ਸੰਗਰੂਰ, 22 ਜਨਵਰੀ (ਜਗਸੀਰ ਲੌਂਗੋਵਾਲ) – ਪੀ.ਐਸ.ਪੀ.ਸੀ.ਐਲ ਸਬ ਡਵੀਜ਼ਨ ਦਫਤਰ ਲੌਂਗੋਵਾਲ ਦੇ ਮੁਲਾਜ਼ਮਾਂ ਵਲੋਂ ਜੇ.ਈ ਹੀਰਾ ਸਿੰਘ ਦੀ ਸੇਵਾ ਮੁਕਤੀ ਮੌਕੇ ਅਗਰਵਾਲ ਧਰਮਸ਼ਾਲਾ ਵਿੱਚ ਸ਼ਾਨਦਾਰ ਯਾਦਗਾਰੀ ਹੋ ਨਿੱਬੜਿਆ। ਹੀਰਾ ਸਿੰਘ ਸਬ ਡਵੀਜ਼ਨ ਲੌਂਗੋਵਾਲ ਤੋਂ ਬਤੌਰ ਜੂਨੀਅਰ ਇੰਜੀਨੀਅਰ ਸੇਵਾ ਮੁਕਤ ਹੋਏ ਹਨ।ਸਮੂਹ ਮੁਲਾਜ਼ਮ ਜਥੇਬੰਦੀਆਂ ਵਲੋਂ ਉਹਨਾਂ ਨੂੰ ਸਨਮਾਨ ਚਿੰਨ੍ਹ ਵੀ ਭੇਂਟ ਕੀਤਾ ਗਿਆ।ਗੁਰਸ਼ਰਨ ਸਿੰਘ ਐਕਸੀਅਨ ਸੁਨਾਮ, ਸ਼ਰਨਜੀਤ ਸਿੰਘ ਕਾਰਜ਼ਕਾਰੀ ਇੰਜੀਨੀਅਰ ਸਬ ਡਵੀਜ਼ਨ ਲੌਂਗੋਵਾਲ, ਕਰਮਜੀਤ ਸਿੰਘ ਸਹਾਇਕ ਕਾਰਜ਼ਕਾਰੀ ਇੰਜੀਨੀਅਰ, ਜਰਨੈਲ ਸਿੰਘ ਚੀਮਾ, ਦੇਸ਼ ਭਗਤ ਯਾਦਗਾਰ ਦੇ ਸਕੱਤਰ ਜੁਝਾਰ ਲੌਂਗੋਵਾਲ, ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਸੂਬਾ ਸਕੱਤਰ ਬਲਵੀਰ ਚੰਦ ਲੌਂਗੋਵਾਲ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਲਖਵੀਰ ਲੌਂਗੋਵਾਲ ਨੇ ਜੇ.ਈ ਹੀਰਾ ਸਿੰਘ ਦੀ ਸੰਘਰਸ਼ ਭਰੀ ਜ਼ਿੰਦਗੀ ‘ਤੇ ਚਾਨਣਾ ਪਾਇਆ।ਇਸ ਸਮਾਗਮ ਵਿੱਚ ਸਵਰਨ ਸਿੰਘ ਜੇ.ਈ, ਕੁਲਵੀਰ ਸਿੰਘ ਜੇ.ਈ, ਗੁਰਮੀਤ ਸਿੰਘ ਜੇ.ਈ,ਅਮਨਦੀਪ ਸਿੰਘ ਜੇ.ਈ, ਹਰਮੀਤ ਸਿੰਘ ਜੇ.ਈ, ਗਿਆਨ ਸਿੰਘ ਜੇ.ਈ, ਤਰਸੇਮ ਸਿੰਘ ਜੇ.ਈ ਤੇ ਸਮੂਹ ਮੁਲਾਜ਼ਮ ਅਤੇ ਪੰਚ ਸਰਪੰਚ ਹਾਜ਼ਰ ਸਨ।ਸਟੇਜ ਸਰਪੰਚ ਬਲਵਿੰਦਰ ਸਿੰਘ ਢਿੱਲੋਂ ਨੇ ਸੰਭਾਲੀ।
Check Also
ਅਣ ਅਧਿਕਾਰਤ ਪਾਣੀ ਅਤੇ ਸੀਵਰੇਜ਼ ਦੇ ਕਨੈਕਸ਼ਨਾਂ ਨੂੰ ਕੀਤਾ ਗਿਆ ਰੈਗੂਲਰ – ਕਮਿਸ਼ਨਰ ਨਗਰ ਨਿਗਮ
ਕਿਹਾ, ਬਿਨਾਂ ਵਿਆਜ ਜੁਰਮਾਨੇ ਦੀਆਂ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ) …