਤ ਨੂੰ ਕਾਇਮ ਰੱਖਿਆ ਹੈ। ਉਨ੍ਹਾਂ ਕਿਹਾ ਕਿ ਇਸ ਅਕਾਦਮਿਕ ਸ਼ੈਸ਼ਨ ’ਚ ਅਰਪਨਦੀਪ ਕੌਰ ਨੇ 78 ਫ਼ੀਸਦੀ ਨੰਬਰ ਲੈ ਕੇ ਪਹਿਲਾ, ਰਮਿੰਦਰ ਕੌਰ ਨੇ 76 ਪ੍ਰਤੀਸ਼ਤ ਨੰਬਰ ਲੈ ਕੇ ਦੂਜਾ ਅਤੇ ਸਿਮਰਨਜੀਤ ਕੌਰ ਨੇ 75 ਫੀਸਦੀ ਨੰਬਰ ਲੈ ਕੇ ਤੀਸਰਾ ਸਥਾਨ ਹਾਸਲ ਕੀਤਾ।ਇਨ੍ਹਾਂ ਹੋਣਹਾਰ ਵਿਦਿਆਰਥਣਾਂ ਦੇ ਨਤੀਜੇ ਮੌਕੇ ਖੁਸ਼ੀ ਜ਼ਾਹਿਰ ਕਰਦੇ ਹੋਏ ਪ੍ਰਿੰ: ਗੁਰਦੇਵ ਸਿੰਘ ਨੇ ਉਨਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।ਉਨ੍ਹਾਂ ਕਿਹਾ ਕਿ ਕਾਲਜ ਵਲੋਂ ਲਗਾਈਆਂ ਗਈਆਂ ਕਲਾਸਾਂ ਦੌਰਾਨ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਸਖਤ ਮਿਹਨਤ ਕਾਰਨ ਹੀ ਵਧੀਆ ਨਤੀਜੇ ਆਏ ਹਨ।ਇਸ ਮੌਕੇ ਕਾਲਜ ਪ੍ਰਿੰ: ਗੁਰਦੇਵ ਸਿੰਘ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ।

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …