ਕਵਿਤਾ –
ਆਉ ਧੀਆਂ ਦੀਆਂ ਵੰਡ ਲਈਏ ਲੋਹੜੀਆਂ।
ਜੋ ਖੁਸ਼ੀਆਂ ਦੇ ਮੌਕੇ ਗਾਉਣ ਘੌੜੀਆਂ।
ਮੱਥੇ ਤੇ ਸਜਾਉਣ ਸਿਹਰਾ ਗੁੱਟ ਉਤੇ ਰੱਖੜੀ,
ਦੀਵਾਲੀ ਤੇ ਜਗਾਉਦੀਆਂ ਵਿਹੜੇ ਵਿੱਚ ਹੱਟੜੀ,
ਲੋਕੋ ਇਂਨ੍ਹਾਂ ਨਾਲ ਬਣਦੀਆਂ ਜੌੜੀਆਂ,
ਆਉ ਧੀਆਂ ਦੀਆਂ ਵੰਡ…………………
ਦਾਜ ਪਿੱਛੇ ਭੰਡੀਆਂ ਨੇ ਚੰਦਰੇ ਸਮਾਜ ਇਹ,
ਟੈਕਟਰ ਤਾਂ ਇੱਕ ਪਾਸੇ ਉਡਾਉਦੀਆਂ ਜ਼ਹਾਜ਼ ਇਹ,
ਨਹੀ ਕਰਾਮਾਤਾ ਇਹਨਾਂ ਵਿੱਚ ਥੋੜੀਆਂ,
ਆ ਜਾਉ ਧੀਆਂ ਦੀਆਂ ਵੰਡ……………………
ਬੇਟੀ ਬਹੁੂ, ਮਾਂ ਦੇ ਨਿਭਾਉਣੇ ਇਨ੍ਹਾਂ ਵਾਦੇ ਨੇ,
ਡਾਢੀਆਂ ਦੇ ਲਿਖੇ ਸੰਯੋਗ ਕੇਹੇ ਡਾਢੇ ਨੇ,
ਇਹ ਤਾਂ ਖੰਡ ਦੀਆਂ ਮਿੱਠੀਆਂ ਰਿਉੜੀਆਂ,
ਆਉ ਧੀਆਂ ਦੀਆਂ ਵੰਡ………………………..
ਰੱਬ ਹੀ ਪਛਾਣੂ ਜਿੰਨ੍ਹਾਂ ਕੁੱਖਾਂ ਵਿੱਚ ਮਾਰੀਆਂ ,
ਅੰਮ੍ਰਿਤ ਧੀਆਂ ਨੇ ਹੀ ਕੁਲਾਂ ਕਈ ਤਾਰੀਆਂ,
ਮੱਥੇ ਪਾਉਦੇਂ ਐ ਡਰੋਲੀ’ ਕਿਉ ਤਿਉੜੀਆਂ,
ਆ ਜਾਉ ਧੀਆਂ ਦੀਆਂ ਵੰਡ……………………
ਅੰਮ੍ਰਿਤ ਡਰੋਲੀ
ਪਿੰਡ ਤੇ ਡਾਕ : ਡਰੋਲੀ ਭਾਈ (ਮੋਗਾ)
ਮੋਬਾ:- 98552-81954