Friday, August 1, 2025
Breaking News

ਪੈਸੇ ਮੰਗਣ ‘ਤੇ ਰੇਹੜੀ ਵਾਲੇ ਦੀ ਕੀਤੀ ਮਾਰ ਕੁੱਟਾਈ ਤੇ ਭੰਨ ਤੋੜ

PPN0301201510
ਛੇਹਰਟਾ, 3 ਜਨਵਰੀ (ਕੁਲਦੀਪ ਸਿੰਘ ਨੋਬਲ) – ਮੀਟ ਦੀ ਰੇਹੜੀ ਲਗਾਉਣ ਵਾਲੇ ਪਾਸੋਂ ਮੀਟ-ਆਂਡਾ ਖਾਣ ਤੋਂ ਬਾਅਦ ਜਦ ਰੇਹੜੀ ਵਾਲੇ ਨੇ ਪੈਸੇ ਮੰਗੇ ਤਾਂ ਕੁੱਝ ਸ਼ਰਾਰਤੀ ਅਨਸਰਾਂ ਵਲੋਂ ਉਸ ਦੀ ਬੇਤਹਾਸ਼ਾ ਮਾਰਕੁੱਟਾਈ ਅਤੇ ਰੇਹੜੀ ਦੀ ਭੰਨ ਤੋੜ ਕੀਤੀ ਗਈ।ਪੁਲਸ ਨੂੰ ਦਿੱਤੀ ਗਈ ਦਰਖਾਸਤ ਵਿਚ ਪੀੜਤ ਸੂਰਜ ਕੁਮਾਰ ਪੁੱਤਰ ਜਗਤਾਰ ਮਨੀ ਨੇ ਦੱਸਿਆ ਹੈ ਕਿ ਕੁੱਝ ਮਹੀਨੇ ਪਹਿਲਾਂ ਗੱਬਰ ਪੁੱਤਰ ਬੀਰ ਸਿੰਘ ਵਾਸੀ ਛੇਹਰਟਾ ਉਨਾਂ ਦੀ ਰੇਹੜੀ ਤੋਂ ਆਂਡਾ ਤੇ ਮੀਟ ਖਾਣ ਤੋਂ ਬਾਅਦ ਪੈਸੇ ਨਹੀ ਦੇ ਕੇ ਗਿਆ ਸੀ, ਅੱਜ ਜਦ ਉਸ ਕੋਲੋਂ ਪੈਸੇ ਮੰਗੇ ਤਾਂ ਉਸ ਨੇ ਸ਼ਰਾਬ ਦੇ ਨਸ਼ੇ ਵਿਚ ਆਪਣੇ 3-4 ਅਣਪਛਾਤੇ ਸਾਥੀਆਂ ਸਮੇਤ ਉਸ ‘ਤੇ ਹਮਲਾ ਕਰ ਦਿੱਤਾ, ਜਿਸ ਨਾਲ ਉਹ ਜਖਮੀ ਹੋ ਗਿਆ। ਉਸ ਨੇ ਕਿਹਾ ਕਿ ਕਥਿਤ ਹਮਲਾਵਰ ਨਸ਼ੇ ਵਿਚ ਇੰਨੇ ਧੁੱਤ ਸਨ ਕਿ ਸ਼ਰਾਬ ਦੇ ਨਸ਼ੇ ਵਿਚ ਉਨਾਂ ਨੇ ਉਸ ਦੀ ਰੇਹੜੀ ਦੀ ਭੰਨ ਤੋੜ ਕਰਨੀ ਸ਼ੁਰੂ ਕਰ ਦਿੱਤੀ।ਇਸ ਸਬੰਧੀ ਏ.ਐਸ.ਆਈ ਕਰਮਜੀਤ ਸਿੰਘ ਦਾ ਕਹਿਣਾ ਹੈ ਕਿ  ਕਿ ਦੋਵਾਂ ਧਿਰਾਂ ਵਿਚ ਪੈਸਿਆਂ ਨੂੰ ਲੈਣ ਦੇਣ ਕਾਰਨ ਟਕਰਾਅ ਹੋਇਆ ਹੈ ਤੇ ਦੋਵੇਂ ਧਿਰਾਂ ਜਖਮੀ ਹੋਈਆਂ ਹਨ। ਉਨਾਂ ਦੱਸਿਆ ਕਿ ਦੋਵਾਂ ਧਿਰਾਂ ਵਲੋਂ ਉਨਾਂ ਨੂੰ ਲਿਖਤੀ ਦਰਖਾਸਤ ਦਿੱਤੀ ਗਈ ਹੈ, ਜਿਸ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ, ਅਤੇ ਦੋਸ਼ੀ ਪਾਏ ਜਾਣ ਵਾਲੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply