ਅੰਮ੍ਰਿਤਸਰ, 12 ਨਵੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਬੁਲਾਰੇ ‘ਪੰਜਾਬੀ ਲੇਖਕ’ ਦੇ 100ਵੇਂ ਅੰਕ ਨੂੰ ਏਥੋਂ ਦੇ ਇਤਿਹਾਸਕ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਪ੍ਰਭਾਵਸ਼ਾਲੀ ਸਾਹਿਤਕ ਸਮਾਗਮ ਮੌਕੇ ਰਲੀਜ਼ ਕੀਤਾ ਹੈ।
ਭਾਸ਼ਾ ਵਿਭਾਗ ਪੰਜਾਬ ਦੇ ਨਵ-ਨਿਯੁੱਕਤ ਡਾਇਰੈਕਟਰ ਅਤੇ ਪ੍ਰਮੁੱਖ ਸ਼ਾਇਰ ਜਸਵੰਤ ਜ਼ਫਰ, ਪਰਵਾਸੀ ਸਾਹਿਤਕਾਰ ਹਰਜਿੰਦਰ ਸਿੰਘ ਕੰਗ, ਕੇਂਦਰੀ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਸ਼ੁਸੀਲ ਦੁਸਾਂਝ ਅਤੇ ਡਾ. ਆਤਮ ਰੰਧਾਵਾ ਦੀ ਪ੍ਰਧਾਨਗੀ ਹੇਠ ਹੋਏ ਇਸ ਸਮਾਗਮ ਵਿੱਚ ‘ਪੰਜਾਬੀ ਲੇਖਕ’ ਬਾਰੇ ਜਾਣ ਪਛਾਣ ਕਰਵਾਉਂਦਿਆਂ ਕੇਂਦਰੀ ਸਭਾ ਦੇ ਦਫਤਰ ਸਕੱਤਰ ਦੀਪ ਦੇਵਿੰਦਰ ਸਿੰਘ ਨੇ ਦੱਸਿਆ ਕਿ ਇਹ 100ਵਾਂ ਅੰਕ ਸਭਾ ਦੇ ਬਾਨੀ ਹੀਰਾ ਸਿੰਘ ਦਰਦ ਦੀ ਯਾਦ ਨੂੰ ਸਮਰਪਿਤ ਹੈ ਅਤੇ ਸਰਵਰਕ ਉਪਰ ਉਹਨਾਂ ਦੀ ਰੰਗਦਾਰ ਤਸਵੀਰ ਹੈ।ਉਹਨਾਂ ਦੱਸਿਆ ਕਿ ‘ਪੰਜਾਬੀ ਲੇਖਕ’ ਪੰਜਾਬ ਅਤੇ ਪੰਜਾਬੋਂ ਬਾਹਰਲੀਆਂ ਸਾਹਿਤ ਸਭਾਵਾਂ ਨਾਲ ਕੇਂਦਰੀ ਸਭਾ ਦਾ ਰਾਬਤਾ ਕਾਇਮ ਕਰਨ ਦਾ ਸਿੱਧਾ ਸਰੋਤ ਹੈ।ਆਏ ਮਹਿਮਾਨਾਂ ਨੇ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਉਪਰਾਲੇ ਮਾਤ ਭਾਸ਼ਾ ਦੀ ਤਰੱਕੀ ਅਤੇ ਆਪਸੀ ਸੰਵਾਦ ਦਾ ਸਬੱਬ ਵੀ ਬਣਦੇ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ਰੋਮਣੀ ਸ਼ਾਇਰ ਬਲਵਿੰਦਰ ਸੰਧੂ, ਰਮਨ ਸੰਧੂ, ਸਿਮਰਨ ਅਕਸ, ਰੋਜ਼ੀ ਸਿੰਘ, ਰਾਜਪਾਲ ਬਾਠ, ਡਾ. ਹੀਰਾ ਸਿੰਘ, ਮਨਮੋਹਨ ਸਿੰਘ ਢਿੱਲੋਂ, ਐਸ ਪਰਸ਼ੋਤਮ, ਹਰਮੀਤ ਆਰਟਿਸਟ, ਡਾ. ਪਰਮਿੰਦਰ ਸਿੰਘ, ਡਾ. ਕੁਲਦੀਪ ਸਿੰਘ, ਅਤੇ ਡਾ. ਮਿੰਨੀ ਸਲਵਾਨ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵਿਖੇ ‘ਸਾਹਿਤ ਉਤਸਵ ਅਤੇ ਪੁਸਤਕ ਮੇਲੇ’ ਦਾ 19 ਨੂੰ ਹੋਵੇਗਾ ਆਗਾਜ਼
5 ਰੋਜ਼ਾ ਮੇਲੇ ਦੀ ਛੀਨਾ ਕਰਨਗੇ ਪ੍ਰਧਾਨਗੀ ਅੰਮ੍ਰਿਤਸਰ, 13 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਇਤਿਹਾਸਕ …