ਅੰਮ੍ਰਿਤਸਰ, 12 ਜੂਨ (ਸੁਖਬੀਰ ਸਿੰਘ) – ਸਥਾਨਕ ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਕੋਰਟ ਰੋਡ ਨੇੜੇ ਨਿੱਜ਼ਰ ਸਕੈਨ ਨੇ ਦੱਸਿਆ ਹੈ ਕਿ ਇਸ ਦਫਤਰ ਅੰਦਰ ਚੱਲ ਰਹੇ ਐਸ.ਵੀ.ਟੀ.ਸੀ ਸੈਂਟਰ ਵਿੱਚ 120 ਘੰਟੇ ਦਾ ਆਈ.ਐਸ.ਓ ਸਰਟੀਫਾਈਡ ਤਿੰਨ ਮਹੀਨੇ ਦਾ ਬੇਸਿਕ ਕੰਪਿਊਟਰ ਕੋਰਸ ਕਰਵਾਇਆ ਜਾਂਦਾ ਹੈ, ਜੋ ਕਿ ਹਰ ਸਰਕਾਰੀ ਨੋਕਰੀ ਲਈ ਜਰੂਰੀ ਹੈ।ਇਸ ਕੋਰਸ ਦੇ ਦਾਖਲੇ ਸ਼ੁਰੂ ਹਨ।ਉਨਾਂ ਕਿਹਾ ਕਿ ਇਹ ਕੋਰਸ ਬਜ਼ਾਰ ਵਿੱਚ ਚੱਲ ਰਹੇ ਕੋਰਸਾਂ ਦੇ ਮੁਕਾਬਲੇ ਬਹੁਤ ਘੱਟ ਫੀਸਾਂ ‘ਤੇ ਚਲਾਇਆ ਜਾਂਦਾ ਹੈ।ਚਾਹਵਾਨ ਉਮੀਦਵਾਰ ਇਸ ਕੋਰਸ ਵਿੱਚ ਦਾਖਲੇ ਲਈ ਦਫਤਰੀ ਸਮੇਂ ਵਿੱਚ ਆ ਕੇ ਜਾਂ ਦਫਤਰ ਫੋਨ ਨੰਬਰ 0183-2212103, 6284432143 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਅਣ ਅਧਿਕਾਰਤ ਪਾਣੀ ਅਤੇ ਸੀਵਰੇਜ਼ ਦੇ ਕਨੈਕਸ਼ਨਾਂ ਨੂੰ ਕੀਤਾ ਗਿਆ ਰੈਗੂਲਰ – ਕਮਿਸ਼ਨਰ ਨਗਰ ਨਿਗਮ
ਕਿਹਾ, ਬਿਨਾਂ ਵਿਆਜ ਜੁਰਮਾਨੇ ਦੀਆਂ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ) …