Monday, December 23, 2024

ਐਮ.ਟੈਕ (ਅਰਬਨ ਪਲਾਨਿੰਗ) ਕੋਰਸ ਲਈ ਅਰਜ਼ੀਆਂ ਦੀ ਮੰਗ

ਅੰਮ੍ਰਿਤਸਰ 11 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਰਾਮਦਾਸ ਸਕੂਲ ਆਫ਼ ਪਲਾਨਿੰਗ ਵਿੱਚ ਚੱਲ ਰਹੇ ਐਮ.ਟੈਕ (ਅਰਬਨ ਪਲਾਨਿੰਗ) ਪ੍ਰੋਗਰਾਮ ਵਿੱਚ ਅਕਾਦਮਿਕ ਸੈਸ਼ਨ 2024-25 ਲਈ ਕੁੱਝ ਖਾਲੀ ਸੀਟਾਂ ਵਿੱਚ ਦਾਖਲਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।
ਵਿਭਾਗ ਦੇ ਮੁਖੀ ਪ੍ਰੋ. (ਡਾ.) ਅਸ਼ਵਨੀ ਲੂਥਰਾ ਨੇ ਦੱਸਿਆ ਕਿ ਇਨ੍ਹਾਂ ਖਾਲੀ ਸੀਟਾਂ `ਤੇ ਦਾਖਲਾ ਲੈਣ ਦੇ ਚਾਹਵਾਨ ਉਮੀਦਵਾਰ ਯੂਨੀਵਰਸਿਟੀ ਦੀ ਵੈਬਸਾਈਟ www.gnduadimsisons.org `ਤੇ ਅਪਲਾਈ ਕਰ ਸਕਦੇ ਹਨ।ਉਨ੍ਹਾਂ ਦੱਸਿਆ ਕਿ ਐਮ.ਟੈਕ (ਅਰਬਨ ਪਲਾਨਿੰਗ) ਵਿੱਚ ਦਾਖ਼ਲੇ ਲਈ ਯੋਗਤਾ ਬੈਚੁਲਰ ਡਿਗਰੀ ਇਨ ਅਰਬਨ ਐਂਡ ਰੀਜ਼ਨਲ ਪਲਾਨਿੰਗ/ਆਰਕੀਟੈਕਚਰ/ਸਿਵਲ ਇੰਜਨੀਅਰਿੰਗ ਵਿੱਚ ਘੱਟੋ-ਘੱਟ 50% ਅੰਕਾਂ (ਐਸ.ਸੀ ਲਈ 45%) ਨਾਲ ਹੈ ਜਾਂ ਘੱਟੋ-ਘੱਟ 50% ਅੰਕਾਂ ਨਾਲ ਭੂਗੋਲ/ਸਮਾਜ ਸ਼ਾਸਤਰ/ਅਰਥ ਸ਼ਾਸਤਰ ਵਿੱਚ ਮਾਸਟਰ ਡਿਗਰੀ (45% ਅੰਕ ਐਸ.ਸੀ ਲਈ) ਜਾਂ ਯੂਨੀਵਰਸਿਟੀ ਦਾਖਲਾ ਪ੍ਰਾਸਪੈਕਟਸ ਵਿੱਚ ਦਰਸਾਏ ਅਨੁਸਾਰ ਇਸ ਦੇ ਬਰਾਬਰ ਮਾਨਤਾ ਪ੍ਰਾਪਤ ਕੋਈ ਹੋਰ ਪ੍ਰੀਖਿਆ ਪਾਸ ਕੀਤੀ ਹੋਣੀ ਜਰੂਰੀ ਹੈ।ਉਨ੍ਹਾਂ ਦੱਸਿਆ ਕਿ ਐਪਲੀਕੇਸ਼ਨ ਫੀਸ ਅਤੇ ਆਨਲਾਈਨ ਐਪਲੀਕੇਸ਼ਨ ਫਾਰਮ ਜਮ੍ਹਾ ਕਰਨ ਦੀ ਆਖਰੀ ਮਿਤੀ 12 ਸਤੰਬਰ ਹੈ। 13 ਸਤੰਬਰ ਤਕ “ਫਸਟ ਕਮ ਫਸਟ ਸਰਵ” ਦੇ ਆਧਾਰ `ਤੇ ਕਾਉਂਸਲਿੰਗ ਕੀਤੀ ਜਾਵੇਗੀ। ਚੁਣੇ ਗਏ ਉਮੀਦਵਾਰ ਨੂੰ ਮੌਕੇ `ਤੇ ਹੀ ਫੀਸ ਜਮ੍ਹਾ ਕਰਵਾਉਣੀ ਪਵੇਗੀ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …