ਸੰਗਰੂਰ, 2 ਜੁਲਾਈ (ਜਗਸੀਰ ਲੌਂਗੋਵਾਲ) – ਪਿਛਲੇ ਸਾਲ ਦੇ ਚੰਗੇ ਕੰਮ ਨੂੰ ਦੇਖਦੇ ਹੋਏ ਜਿਥੇ ਸੰਜੀਵ ਮੈਨਨ ਨੂੰ ਲਾਇਨ ਕਲੱਬ ਦਾ ਰੀਜ਼ਨ ਚੇਅਰਮੈਨ ਬਣਾਏ ਜਾਣ ‘ਤੇ ਲੁਧਿਆਣਾ ਅਤੇ ਸੁਨਾਮ ਵਿਖੇ ਸਨਮਾਨਿਤ ਕੀਤਾ ਗਿਆ।ਨਵ-ਨਿਯੁੱਕਤ ਪ੍ਰਧਾਨ ਨਿਸ਼ਾਨ ਸਿੰਘ ਟੋਨੀ ਅਤੇ ਪ੍ਰਧਾਨ ਨਗਰ ਕੌਂਸਲ ਸੁਨਾਮ ਨੇ ਆਪਣਾ ਚਾਰਜ਼ ਸੰਭਾਲਦੇ ਹੋਏ ਲਾਇਨ ਕਲੱਬ ਰਾਇਲ ਦੇ ਸਾਬਕਾ ਪ੍ਰਧਾਨ ਸੰਜੀਵ ਮੈਨਨ ਐਮ.ਡੀ ਮੈਨਨ ਇੰਡਸਟਰੀ ਗਰੁੱਪ ਨੂੰ ਸਨਮਾਨਿਤ ਕੀਤਾ।ਮੈਨਨ ਨੇ ਇਸ ਕਾਮਯਾਬੀ ਲਈ ਉਨ੍ਹਾਂ ਦੀ ਲਾਇਨ ਕਲੱਬ ਦੀ ਟੀਮ ਦੇ ਸਹਿਯੋਗ ਦੀ ਸ਼ਲਾਘਾ ਕੀਤੀ ਅਤੇ ਸਾਰੇ ਮੈਂਬਰਾਂ ਦੇ ਪੂਰਨ ਸਹਿਯੋਗ ਸਦਕਾ ਅੱਜ ਲਾਇਨ ਕਲੱਬ ਰਾਇਲ ਪੰਜਾਬ ਭਰ ਵਿੱਚ ਮਸ਼ਹੂਰ ਹੋ ਗਿਆ ਹੈ।ਉਨਾਂ ਪ੍ਰਧਾਨ ਨਿਸ਼ਾਨ ਸਿੰਘ ਟੋਨੀ ਨੂੰ ਵੀ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਆਪਣੇ ਵਲੋਂ ਸਹਿਯੋਗ ਦਾ ਭਰੋਸਾ ਦਿਵਾਇਆ।ਉਨਾ ਕਿਹਾ ਕਿ ਸਾਰੇ ਮੈਂਬਰ ਇੱਕ ਪਰਿਵਾਰ ਦੀ ਤਰ੍ਹਾਂ ਕਲੱਬ ਨੂੰ ਚਲਾ ਰਹੇ ਹਨ।
ਇਸ ਮੌਕੇ ਚੇਅਰਮੈਨ ਮਨਿੰਦਰ ਸਿੰਘ ਲਖਮੀਰਵਾਲਾ, ਸਕੱਤਰ ਪਰਮਿੰਦਰ ਸਿੰਘ, ਖਜ਼ਾਨਚੀ ਕਰੁਣ ਬਬਲਾ, ਪਰਵੀਨ ਗਰਗ, ਕਰੁਣ ਬਾਂਸਲ, ਮੁਕੇਸ਼ ਨਾਗਪਾਲ, ਕੁਲਵਿੰਦਰ ਸਿੰਘ ਨਾਮਧਾਰੀ, ਰਜਨੀਸ਼ ਗਰਗ, ਪਰਦੀਪ ਕੁਮਾਰ, ਨਰਿੰਦਰ ਗੋਇਲ, ਸੰਜੀਵ ਕਾਂਸਲ, ਸੁਮਿਤ ਸਿੰਗਲ, ਮੁਨੀਸ਼ ਆਸ਼ੂ, ਸਤੀਸ਼ ਖੰਨਾ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …