ਸੰਗਰੂਰ, 14 ਅਕਤੂਬਰ (ਜਗਸੀਰ ਲੌਂਗੋਵਾਲ) – ਪਿਛਲੇ ਦਿਨੀਂ ਮੰਡੀ ਸੂਲਰ ਘਰਾਟ ਦੇ ਉੱਪਲ ਪਰਿਵਾਰ ‘ਤੇ ਬਹੁਤ ਵੱਡਾ ਦੁੱਖ ਆਇਆ, ਜਦੋਂ ਪ੍ਰਧਾਨ ਤਰਲੋਚਨ ਸਿੰਘ ਉਪਲ ਰਿਟਾਇਰਡ ਜੇ.ਈ ਦੇ ਸਪੁੱਤਰ ਗੁਰਪ੍ਰੀਤ ਸਿੰਘ (46) ਅਚਾਨਕ ਸਦੀਵੀ ਵਿਛੋੜਾ ਦੇ ਗਏ।ਉਨ੍ਹਾਂ ਨਾਲ ਦੁੱਖ ਸਾਂਝਾ ਕਰਦੇ ਹੋਏ ਬਾਂਸਲ’ਜ਼ ਗਰੁੱਪ ਸੂਲਰ ਘਰਾਟ ਦੇ ਚੇਅਰਮੈਨ ਬਾਬੂ ਸ਼ਾਮ ਲਾਲ ਬਾਂਸਲ ਨੇ ਕਿਹਾ ਕਿ ਪਰਿਵਾਰ ਦਾ ਨੌਜਵਾਨ ਪੁੱਤਰ ਘਰ ਤੋਂ ਤੋਰਨਾ ਮਾਪਿਆਂ ਨੂੰ ਤੋੜ ਜਾਂਦਾ ਹੈ। ਗੌਰਤਲਬ ਹੈ ਕਿ ਬਾਬੂ ਸ਼ਾਮ ਲਾਲ ਬਾਂਸਲ ਦੇ ਸਪੁੱਤਰ ਅਰੁਣ ਬਾਂਸਲ ਦੀ ਮੌਤ ਵੀ 20 ਸਾਲ ਪਹਿਲਾਂ ਹੋ ਗਈ ਸੀ। ਗੁਰਪ੍ਰੀਤ ਅਤੇ ਅਰੁਣ ਦੋਵੇਂ ਹਮਜਮਾਤੀ ਅਤੇ ਦੋਸਤ ਸਨ।ਇਸ ਮੌਕੇ ਹੋਰਨਾਂ ਤੋ ਇਲਾਵਾ ਦਵਿੰਦਰ ਅੱਤਰੀ ਡੀ.ਐਸ.ਪੀ, ਮਗਨਦੀਪ ਸਿੰਘ ਮਾਨ, ਸਰਪੰਚ ਗੁਰਤੇਜ ਸਿੰਘ ਭੱਟੀ, ਫਲਜੀਤ ਸਿੰਘ ਗਿੱਲ, ਨਵੀਨ ਬਾਂਸਲ, ਡਾ. ਜੁਗਰਾਜ ਸਿੰਘ, ਰਕੇਸ਼ ਕੁਮਾਰ, ਇੰਦਰਜੀਤ ਸਿੰਘ ਗਿੱਲ ਕੈਨੇਡਾ ਆਦਿ ਨੇ ਵੀ ਉਪਲ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
Check Also
ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ
ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …