ਸੰਗਰੂਰ, 5 ਮਈ (ਜਗਸੀਰ ਲੌਂਗੋਵਾਲ) – ਹਲਕਾ ਲਹਿਰਾਗਾਗਾ ਤੋ ਆਮ ਆਦਮੀ ਪਾਰਟੀ ਦੇ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਦੇ ਘਰ ਰੱਖੇ ਗਏ ਇੱਕ
ਪ੍ਰੋਗਰਾਮ ਦੋਰਾਨ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਸੀਮਾ ਗੋਇਲ ਵਲੋਂ ਲੋਕ ਕਲਾ ਮੰਚ ਵੈਲਫੇਅਰ ਕਮੇਟੀ ਲਹਿਰਾਗਾਗਾ ਦੇ ਪ੍ਰਧਾਨ ਅਸ਼ੋਕ ਮਸਤੀ, ਨਗਰ ਕੌਂਸਲ ਦੇ ਸਾਬਕਾ ਕੌਂਸਲਰ ਸੱਤਪਾਲ ਸਿੰਘ ਪਾਲੀ ਅਤੇ ਪੰਜਾਬੀ ਵਿਰਾਸਤ ਦਾ ਅਹਿਮ ਹਿੱਸਾ ਭੰਗੜਾ ਪਾ ਕੇ ਨਾਮਣਾ ਖੱਟਣ ਵਾਲੇ ਗੁਰਦੀਪ ਸਿੰਘ ਬੰਟੀ ਦਾ ਵਿਸ਼ੇਸ਼ ਤੌਰ ਸਨਮਾਨ ਕੀਤਾ ਗਿਆ।ਸ੍ਰੀਮਤੀ ਸੀਮਾ ਗੋਇਲ ਨੇ ਆਖਿਆ ਕਿ ਲੋਕ ਕਲਾ ਮੰਚ ਵੈਲਫੇਅਰ ਕਮੇਟੀ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਸੱਭਿਆਚਾਰ ਦੀ ਸੇਵਾ ਕਰ ਰਹੀ ਹੈ।ਮੰਚ ਵਲੋਂ ਜਿਥੇ ਪੁਰਾਣੇ ਕਲਾਕਾਰਾਂ ਨੂੰ ਇੱਜ਼ਤ ਮਾਣ ਦਿੱਤਾ ਜਾਂਦਾ ਹੈ, ਉਥੇ ਹੀ ਉਭਰਦੇ ਕਲਾਕਾਰਾਂ ਨੂੰ ਵੀ ਸੰਗੀਤ ਖੇਤਰ ਵਿੱਚ ਸਥਾਪਿਤ ਹੋਣ ਦੇ ਲਈ ਹਰ ਸੰਭਵ ਮਦਦ ਕੀਤੀ ਜਾਂਦੀ ਹੈ।ਸ੍ਰੀਮਤੀ ਸੀਮਾ ਗੋਇਲ ਨੇ ਆਪਣੇ ਨਿਵਾਸ ਸਥਾਨ ‘ਤੇ ਪ੍ਰਧਾਨ ਅਸ਼ੋਕ ਮਸਤੀ, ਸੱਤਪਾਲ ਸਿੰਘ ਪਾਲੀ ਸਾਬਕਾ ਕੌਂਸਲਰ ਅਤੇ ਗੁਰਦੀਪ ਸਿੰਘ ਬੰਟੀ ਨੂੰ ਸਨਮਾਨ ਚਿੰਨ੍ਹ ਭੈਟ ਕੀਤੇ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਡਾ. ਸ਼ੀਸ਼ਪਾਲ ਆਨੰਦ ਜਿਲ੍ਹਾ ਇੰਚਾਰਜ਼ ਸੋਸ਼ਲ ਮੀਡੀਆ ਸੰਗਰੂਰ, ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਦੇ ਸਪੁੱਤਰ ਐਡਵੋਕੇਟ ਗੋਰਵ ਗੋਇਲ ਦੇ ਸਿਆਸੀ ਪੀ.ਏ ਮਨਜੀਤ ਮੱਖਣ, ਸੇਠ ਨੰਦ ਲਾਲ ਨੰਦੂ, ਗੋਗੀ ਨੰਗਲਾ, ਮਨਜੀਤ ਸ਼ਰਮਾ ਜੇ.ਈ, ਬਿੰਦਰ ਹਰਿਆਊ, ਮੰਚ ਸੰਚਾਲਕ ਕੁਲਵੰਤ ਉਪਲੀ ਸੰਗਰੂਰ, ਫਿਲਮੀ ਅਦਾਕਾਰ ਟੀਟਾ ਵੈਲੀ ਸੰਗਰੂਰ, ਗੁਰਮੀਤ ਲਹਿਰਾਂ ਆਦਿ ਹਾਜ਼ਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …
Punjab Post Daily Online Newspaper & Print Media