Friday, October 31, 2025
Breaking News

ਕੰਵਰ ਗਰੇਵਾਲ ਦੀ ਅਵਾਜ਼ ਵਿੱਚ ਗੀਤ ‘ਵਿੱਦਿਆ’ ਰਲੀਜ਼

ਸੰਗਰੂਰ, 21 ਜਨਵਰੀ (ਜਗਸੀਰ ਲੌਂਗੋਵਾਲ) – ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਕੰਵਰ ਗਰੇਵਾਲ ਦੀ ਆਵਾਜ਼ ਵਿੱਚ ‘ਵਿੱਦਿਆ’ ਗੀਤ ਅੱਜ ਰਲੀਜ਼ ਕੀਤਾ ਜਾ ਰਿਹਾ ਹੈ, ਜੋ ਕਿ ਕਲਗੀਧਰ ਟਰੱਸਟ ਬੜੂ ਸਾਹਿਬ ਦੁਆਰਾ ਸੰਚਾਲਿਤ ਅਕਾਲ ਅਕੈਡਮੀਆਂ ਦੀ ਮਹੱਤਤਾ ਨੂੰ ਦਰਸਾਉਂਦਾ ਹੈ।ਗਾਇਕ ਕੰਵਰ ਗਰੇਵਾਲ ਨੇ ਅਕਾਲ ਅਕੈਡਮੀਆਂ ਦੇ ਬਾਰੇ ਦੱਸਿਆ ਕਿ ਇਸ ਗੀਤ ਰਾਹੀਂ ਅਕਾਲ ਅਕੈਡਮੀਆਂ ਦਾ ਦਿਲਕਸ਼ ਅਤੇ ਆਧੁਨਿਕ ਵਿੱਦਿਅਕ ਢਾਂਚਾ ਦੇਖਣ ਨੂੰ ਮਿਲੇਗਾ।ਉਨ੍ਹਾਂ ਕਿਹਾ ਕਿ ਇਹ ਸੰਸਥਾ ਆਪਣੇ 130 ਸਕੂਲਾਂ ਰਾਹੀਂ 70,000 ਬੱਚਿਆਂ ਨੂੰ ਵਿੱਦਿਆ ਦੇ ਰਹੀ ਹੈ, ਜਿਥੇ ਅੱਜ ਦੇ ਸਮੇਂ ਵਿੱਚ ਅਧਿਆਤਮਿਕ ਅਤੇ ਦੁਨਿਆਵੀ ਗਿਆਨ ਦੀ ਜਰੂਰਤ ਹੈ ਅਤੇ ਅਕਾਲ ਅਕੈਡਮੀਆਂ ਇਸ ਕਿਰਤ ਨੂੰ ਬੜੇ ਉੱਦਮ ਅਤੇ ਸਮਰੱਥਾ ਨਾਲ ਪੂਰਾ ਕਰ ਰਹੀਆਂ ਹਨ।ਉਨ੍ਹਾਂ ਕਿਹਾ ਕਿ ਬੜੂ ਸਾਹਿਬ ਦੁਆਰਾ ਸੰਚਾਲਿਤ ਇਹਨਾਂ ਅਕੈਡਮੀਆਂ ਵਿੱਚ ਅਨੇਕਾਂ ਹੀ ਬੱਚੇ ਉੱਚ-ਕੋਟੀ ਦੀ ਵਿੱਦਿਆ ਹਾਸਿਲ ਕਰ ਕੇ ਜੱਜ, ਆਈ.ਏ.ਐਸ ਅਫਸਰ, ਡਾਕਟਰ, ਇੰਜੀਨੀਅਰ ਅਤੇ ਹੋਰ ਵੱਡੇ-ਵੱਡੇ ਅਹੁੱਦਿਆਂ `ਤੇ ਸੇਵਾ ਨਿਭਾਅ ਰਹੇ ਹਨ।ਅਕਾਲ ਅਕੈਡਮੀਆਂ ਦੇ ਇਸ ਸ਼ਲਾਘਾਯੋਗ ਕਦਮ ਨਾਲ, ਨਾ ਸਿਰਫ ਪੰਜਾਬੀ ਸਮਾਜ, ਸਗੋਂ ਸਾਰੇ ਸੰਸਾਰ ਵਿੱਚ ਵਿੱਦਿਆ ਦੇ ਅਧਿਆਤਮਿਕ ਅਤੇ ਦੁਨਿਆਵੀ ਸੁਮੇਲ ਰਾਹੀਂ ਸੁਧਾਰ ਲਿਆਂਦਾ ਜਾ ਰਿਹਾ ਹੈ, ਜਿਸ ਨਾਲ ਵਿਦਿਆਰਥੀਆਂ ਨੂੰ ਨਵੀਂ ਦਿਸ਼ਾ ਮਿਲ ਰਹੀ ਹੈ।ਇਸ ਗੀਤ ਰਾਹੀਂ ਬੜੂ ਸਾਹਿਬ ਦੇ ਉਦੇਸ਼ ਅਤੇ ਅਕਾਲ ਅਕੈਡਮੀਆਂ ਦੀ ਮਹੱਤਤਾ ਨੂੰ ਲੋਕਾਂ ਵਿੱਚ ਬਹੁਤ ਹੀ ਸੋਹਣੇ ਢੰਗ ਨਾਲ ਪੇਸ਼ ਕੀਤਾ ਗਿਆ ਹੈ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …