Sunday, May 25, 2025
Breaking News

ਭਾਜਪਾ ‘ਚ ਸ਼ਾਮਲ ਸਾਬਕਾ ਰਾਜਦੂਤ ਸੰਧੂ ਦਾ ਅੰਮ੍ਰਿਤਸਰ ਹਵਾਈ ਅੱਡੇ ’ਤੇ ਕੀਤਾ ਨਿੱਘਾ ਸਵਾਗਤ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਦਾ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਬਾਅਦ ਨਵੀਂ ਦਿੱਲੀ ਤੋਂ ਆਪਣੇ ਗ੍ਰਹਿ ਅੰਮ੍ਰਿਤਸਰ ਵਿਖੇ ਦੇਰ ਸ਼ਾਮ ਪਹੁੰਚਣ ’ਤੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਸਥਾਨਕ ਭਾਜਪਾ ਆਗੂਆਂ ਤੇ ਵਰਕਰਾਂ ਵਲੋਂ ਭਾਜਪਾ ਦੇ ਜਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਦੀ ਅਗਵਾਈ ‘ਚ ਨਿੱਘਾ ਸਵਾਗਤ ਕੀਤਾ ਗਿਆ।ਉਹਨਾਂ ਨਾਲ ਭਾਜਪਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਅਤੇ ਅੰਮ੍ਰਿਤਸਰ ਦੇ ਇੰਚਾਰਜ਼ ਸਾਬਕਾ ਵਿਧਾਇਕ ਕੇ.ਡੀ ਭੰਡਾਰੀ ਵੀ ਵਿਸ਼ੇਸ਼ ’ਤੇ ਮੌਜ਼ੂਦ ਸਨ।ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਉਸ ਦਾ ਪ੍ਰਮੁੱਖ ਟੀਚਾ ਗੁਰੂ ਨਗਰੀ ਦਾ ਵਿਕਾਸ ਕਰਨਾ ਹੈ, ਇਸ ਲਈ ਉਹ ਦਿਨ ਰਾਤ ਮਿਹਨਤ ਕਰਨਗੇ।
ਸੰਧੂ ਦਾ ਸਵਾਗਤ ਕਰਨ ਵਾਲਿਆਂ ਵਿੱਚ ਸੁਖਮਿੰਦਰ ਸਿੰਘ ਪਿੰਟੂ ਇੰਚਾਰਜ਼ ਹਲਕਾ ਉਤਰੀ, ਡਾ. ਰਾਮ ਚਾਵਲਾ ਹਲਕਾ ਕੇਂਦਰੀ, ਕੁਮਾਰ ਅਮਿਤ ਹਲਕਾ ਵੈਸਟ, ਜਿਲ੍ਹਾ ਜਨਰਲ ਸਕੱਤਰ ਮਨੀਸ਼ ਸ਼ਰਮਾ, ਸਲਿਲ ਕਪੂਰ ਜਨਰਲ ਸਕੱਤਰ, ਸੰਜੀਵ ਕੁਮਾਰ, ਪਰਮਜੀਤ ਸਿੰਘ ਬੱਤਰਾ, ਮੀਨੂੰ ਸਹਿਗਲ, ਮੋਹਿਤ ਮਹਾਜਨ, ਸ਼ਰੂੁਤੀ ਵਿੱਜ ਮਹਿਲਾ ਮੋਰਚਾ ਪ੍ਰਧਾਨ ਅੰਮ੍ਰਿਤਸਰ, ਡਾਲੀ ਭਾਟੀਆ, ਮੋਨਿਕਾ ਸ੍ਰੀਧਰ, ਸ਼ਿਵ ਕੁਮਾਰ ਪ੍ਰਧਾਨ ਐਸ.ਸੀ ਮੋਰਚਾ ਸ਼ਹਿਰੀ, ਸ਼਼ੁਭਮ ਦੇਵਗਨ ਯੁਵਾ ਮੋਰਚਾ, ਸੌਰੰਗ ਜੇਤਲੀ ਮੀਤ ਪ੍ਰਧਾਨ ਯੁਵਾ ਮੋਰਚਾ ਆਦਿ ਵੀ ਸ਼ਾਮਲ ਸਨ।

Check Also

ਨਿਗਮ ਕਮਿਸ਼ਨਰ ਵਲੋਂ ਸ਼ਹਿਰ ਦੀਆਂ ਸੜਕਾਂ ਦੀ ਸਫਾਈ ਵਿਵਸਥਾ ਲਈ ਅਚਨਚੇਤ ਚੈਕਿੰਗ

ਅੰਮ੍ਰਿਤਸਰ, 24 ਮਈ (ਜਗਦੀਪ ਸਿੰਘ) – ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਸ਼ਹਿਰ ਦਾ ਦੌਰਾ ਕੀਤਾ …