ਸੰਗਰੂਰ, 4 ਜਨਵਰੀ (ਜਗਸੀਰ ਲੌਂਗੋਵਾਲ) – ਅੱਜ ਅਨੈਕਸੀ ਸਿਵਲ ਹਸਪਤਾਲ ਸੰਗਰੂਰ ਵਿਖੇ ਸਿਵਲ ਸਰਜਨ ਡਾਕਟਰ ਕ੍ਰਿਪਾਲ ਸਿੰਘ ਦੀ ਅਗਵਾਈ ‘ਚ ਨਵੇਂ ਸਾਲ ਦੀ ਆਮਦ ਨੂੰ ਮੁੱਖ ਰੱਖਦੇ ਹੋਏ ਹਰ ਸਾਲ ਦੀ ਤਰ੍ਹਾਂ ਸਮੂਹ ਹੈਲਥ ਇੰਸਪੈਕਟਰਾਂ ਦੀ ਇੱਕ ਵਿਸੇਸ਼ ਮੀਟਿੰਗ ਰੱਖੀ ਗਈ।ਜਿਸ ਵਿੱਚ ਸਿਵਲ ਸਰਜਨ ਸੰਗਰੂਰ ਡਾਕਟਰ ਕ੍ਰਿਪਾਲ ਸਿੰਘ ਅਤੇ ਜਿਲ੍ਹਾ ਐਪੀਡੀਮੌਲੋਜਿਸਟ ਸੰਗਰੂਰ ਡਾਕਟਰ ਉਪਾਸਨਾ ਬਿੰਦਰਾ ਵਲੋਂ ਸਾਂਝੇ ਤੌਰ ‘ਤੇ ਹੈਲਥ ਇੰਸਪੈਕਟਰ ਯੂਨੀਅਨ ਜਿਲ੍ਹਾ ਸੰਗਰੂਰ ਦੀ ਡਾਇਰੀ ਰਲੀਜ਼ ਕਰਦੇ ਹੋਏ ਕਿਹਾ ਕਿ ਨਵੇਂ ਸਾਲ ਦੇ ਸ਼ੁਰੂ ਵਿੱਚ ਮੀਟਿੰਗ ਰੱਖਣ ਦਾ ਮਕਸਦ ਹੁੰਦਾ ਹੈ ਕਿ ਹੈਲਥ ਨਾਲ ਸਬੰਧਤ ਸਾਲਾਨਾ ਪ੍ਰੋਗਰਾਮਾਂ ਦੀ ਵਿਉਂਤਬੰਦੀ ਤੇ ਵਿਚਾਰ ਹੋ ਜਾਂਦਾ ਹੈ ਅਤੇ ਇਸ ਦੇ ਨਾਲ ਹੀ ਨਵੇਂ ਵਰ੍ਹੇ ਦੀ ਸਟਾਫ ਨਾਲ ਵਧਾਈ ਵੀ ਹੋ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਹੁਣ ਸੀਤ ਲਹਿਰ ਚੱਲ ਰਹੀ ਹੈ ਜਿਸ ਦੇ ਪ੍ਰਭਾਵ ਤੋਂ ਬੱਚਣ ਲਈ ਸਾਨੂੰ ਸਭ ਨੂੰ ਚਾਹੀਦਾ ਹੈ ਕਿ ਬੇਲੋੜੇ ਪ੍ਰੋਗਰਾਮਾਂ ਤੇ ਬਾਹਰ ਜਾਣ ਤੋਂ ਗੁਰੇਜ਼ ਕੀਤਾ ਜਾਵੇ, ਸਥਾਨਕ ਮੌਸਮ ਦੀ ਭਵਿੱਖਵਾਣੀ ਰੋਜਾਨਾ ਸੁਣੀ ਜਾਵੇ, ਸਰਦੀਆਂ ਦੇ ਕੱਪੜਿਆਂ ਦਾ ਪੂਰਾ ਸਟਾਕ ਰੱਖਿਆ ਜਾਵੇ, ਵਾਧੂ ਭੋਜਨ ਪੀਣ ਵਾਲਾ ਪਾਣੀ ਲੋੜੀਂਦੀਆਂ ਦਵਾਈਆਂ ਅਤੇ ਹੋਰ ਜਰੂਰੀ ਸਮਾਨ ਵਰਗੀਆਂ ਸੰਕਟਕਾਲੀਨ ਸਪਲਾਈਆਂ ਨੂੰ ਤਿਆਰ ਰੱਖਿਆ ਜਾਵੇ।ਠੰਡ ਦੇ ਲੰਮੇੰ ਸਮੇਂ ਤੱਕ ਸੰਪਰਕ ਵਿੱਚ ਰਹਿਣ ਨਾਲ ਵੱਖ ਵੱਖ ਬਿਮਾਰੀਆਂ ਜਿਵੇਂ ਫਲੂ, ਨੱਕ ਵੱਗਣ ਦੀ ਸੰਭਾਵਨਾ ਵੱਧ ਜਾਂਦੀ ਹੈ।ਜੇਕਰ ਅਜਿਹੇ ਲੱਛਣ ਹੋਣ ਤਾਂ ਨੇੜੇ ਦੀ ਸਿਹਤ ਸੰਸਥਾ ਨਾਲ ਸੰਪਰਕ ਕੀਤਾ ਜਾਵੇ।ਡਾਕਟਰ ਵਿਕਾਸ ਧੀਰ ਡੀ.ਐਮ.ਸੀ ਵਲੋਂ ਵੀ ਸਵਾਇਨ ਫਲੂ ਬਾਰੇ ਵਿਸਥਾਰ ਪੂਰਵਕ ਦੱਸਿਆ ਗਿਆ।ਮੰਚ ਸੰਚਾਲਨ ਕਰਨੈਲ ਸਿੰਘ ਜਿਲ੍ਹਾ ਮਾਸ ਮੀਡੀਆ ਅਫਸਰ ਵਲੋਂ ਕੀਤਾ ਗਿਆ ਤੇ ਜਿਲ੍ਹਾ ਪ੍ਰਧਾਨ ਰਜਬੀਰ ਸਿੰਘ ਸ਼ੇਰਪੁਰ ਵਲੋਂ ਸਭ ਦਾ ਧੰਨਵਾਦ ਕੀਤਾ ਗਿਆ ।
ਇਸ ਸਮੇਂ ਬਲਾਕ ਲੌਂਗੋਵਾਲ ਤੋਂ ਜਸਪਾਲ ਸਿੰਘ ਰਤਨ, ਜਿਲ੍ਹਾ ਜਨਰਲ ਸਕੱਤਰ ਰਜਿੰਦਰ ਕੁਮਾਰ, ਚੰਦਰ ਭਾਨ, ਸੁਖਪਾਲ ਸਿੰਘ, ਬਲਕਾਰ ਸਿੰਘ, ਗੁਰਵਿੰਦਰ ਸਿੰਘ, ਬਲਾਕ ਸ਼ੇਰਪੁਰ ਤੋਂ ਅਮਰੀਕ ਸਿੰਘ, ਅਸ਼ੋਕ ਕੁਮਾਰ, ਬਲਾਕ ਅਮਰਗੜ੍ਹ ਤੋਂ ਕੇਵਲ ਸਿੰਘ, ਨਿਰਭੈ ਸਿੰਘ, ਬਲਾਕ ਭਵਾਨੀਗੜ ਤੋਂ ਗੁਰਜੰਟ ਸਿੰਘ, ਗੁਰਜਿੰਦਰ ਸਿੰਘ, ਬਲਾਕ ਮੂਣਕ ਤੋਂ ਅਸ਼ੋਕ ਕੁਮਾਰ, ਸੰਜੀਵ ਕੁਮਾਰ, ਬਲਕਾਰ ਸਿੰਘ, ਸੁਖਦੇਵ ਸਿੰਘ, ਜਗਜੀਵਨ ਕੁਮਾਰ, ਕਸਤੂਰੀ ਲਾਲ, ਬਲਾਕ ਕੌਹਰੀਆਂ ਤੋਂ ਸਰਦਾਰਾ ਸਿੰਘ, ਵਿਨੋਦ ਕੁਮਾਰ, ਦਰਸ਼ਨ ਸਿੰਘ, ਬਲਾਕ ਫਤਿਹਗੜ ਪੰਜ ਗੁਰਾਈਆਂ ਤੋਂ ਸਤਿੰਦਰ ਸਿੰਘ ਤੋਂ ਇਲਾਵਾ ਦਫਤਰ ਸਿਵਲ ਸਰਜਨ ਸੰਗਰੂਰ ਤੋਂ ਸੁਭਾਸ਼ ਕੁਮਾਰ, ਸਤੀਸ਼ ਕੁਮਾਰ, ਰਾਮਲਾਲ ਸਿੰਘ ਪਾਲੀ, ਗੁਰਮੀਤ ਸਿੰਘ, ਕੁਲਵੰਤ ਸਿੰਘ, ਚਮਕੌਰ ਸਿੰਘ ਜਗਦੇਵ ਸਿੰਘ ਸਾਰੇ ਹੈਲਥ ਇੰਸਪੈਕਟਰ ਮੌਜ਼ੂਦ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …