ਅੰਮ੍ਰਿਤਸਰ, 13 ਫਰਵਰੀ (ਜਗਦੀਪ ਸਿੰਘ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵਿੱਚ ਬਸੰਤ ਪੰਚਮੀ ਬੜੇ ਹੀ ਉਤਸ਼ਾਹ ਨਾਲ ਮਨਾਈ ਗਈ।ਬਸੰਤ ਪੰਚਮੀ ਬਸੰਤ ਰੁੱਤ ਦੇ ਪੰਜਵੇਂ ਦਿਨ ਆਉਂਦੀ ਹੈ।ਇਹ ਤਿਉਹਾਰ ਅਧਿਆਤਮਕ ਰੂਪ ਨਾਲ ਸਾਨੂੰ ਦਰਸਾਉਂਦਾ ਹੈ ਕਿ ਅਗਿਆਨਤਾ ਤੇ ਨਿਰਾਸ਼ਾ ਦੇ ਦਿਨ ਖ਼ਤਮ ਹੋ ਗਏ ਹਨ ਅਤੇ ਖੁਸ਼ੀ ਤੇ ਅਧਿਆਤਮਕ ਜਾਗ੍ਰਿਤੀ ਦਾ ਦੌਰ ਸ਼ੁੁਰੂ ਹੋ ਗਿਆ ਹੈ।ਇਹ ਉਨ੍ਹਾਂ ਵਿਦਿਆਰਥੀਆਂ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ, ਜੋ ਦੇਵੀ ਸਰਸਵਤੀ ਤੋਂ ਸਿੱਖਿਆ ਤੇ ਸਫਲਤਾ ਦਾ ਅਸ਼ੀਰਵਾਦ ਮੰਗਦੇ ਹਨ।
ਵਿਦਿਆਰਥੀਆਂ ਨੇ ਇੱਕ ਵਿਸ਼ੇਸ਼ ਸਭਾ ਦਾ ਅਯੋਜਨ ਕੀਤਾ, ਜਿਸ ਦੌਰਾਨ ਸਰਸਵਤੀ ਵੰਦਨਾ ਕਰਕੇ ਦੇਵੀ ਸਰਸਵਤੀ ਤੋਂ ਅਸ਼ੀਰਵਾਦ, ਗਿਆਨ ਅਤੇ ਬੁੱੱਧੀ ਦੀ ਪ੍ਰਾਪਤੀ ਦੀ ਕਾਮਨਾ ਕੀਤੀ ਗਈ।ਵਿਦਿਆਰਥੀਆਂ ਨੇ ਤਿਉਹਾਰ ਦੇ ਮਹੱਤਵ `ਤੇ ਪ੍ਰਕਾਸ਼ ਪਾਇਆ, ਕਵਿਤਾ ਸੁਣਾਈ ਅਤੇ ਗੀਤ ਗਾਏ।ਵਿਦਿਆਰਥੀਆਂ ਨੇ ਪੀਲੇ ਰੰਗ ਦੇ ਕੱਪੜੇ ਪਾਏ ਹੋਏ ਸਨ, ਜੋ ਖੁਸ਼ਹਾਲੀ, ਰੌਸ਼ਨੀ, ਊਰਜਾ ਅਤੇ ਆਸ਼ਾਵਾਦ ਦਾ ਪ੍ਰਤੀਕ ਹੈ।
ਪੰਜਾਬ ਜ਼ੋਨ-ਏ ਖੇਤਰੀ ਅਧਿਕਾਰੀ ਡਾ. ਸ੍ਰੀਮਤੀ ਨੀਲਮ ਕਾਮਰਾ ਤੇ ਸਕੂਲ ਦੇ ਪ੍ਰਬੰਧਕ ਡਾ. ਪੁਸ਼ਪਿੰਦਰ ਵਾਲੀਆ ਪ੍ਰਿੰਸੀਪਲ ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ ਅੰਮ੍ਰਿਤਸਰ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਆਪਣਾ ਅਸ਼ੀਰਵਾਦ ਦਿੱਤਾ। ਸਕੂਲ ਦੇ ਪ੍ਰਿੰਸੀਪਲ ਡਾ. ਪੱਲਵੀ ਸੇਠੀ ਨੇ ਵਿਦਿਆਰਥੀਆਂ ਨੂੰ ਸ਼ੁੱਭ-ਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਨੂੰ ਮੁਸਕੁਰਾਉਂਦੇ ਚਿਹਰੇ ਅਤੇ ਸ਼ਾਂਤ ਮਨ ਦੇ ਨਾਲ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਪ੍ਰੇਰਿਤ ਕੀਤਾ ।
Check Also
ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 27 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …