Sunday, December 22, 2024

‘ਰਾਹੀ ਪ੍ਰੋਜੈਕਟ’ ਅਧੀਨ 1.40 ਲੱਖ ਦੀ ਸਬਸਿਡੀ ਨਾਲ ਈ-ਆਟੋ ਲੈਣ ਦਾ ਆਖਿਰੀ ਮੌਕਾ

31 ਦਸੰਬਰ 2023 ਤੱਕ ਲਿਆ ਜਾ ਸਕਦਾ ਹੈ ਸਬਸਿਡੀ ਦਾ ਲਾਭ – ਕਮਿਸ਼ਨਰ ਰਾਹੁਲ

ਅੰਮ੍ਰਿਤਸਰ, 30 ਨਵੰਬਰ (ਸੁਖਬੀਰ ਸਿੰਘ) – ਅੰਮ੍ਰਿਤਸਰ ਸਮਾਰਟ ਸਿਟੀ ਲਿਮ. ਦੇ ਸੀ.ਈ.ਓ ਅਤੇ ਕਮਿਸ਼ਨਰ ਰਾਹੁਲ ਨੇ ਦੱਸਿਆ ਕਿ ਇਸ ਸਮੇ ਸਰਕਾਰ ਵਲੋਂ ਰਾਹੀ ਪ੍ਰੋਜੈਕਟ ਅਧੀਨ ਆਪਣੇ ਪੁਰਾਣੇ ਡੀਜ਼ਲ ਆਟੋ ਦੇ ਕੇ ਉਸ ਦੇ ਬਦਲੇ ਈ-ਆਟੋ ਲੈਣ ਵਾਲੇ ਚਾਲਕਾ ਨੂੰ 1.40 ਲੱਖ ਦੀ ਨਗਦ ਸਬਸਿਡੀ ਦੇ ਨਾਲ-ਨਾਲ ਕਈ ਤਰਾਂ ਦੀਆਂ ਲੋਕ ਭਲਾਈ ਸਕੀਮਾਂ ਦੇ ਲਾਭ ਦਿੱਤੇ ਜਾ ਰਹੇ ਹਨ।ਇਸ ਪੁਰਾਣੇ ਡੀਜ਼ਲ ਚਾਲਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਹੈ।
ਕਮਿਸ਼ਨਰ ਰਾਹੁਲ ਨੇ ਸਾਰੇ ਡੀਜ਼ਲ ਆਟੋ ਚਾਲਕਾਂ ਨੂੰ ਅਪੀਲ ਕੀਤੀ ਕਿ ‘ਰਾਹੀ ਪ੍ਰੋਜੈਕਟ’ ਅਧੀਨ 1.40 ਲੱਖ ਰੁਪਏ ਦੀ ਸਬਸਿਡੀ ਨਾਲ ਈ-ਆਟੋ ਲੈਣ ਦਾ ਆਖਿਰੀ ਮੌਕਾ ਹੈ ਅਤੇ ਇਸ ਸਕੀਮ ਦਾ 31 ਦਸੰਬਰ 2023 ਤੱਕ ਲਾਭ ਲਿਆ ਜਾ ਸਕਦਾ ਹੈ, ਕਿਊਂਕਿ ਸਰਕਾਰ ਵਲੋਂ ਇਹ ਸਬਸਿਡੀ ਬੰਦ ਕੀਤੀ ਜਾ ਰਹੀ ਹੈ।ਇਸ ਤੋਂ ਇਲਾਵਾ 31 ਦਸੰਬਰ 2023 ਤੱਕ ਈ-ਆਟੋ ਲੈਣ ਵਾਲੇ ਚਾਲਕਾਂ ਨੂੰ ਆਟੋ ਕੰਪਨੀਆਂ ਵਲੋਂ ਵੀ ਭਾਰੀ ਡਿਸਕਾਊਂਟ ਵੀ ਦਿੱਤੇ ਜਾ ਰਹੇ ਹਨ। ਇਸ ਲਈ ਸਾਰੇ ਡੀਜ਼ਲ ਆਟੋ ਚਾਲਕਾਂ ਨੂੰ ਸਰਕਾਰ ਦੀ ਮੁੱਖ ਧਾਰਾ ਵਿੱਚ ਜੁੜਨਾ ਚਾਹੀਦਾ ਹੈ ਅਤੇ 31 ਦਸੰਬਰ 2023 ਤੋਂ ਪਹਿਲਾਂ-ਪਹਿਲਾਂ ਈ-ਆਟੋ ਲਈ ਰਜਿਸਟ੍ਰੇਸ਼ਨ ਕਰਵਾ ਕੇ ਮਿਲ ਰਹੇ ਵਿੱਤੀ ਲਾਭਾਂ ਦਾ ਫਾਇਦਾ ਲੈਣਾ ਚਾਹੀਦਾ ਹੈ। ਇੀ-ਆਟੋ ਲੈਣ ਨਾਲ ਜਿਥੇ ਰੋਜ਼ਾਨਾ ਡੀਜ਼ਲ ਅਤੇ ਰਿਪੇਅਰ ਦਾ ਖਰਚਾ ਬਚਦਾ ਹੈ।ਉਥੇ ਵਧੇਰੇ ਕਮਾਈ ਕਰਕੇ ਬੱਚਤ ਦੇ ਨਾਲ-ਨਾਲ ਘਰ ਦੀ ਰੋਜ਼ੀ-ਰੋਟੀ ਵਿੱਚ ਵੀ ਵਾਧਾ ਅਤੇ ਸ਼ਹਿਰ ਦੇ ਵਾਤਾਵਰਣ ਵਿੱਚ ਵੀ ਸੁਧਾਰ ਹੁੰਦਾ ਹੈ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …