ਅੰਮ੍ਰਿਤਸਰ, 22 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖਾਲਸਾ ਕਾਲਜ ਵਿਖੇ ਇਕ ਰੋਜ਼ਾ ਵਿਗਿਆਨ ਮੇਲਾ ਕਰਵਾਇਆ ਗਿਆ।ਸਾਇੰਸ ਵਿਭਾਗ ਵਲੋਂ ਉਲੀਕ ਗਏ ਪ੍ਰੋਗਰਾਮ’ਚ ਜ਼ਿਲ੍ਹਾ ਸਿੱਖਿਆ ਅਫ਼ਸਰ (ਡੀ.ਈ.ਓ) ਸੁਸ਼ੀਲ ਕੁਮਾਰ ਤੁਲੀ ਨੇ ਮੁੱਖ ਮਹਿਮਾਨ ਅਤੇ ਡਿਪਟੀ ਡੀ.ਈ.ਓ ਬਲਰਾਜ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਅਕਾਦਮਿਕ ਮਾਮਲੇ ਡੀਨ ਡਾ. ਤਮਿੰਦਰ ਸਿੰਘ ਭਾਟੀਆ ਨੇ ਸੁਸ਼ੀਲ ਤੁਲੀ ਅਤੇ ਬਲਰਾਜ ਸਿੰਘ ਨੂੰ ਵੱਖ-ਵੱਖ ਵਿਭਾਗਾਂ ਦੀ ਜਾਣ-ਪਛਾਣ ਕਰਵਾਈ ਅਤੇ ਕਾਲਜ ਦੀ ਕਾਰਜ਼ ਨੀਤੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਨੂੰ ਵਿਗਿਆਨਕ ਅਤੇ ਸਿਰਜਣਾਤਮਕ ਪ੍ਰਤਿਭਾਵਾਂ ਪ੍ਰਦਰਸ਼ਿਤ ਕਰਨ ਲਈ ਇਕ ਪਲੇਟਫਾਰਮ ਪ੍ਰਦਾਨ ਕਰਦਾ ਹੈ।ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੁਆਰਾ ਵਿਗਿਆਨ ਮੇਲੇ ’ਚ ਮਾਡਲ ਡਿਸਪਲੇਅ, ਪੋਸਟਰ ਡਿਸਪਲੇਅ, ਐਲਾਨਨਾਮਾ ਮੁਕਾਬਲਾ ਅਤੇ ਰੰਗੋਲੀ ਮੁਕਾਬਲੇ ਆਦਿ ’ਚ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕੀਤਾ ਗਿਆ।
ਉਨ੍ਹਾਂ ਨੇ ਸਾਇੰਸ ਵਿਭਾਗ ਦੇ ਨਾਲ-ਨਾਲ ਬਾਇਓਟੈਕਨਾਲੋਜੀ, ਬੋਟਨੀ, ਕੈਮਿਸਟਰੀ, ਕੰਪਿਊਟਰ ਸਾਇੰਸ, ਫੈਸ਼ਨ ਡਿਜ਼ਾਈਨਿੰਗ, ਗਣਿਤ, ਭੌਤਿਕ ਵਿਗਿਆਨ ਅਤੇ ਜ਼ੁਆਲੋਜੀ ਸਮੇਤ ਵੱਖ-ਵੱਖ ਵਿਭਾਗਾਂ ਦੀ ਵਿਸ਼ੇਸ਼ਤਾ ਸਦਕਾ ਪ੍ਰੋਗਰਾਮ ਦੀ ਸਫ਼ਲਤਾ ’ਤੇ ਮੁਬਾਰਕਬਾਦ ਦਿੱਤੀ।ਉਨ੍ਹਾਂ ਵਿਗਿਆਨ ਦੀ ਦੁਨੀਆ ’ਚ ਬੇਅੰਤ ਸੰਭਾਵਨਾਵਾਂ ਦੀ ਪੜਚੋਲ ਕਰਨ ਲਈ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ।
ਇਸ ਵਿਗਿਆਨ ਮੇਲੇ ’ਚ ਇਕ ਦਿਲਚਸਪ ਜਾਦੂ ਪ੍ਰਦਰਸ਼ਨ ਅਤੇ ਸ਼ਾਨਦਾਰ ਫੈਸ਼ਨ ਡਿਜ਼ਾਈਨਿੰਗ ਪ੍ਰਦਰਸ਼ਨੀ ਲਗਾਈ ਗਈ, ਜੋ ਵਿਸ਼ੇਸ਼ ਆਕਰਸ਼ਣ ਤੇ ਮਨੋਰੰਜ਼ਨ ਭਰਪੂਰ ਸਾਬਿਤ ਹੋਇਆ।ਮੇਲੇ ਵਿੱਚ ਸੂਬੇ ਦੇ ਲਗਭਗ 40 ਵੱਖ-ਵੱਖ ਸਕੂਲਾਂ ਦੇ 370 ਤੋਂ ਵਧੇਰੇ ਵਿਦਿਆਰਥੀਆਂ ਅਤੇ 60 ਤੋਂ ਵੱਧ ਅਧਿਆਪਕਾਂ ਨੇ ਸ਼ਿਰਕਤ ਕੀਤੀ।ਤੁਲੀ ਮਹਿਮਾਨਾਂ ਨੂੰ ਸਨਮਾਨਿਤ ਕੀਤਾ।
ਇਸ ਮੌਕੇ ਡਾ. ਰਜਿੰਦਰ ਪਾਲ ਕੌਰ, ਡਾ. ਅਮਿਤ ਆਨੰਦ, ਡਾ. ਬਲਵਿੰਦਰ ਸਿੰਘ, ਡਾ. ਕਮਲਜੀਤ ਕੌਰ, ਸ੍ਰੀਮਤੀ ਜਸਮੀਤ ਕੌਰ ਆਦਿ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਮੁਖੀ ਅਤੇ ਵਿਦਿਆਰਥੀ ਹਾਜ਼ਰ ਸਨ।ਸਮਾਪਤੀ ਜ਼ੂਆਲੋਜੀ ਵਿਭਾਗ ਮੁੱਖੀ ਡਾ. ਜਸਜੀਤ ਕੌਰ ਰੰਧਾਵਾ ਦੇ ਧੰਨਵਾਦੀ ਮਤੇ ਨਾਲ ਹੋਈ।
Check Also
ਨੈਸ਼ਨਲ ਪੱਧਰ ‘ਤੇ ਨਿਸ਼ਾਨੇਬਾਜ਼ੀ ‘ਚ ਭੁਪਿੰਦਰਜੀਤ ਸ਼ਰਮਾ ਦਾ ਤੀਜਾ ਸਥਾਨ
ਭੀਖੀ, 11 ਦਸੰਬਰ (ਕਮਲ ਜ਼ਿੰਦਲ) – ਪਿੱਛਲੇ ਦਿਨੀ ਪਿੰਡ ਫਰਵਾਹੀ ਦੇ ਨੌਜਵਾਨ ਭੁਪਿੰਦਰਜੀਤ ਸ਼ਰਮਾ ਪੁੱਤਰ …