ਅੰਮ੍ਰਿਤਸਰ, 9 ਮਈ (ਜਗਦੀਪ ਸਿੰਘ) – ਕੌਸਾ ਟਰੱਸਟ ਅਜਾਇਬ ਘਰ ਅੰਮ੍ਰਿਤਸਰ ਵਲੋਂ ਕੇ.ਟੀ:ਕਲਾ ਅਜ਼ਾਇਬ ਘਰ ਵਿਖੇ ਕਲਾ ਪ੍ਰਦਰਸ਼ਨੀ ਲਗਾਈ ਗਈ।
ਡਾਇਰੈਕਟਰ ਕੇ.ਟੀ: ਕਲਾ ਅਜਾਇਬ ਘਰ ਬ੍ਰਜੇਸ਼ ਜੌਲੀ ਨੇ ਦੱਸਿਆ ਕਿ ਵਾਰਾਣਸੀ, ਕੋਲਕਾਤਾ ਤੇ ਕੇਰਲਾ ਦੇ 10 ਕਲਾਕਾਰਾਂ ਦੇ ਸਮੂਹ ਨੇ ਵਾਰਾਣਸੀ ਦੇ ਅਮਿਤ ਸਿੰਘ ਕੁਰਕਸ਼ੇਤਰ ਦੁਆਰਾ ਤਿਆਰ ਕੀਤੇ ਗਏ ‘ਰੰਗਾਂ ਦੀ ਰਚਨਾ’ ਦੇ ਬੈਨਰ ਹੇਠ ਲਗਾਈ ਗਈ।ਇਸ ਪ੍ਰਦਰਸ਼ਨੀ ਦਾ ਉਦਘਾਟਨ ‘ਵਿਸ਼ੇਸ਼ ਤੌਰ `ਤੇ ਵਾਰਾਣਸੀ ਤੋਂ ਇਸ ਸਮਾਗਮ ਦਾ ਹਿੱਸਾ ਬਣਨ ਲਈ ਪਹੁੰਚੇ ਉਘੇ ਕਲਾਕਾਰ ਅਨਿਲ ਸ਼ਰਮਾ ਵਲੋਂ ਕੀਤਾ ਗਿਆ।ਇਸ ਪ੍ਰਦਰਸ਼ਨੀ ਵਿੱਚ 11 ਮਈ ਤੱਕ 40 ਕਲਾਕ੍ਰਿਤਾਂ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ ਹਨ।ਕਈ ਕਲਾਕਾਰ ਜਿਵੇਂ ਵਾਰਾਣਸੀ ਤੋਂ ਅਮਿਤ ਸਿੰਘ ਕੁਸ਼ਵਾਹਾ, ਵੌਸ਼ਾਲੀ, ਮਧੂ ਜੈਸਵਾਲ, ਖੁਸ਼ਬੂ ਵਰਮਾ ਅਤੇ ਕੋਲਕਾਤਾ ਤੋਂ ਜੋਯਦੇਬ ਬੋਸ ਇਸ ਦੀ ਪ੍ਰਦਰਸ਼ਨੀ ਦਾ ਹਿੱਸਾ ਬਣਨ ਲਈ ਆਏ ਹਨ।
ਰਾਜੇਸ਼ ਰੈਨਾ ਸਕੱਤਰ ਅਤੇ ਬ੍ਰਜੇਸ਼ ਜੌਲੀ ਡਾਇਰੈਕਟਰ ਅਤੇ ਡਾ. ਕੇ.ਆਰ ਤੁਲੀ ਖਜ਼ਾਨਚੀ ਨੇ ਮੁੱਖ ਮਹਿਮਾਨ ਅਨਿਲ ਸ਼ਰਮਾ ਕੋਲਕਾਤਾ ਨਾਲ ਮਿਲ ਕੇ ਸ਼ਮਾ ਰੌਸ਼ਨ ਕੀਤੀ।ਕੋਲਕਾਤਾ ਤੋਂ ਜੋਯਦੇਬ ਬੋਸ ਵਲੋਂ ਪ੍ਰਦਰਸ਼ਿਤ ਕੀਤੇ ਕਲਾਕਾਰਾਂ ਦੇ ਕੰਮਾਂ ਦੀ ਬਹੁਤ ਸ਼ਲਾਘਾ ਕੀਤੀ ਗਈ।
ਇਸ ਮੌਕੇ ਕਈ ਨਾਮਵਰ ਸ਼ਖਸ਼ੀਅਤਾਂ ਤੋਂ ਇਲਾਵਾ ਡਾ: ਲਲਿਤ ਗੋਪਾਲ ਪਰਾਸ਼ਰ, ਡਾ: ਰਾਜੇਸ਼ ਪਰਾਸ਼ਰ, ਹਰਨੇਕ ਔਲਖ, ਹਿਰਦਿਆ ਮਹਾਜਨ, ਸ਼ਰਨਜੀਤ ਕੌਰ, ਸਪਨਾ, ਕੰਚਨ ਅਰੋੜਾ, ਗੁਰਵਰਿਆਮ ਸਿੰਘ, ਸ੍ਰੀਮਤੀ ਜਸਬੀਰ ਨਈਅਰ, ਵਿਨੇ ਵੇਦ, ਅਮਨ, ਰਾਜੇਸ਼, ਅੰਜ਼ੂ, ਸੁਗੰਧੀ ਸਲਵਾਨ, ਅਰੁਣ ਮਹਾਜਨ ਵੀ ਹਾਜ਼ਰ ਸਨ।
Check Also
ਪਿੰਡ ਘੋੜੇਨਾਂਵ ਵਿਖੇ ਖੂਨਦਾਨ ਕੈਂਪ ਦਾ ਆਯੋਜਨ
ਸੰਗਰੂਰ, 8 ਜਨਵਰੀ (ਜਗਸੀਰ ਲੌਂਗੋਵਾਲ) – ਹਲਕਾ ਲਹਿਰਾਗਾਗਾ ਦੇ ਨਜ਼ਦੀਕੀ ਪਿੰਡ ਘੋੜੇਨਾਂਵ ਦੇ ਨੌਜਵਾਨਾਂ ਵੱਲੋਂ …