ਭੀਖੀ, 19 ਮਾਰਚ (ਕਮਲ ਜ਼ਿੰਦਲ) – ਸਥਾਨਕ ਸ੍ਰੀ ਤਾਰਾ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਰ, ਭੀਖੀ ਦਾ ਚੌਥੀ, ਨੌਵੀਂ ਅਤੇ ਗਿਆਰਵੀਂ (ਆਰਟਸ, ਕਾਮਰਸ ਅਤੇ ਸਾਇੰਸ ਗਰੁੱਪ) ਦਾ ਨਤੀਜਾ 19 ਮਾਰਚ 2024 ਦਿਨ ਮੰਗਲਵਾਰ ਨੂੰ ਐਲਾਨ ਕੀਤਾ ਗਿਆ।ਚੌਥੀ ਕਲਾਸ ਵਿੱਚ ਪਿਉਸ਼ ਸ਼ਰਮਾ ਪੁੱਤਰ ਗੁਰਵਿੰਦਰ ਸ਼ਰਮਾ ਨੇ 500 ਵਿੱਚੋਂ 498 ਅੰਕ ਪ੍ਰਾਪਤ ਕਰਕੇ ਪਹਿਲਾ, ਅੰਸ਼ਿਕਾ ਜਿੰਦਲ ਪੁੱਤਰੀ ਮੋਹਿਤ ਕੁਮਾਰ, ਮਨਰੀਤ ਕੌਰ ਪੁੱਤਰੀ ਅਵਤਾਰ ਸਿੰਘ ਅਤੇ ਅੰਸ਼ਿਕਾ ਚਾਵਲਾ ਪੁੱਤਰੀ ਰਾਜੇਸ਼ ਕੁਮਾਰ ਨੇ 500 ਵਿਚੋਂ 495 ਅੰਕ ਪ੍ਰਾਪਤ ਕਰਕੇ ਦੂਸਰਾ ਅਤੇ ਹੁਸਨੀਤ ਕੌਰ ਪੁੱਤਰੀ ਸੁਖਵਿੰਦਰ ਸਿੰਘ ਅਤੇ ਪਾਰਥ ਸ਼ਰਮਾ ਪੁੱਤਰ ਗੁਰਵਿੰਦਰ ਕੁਮਾਰ ਨੇ ਸਕੂਲ ਵਿੱਚੋਂ ਤੀਸਰਾ ਸਥਾਨ ਪ੍ਰਾਪਤ ਕੀਤਾ।ਨੌਵੀਂ ਕਲਾਸ ਵਿੱਚ ਬਲਪ੍ਰੀਤ ਕੌਰ ਪੁੱਤਰੀ ਕਾਲਾ ਸਿੰਘ ਨੇ 700 ਅੰਕਾਂ ਵਿੱਚੋਂ 621ਅੰਕ ਪ੍ਰਾਪਤ ਕਰਕੇ ਪਹਿਲਾ, ਨਿਸ਼ਠਾ ਪੁੱਤਰੀ ਰਾਜ ਕੁਮਾਰ ਨੇ 700 ਅੰਕਾਂ ਵਿੱਚੋਂ 606 ਅੰਕ ਪ੍ਰਾਪਤ ਕਰਕੇ ਦੂਸਰਾ ਅਤੇ ਪ੍ਰਵੇਸ਼ ਮਿੱਤਲ ਪੁੱਤਰ ਰਾਮ ਕੁਮਾਰ ਨੇ 700 ਵਿਚੋਂ 581 ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ।ਗਿਆਰਵੀਂ ਆਰਟਸ ਵਿੱਚ ਅਰਸ਼ ਪੁੱਤਰੀ ਕਰਮਜੀਤ ਸਿੰਘ 500 ਅੰਕਾਂ ਵਿਚੋਂ 498 ਅੰਕ ਪ੍ਰਾਪਤ ਕਰਕੇ ਪਹਿਲਾ, ਮੋਹਿਤ ਕੁਮਾਰ ਪੁੱਤਰ ਸੁਖਪਾਲ ਕੁਮਾਰ ਨੇ 500 ਅੰਕਾਂ ਵਿਚੋਂ 491 ਅੰਕ ਪ੍ਰਾਪਤ ਕਰਕੇ ਦੂਸਰਾ ਅਤੇ ਸੇਜਲ ਗੁਪਤਾ ਪੁੱਤਰੀ ਨੀਰਜ਼ ਗੁਪਤਾ ਨੇ 500 ਅੰਕਾਂ ਵਿੱਚੋਂ 485 ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ।ਗਿਆਰਵੀਂ ਕਾਮਰਸ ਵਿੱਚ ਗ੍ਰੀਸ਼ਮ ਰਿਸ਼ੀ ਪੁੱਤਰ ਜ਼ਸਵੰਤ ਰਾਏ ਨੇ 500 ਵਿੱਚੋਂ 471 ਅੰਕ ਪ਼੍ਰਾਪਤ ਕਰਕੇ ਪਹਿਲਾ, ਹਰਪ੍ਰੀਤ ਕੌਰ ਪੁੱਤਰੀ ਜਗਸੀਰ ਸਿੰਘ ਨੇ 500 ਅੰਕਾਂ ਵਿੱਚੋਂ 464 ਅੰਕ ਪ੍ਰਾਪਤ ਕਰਕੇ ਦੂਸਰਾ ਅਤੇ ਸੁਨੈਨਾ ਪੁੱਤਰੀ ਵਿਜੈ ਕੁਮਾਰ ਨੇ 500 ਅੰਕਾਂ ਵਿਚੋਂ 446 ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ।ਗਿਆਰਵੀਂ ਸਾਇੰਸ ਗਰੁੱਪ ਵਿੱਚ ਕੋਮਲਪ੍ਰੀਤ ਕੌਰ ਪੁੱਤਰੀ ਗੁਰਦੀਪ ਸਿੰਘ ਨੇ 500 ਵਿੱਚੋਂ 471 ਅੰਕ ਪ਼੍ਰਾਪਤ ਕਰਕੇ ਪਹਿਲਾ, ਹਰਮਨਜੋਤ ਕੌਰ ਪੁੱਤਰੀ ਕਰਮਜੀਤ ਸਿੰਘ ਨੇ 500 ਅੰਕਾਂ ਵਿੱਚੋਂ 465 ਅੰਕ ਪ੍ਰਾਪਤ ਕਰਕੇ ਦੂਸਰਾ ਅਤੇ ਰੇਨੂੰ ਪੁੱਤਰੀ ਗਗਨਦੀਪ ਸਿੰਘ ਨੇ 500 ਅੰਕਾਂ ਵਿੱਚੋਂ 464 ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ।ਬੱਚਿਆਂ ਦੀਆਂ ਵਧੀਆ ਪੁਜੀਸ਼ਨਾਂ ਆਉਣ ‘ਤੇ ਸਕੂਲ ਪ੍ਰਿੰਸੀਪਲ ਸੰਜੀਵ ਕੁਮਾਰ, ਮੈਨੇਜਮੈਂਟ ਕਮੇਟੀ ਪ੍ਰਧਾਨ ਸਤੀਸ਼ ਕੁਮਾਰ, ਪ੍ਰਬੰਧਕ ਮਾ: ਅੰਮ੍ਰਿਤ ਲਾਲ ਅਤੇ ਸਮੂਹ ਪ੍ਰਬੰਧਕ ਕਮੇਟੀ ਨੇ ਉਨ੍ਹਾਂ ਨੂੰ ਵਧਾਈ ਦਿੱਤੀ।
ਇਸ ਮੌਕੇ ਸਕੂਲ ਦੀ ਪੂਰਵ ਵਿਦਿਆਰਥਣ ਸਿਮਰਨ ਪੁੱਤਰੀ ਹਰਭਗਵਾਨ ਹਾਜ਼ਰ ਰਹੀ ਅਤੇ ਸਕੂਲ ਦੇ ਅਨੁਭਵ ਬੱਚਿਆਂ ਨਾਲ ਸਾਝੇ ਕੀਤੇ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …