Monday, January 6, 2025
Breaking News

ਅਗਰੋਹਾ ਧਾਮ ਯਾਤਰਾ ਬੱਸ ਨੂੰ ਸ਼ਾਮ ਲਾਲ ਸਿੰਗਲਾ ਨੇ ਝੰਡੀ ਦੇ ਕੇ ਕੀਤਾ ਰਵਾਨਾ

ਸੰਗਰੂਰ, 23 ਜੂਨ (ਜਗਸੀਰ ਲੌਂਗੋਵਾਲ) – ਅਗਰਵਾਲ ਸਭਾ ਜਿਲਾ ਸੰਗਰੂਰ ਦੇ ਪ੍ਰਧਾਨ ਅਤੇ ਅਗਰੋਹਾ ਵਿਕਾਸ ਟਰੱਸਟ ਦੇ ਚੀਫ ਪੈਟਰਨ ਅਗਰ ਰਤਨ ਸ਼ਾਮ ਲਾਲ ਸਿੰਗਲਾ ਦੀ ਅਗਵਾਈ ਹੇਠ ਪੂਰਨਿਮਾ ਦੇ ਪਵਿੱਤਰ ਦਿਹਾੜੇ ‘ਤੇ ਅਗਰੋਹਾ ਧਾਮ ਵਿਖੇ ਹੋ ਰਹੀ ਪੂਜਾ ਵਿੱਚ ਸ਼ਾਮਲ ਹੋਣ ਲਈ ਸੰਗਰੂਰ ਦੀ ਸੰਗਤ ਸੁਨਾਮ ਮਹਾਰਾਜਾ ਅਗਰਸੈਨ ਚੌਂਕ ਤੋਂ ਰਵਾਨਾ ਹੋਈ।ਸ਼ਾਮ ਲਾਲ ਸਿੰਗਲਾ ਵਲੋਂ ਇਸ ਬੱਸ ਯਾਤਰਾ ਨੂੰ ਝੰਡੀ ਦੇ ਕੇ ਰਵਾਨਾ ਕੀਤਾ ਗਿਆ।ਸਾਰੇ ਰਸਤੇ ਅਗਰਵਾਲ ਭਰਾਵਾਂ ਨੇ ਗੀਤ ਸੰਗੀਤ ਨਾਲ ਮਾਹੌਲ ਨੂੰ ਧਾਰਮਿਕ ਬਣਾਈ ਰੱਖਿਆ।ਅਗਰੋਹਾ ਪਹੁੰਚ ਕੇ ਸਾਰਿਆਂ ਨੇ ਮਾਤਾ ਮਹਾਂ ਲਕਸ਼ਮੀ ਜੀ ਅਤੇ ਮਹਾਰਾਜਾ ਅਗਰਸੈਨ ਜੀ ਦਾ ਅਸ਼ੀਰਵਾਦ ਲਿਆ।ਅਗਰੋਹਾ ਵਿਕਾਸ ਟਰੱਸਟ ਦੇ ਪ੍ਰਧਾਨ ਬਜਰੰਗ ਦਾਸ ਗਰਗ ਨੇ ਸਾਰਿਆਂ ਨੂੰ ‘ਜੀ ਆਇਆ’ ਆਖਿਆ।ਮੀਡੀਆ ਤੋਂ “ਦਾ ਇਲੈਕਟਰੋਨਿਕ ਮੀਡੀਆ ਐਸੋਸੀਏਸ਼ਨ” ਦੇ ਜਰਨਲ ਸਕੱਤਰ ਆਰ.ਐਨ ਕਾਂਸਲ, ਬਰਨਾਲਾ ਪ੍ਰੈਸ ਕਲੱਬ ਦੇ ਸਰਪ੍ਰਸਤ ਪ੍ਰਦੀਪ ਕੁਮਾਰ ਅਤੇ ਸੋਸ਼ਲ ਮੀਡੀਆ ਚੈਨਲ ਦੇ ਐਡੀਟਰ ਰਕੇਸ਼ ਕੁਮਾਰ ਦਾ ਉਨਾਂ ਵਲੋਂ ਸਨਮਾਨ ਕੀਤਾ ਗਿਆ।ਮੀਡੀਆ ਨਾਲ ਗੱਲ ਕਰਦਿਆਂ ਪ੍ਰਧਾਨ ਗਰਗ ਨੇ ਕੇਂਦਰ ਸਰਕਾਰ ਤੋਂ ਅਗਰੋਹਾ ਨੂੰ ਰੇਲ ਲਾਈਨ ਨਾਲ ਜੋੜਨ, ਅਗਰੋਹਾ ਦੇ ਬੱਸ ਸਟੈਂਡ ਨੂੰ ਚਾਲੂ ਕਰਨ, ਅਗਰੋਹਾ ਦੇ ਟਿੱਲੇ ਦੀ ਖੁਦਾਈ ਸ਼ੁਰੂ ਕਰਨ ਅਤੇ ਅਗਰੋਹਾ ਦੇ ਵਿਕਾਸ ਦੀ ਮੰਗ ਕੀਤੀ।ਅਗਰੋਹਾ ਵਿਕਾਸ ਟਰੱਸਟ ਦੇ ਜਰਨਲ ਸਕੱਤਰ ਚੂੜੀਆ ਰਾਮ ਮੌਜ਼ੂਦ ਰਹੇ।ਅਗਰੋਹਾ ਧਾਮ ਯਾਤਰਾ ਵਿੱਚ ਸ਼ਾਮ ਲਾਲ ਸਿੰਗਲਾ ਦੀ ਅਗਵਾਈ ਹੇਠ ਸੁਨਾਮ ਅਗਰਵਾਲ ਸਭਾ ਦੇ ਪ੍ਰਧਾਨ ਹਕੂਮਤ ਰਾਏ, ਪੰਜਾਬ ਅਗਰਵਾਲ ਸਭਾ ਦੇ ਸੂਬਾ ਪ੍ਰੈਸ ਸਕੱਤਰ ਕ੍ਰਿਸ਼ਨ ਸੰਦੋਹਾ ਨੂੰ ਅਗਰੋਹਾ ਧਾਮ ਵਲੋਂ ਅਗਰ ਰਤਨ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਵੇਦ ਪ੍ਰਕਾਸ਼ ਹੋਡਲਾ ਸਰਪ੍ਰਸਤ, ਚੇਅਰਮੈਨ ਮਨਪ੍ਰੀਤ ਬਾਂਸਲ, ਯਸ਼ਪਾਲ ਸਿੰਗਲਾ, ਪ੍ਰਭਾਤ ਜਿੰਦਲ, ਰਕੇਸ਼ ਕੁਮਾਰ ਗਾਗੀ, ਪ੍ਰਦੀਪ ਕੁਮਾਰ, ਮਾਸਟਰ ਰਾਜੀਵ ਬਿੰਦਲ, ਲਾਜਪਤ ਰਾਏ, ਰਾਜਕੁਮਾਰ ਗੋਇਲ, ਓਮ ਪ੍ਰਕਾਸ਼ ਮਾੜੇ, ਪ੍ਰਿੰਸੀਪਲ ਦਿਨੇਸ਼ ਗੁਪਤਾ, ਗਿਰਦਾਰੀ ਲਾਲ ਜਿੰਦਲ, ਰਾਮ ਲਾਲ ਤਾਇਲ, ਰਜੀਵ ਬਿੱਟੂ, ਸੰਜੀਵ ਕੁਮਾਰ, ਹਰਕੇਸ਼ ਬੰਸਲ, ਦੀਪਕ ਗੋਇਲ ਐਡਵੋਕੇਟ, ਨਰੇਸ਼ ਬੌਰੀਆ, ਸ਼ਿਵ ਜਿੰਦਰ, ਤਰਸੇਮ ਚੰਦ, ਸੁਰਜੀਤ ਸਿੰਘ ਬਿਰਕ, ਕਮਲ ਅਗਰਵਾਲ, ਮਾਸਟਰ ਸੋਮ ਲਾਲ, ਮਾਸਟਰ ਸੁਰੇਸ਼ ਕੁਮਾਰ, ਪ੍ਰਿੰਸੀਪਲ ਅਨਿਲ ਜੈਨ, ਮੁਕੇਸ਼ ਕੁਮਾਰ ਗਰਗ, ਮਨੀਸ਼ ਮੋਨੂ, ਰਕੇਸ਼ ਕੁਮਾਰ, ਦੇਵਰਾਜ ਗਰਗ, ਰਜਿੰਦਰ ਗਰਗ, ਸੁਰਿੰਦਰ ਕੁਮਾਰ, ਬਲਦੇਵ ਰਾਜ, ਨਰਾਤਾ ਰਾਮ, ਧਰਮਪਾਲ, ਪ੍ਰੇਮ ਚੰਦ, ਟੋਨੀ ਰਾਮ ਸੰਗਰੂਰ ਹਾਜ਼ਰ ਰਹੇ।

Check Also

ਅਕਾਲ ਯੂਨੀਵਰਸਿਟੀ ਵਿਖੇ `ਡਾ. ਮਨਮੋਹਨ ਸਿੰਘ ਚੇਅਰ ਇਨ ਡਿਵੈਲਪਮੈਂਟ ਇਕਨੌਮਿਕਸ` ਦੀ ਸਥਾਪਨਾ

ਸੰਗਰੂਰ, 5 ਜਨਵਰੀ (ਜਗਸੀਰ ਲੌਂਗੋਵਾਲ) – ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ …