Saturday, June 29, 2024

ਬੀਬੀ ਗੀਤਇੰਦਰ ਕੌਰ ਨੇ ਮਾਨ ਦੇ ਹੱਕ ਵਿੱਚ ਕੀਤਾ ਚੋਣ ਪ੍ਰਚਾਰ

ਲੌਂਗੋਵਾਲ, 23 ਮਈ (ਜਗਸੀਰ ਸਿੰਘ) – ਸ਼਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦੇ ਚੋਣ ਪ੍ਰਚਾਰ ਨੂੰ ਤੇਜ਼ ਕਰਦੇ ਹੋਏ ਉਨ੍ਹਾਂ ਦੀ ਧਰਮ ਪਤਨੀ ਬੀਬੀ ਗੀਤਇੰਦਰ ਕੌਰ ਨੇ ਸਰਕਲ ਲੌਂਗੋਵਾਲ ਦੇ ਪਿੰਡਾਂ ਦੀਆਂ ਸੱਥਾਂ ‘ਚ ਚੋਣ ਪ੍ਰਚਾਰ ਕੀਤਾ।ਰਤੋਕੇ, ਬੁੱਗਰ, ਲੋਹਾਖੇੜਾ, ਮੰਡੇਰ ਆਦਿ ਪਿੰਡਾਂ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਸੰਸਦ ਮੈਂਬਰ ਦੇ ਸਮੇਂ ‘ਚ ਹਲਕਾ ਸੰਗਰੂਰ ਵਿੱਚ ਬਿਜਲੀ ਦੀਆਂ ਤਾਰਾਂ ਤੋਂ ਛੁਟਕਾਰਾ, ਬਰਨਾਲਾ ਜਿਲ੍ਹੇ ਵਿੱਚ ਇੱਕ ਵੱਡੇ ਹਸਪਤਾਲ ਦੀ ਮਨਜ਼ੂਰੀ ਆਦਿ ਕੰਮਾਂ ਦਾ ਜ਼ਿਕਰ ਕੀਤਾ।ਪਿੰਡ ਲੋਹਾਖੇੜਾ ਵਿਖੇ ਬੀਬੀ ਗੀਤਇੰਦਰ ਕੌਰ ਨੂੰ ਲੱਡੂਆਂ ਨਾਲ ਤੋਲਿਆ ਗਿਆ।ਬੀਬੀ ਰਾਜਿੰਦਰ ਕੌਰ ਜੈਤੋ, ਸੀਨੀਅਰ ਆਗੂ ਅਮਰਜੀਤ ਸਿੰਘ ਗਿੱਲ, ਸਤਨਾਮ ਸਿੰਘ, ਸਰਜਾ ਸਿੰਘ ਨੇ ਵੀ ਸੰਬੋਧਨ ਕੀਤਾ।
ਇਸ ਸਮੇਂ ਹਰਦੀਪ ਸਿੰਘ ਆਸਟ੍ਰੇਲੀਆ, ਜਗਜੀਤ ਸਿੰਘ ਸਮਰਾ, ਸੁਖਚੈਨ ਸਿੰਘ, ਗੁਰਤੇਜ ਸਿੰਘ, ਗੁਰਪ੍ਰੀਤ ਸਿੰਘ, ਕਰਨੈਲ ਸਿੰਘ, ਜਗਸੀਰ ਸਿੰਘ ਜੱਗੀ, ਬਲਵਿੰਦਰ ਸਿੰਘ, ਪ੍ਰਗਟ ਸਿੰਘ ਤੇ ਪਿੰਡ ਦੀਆਂ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਪਤਾਹ ਮਨਾਇਆ

ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਬੰਧੀ ਜਾਗਰੂਕਤਾ …