Sunday, May 25, 2025
Breaking News

ਪੰਚਾਇਤਾਂ ਨੂੰ ਸਸ਼ਕਤੀਕਰਨ ਕਰਨ ਲਈ ਦੋ ਰੋਜ਼ਾ ਟ੍ਰੇਨਿੰਗ ਪ੍ਰੋਗਰਾਮ

ਅੰਮ੍ਰਿਤਸਰ, 22 ਮਾਰਚ (ਸੁਖਬੀਰ ਸਿੰਘ) – ਪੰਚਾਇਤਾਂ ਨੂੰ ਸਸ਼ਕਤੀਕਰਨ ਕਰਨ ਲਈ ਉਹਨਾਂ ਨੂੰ ਮੈਨੇਜਮੈਂਟ ਦੇ ਸਿਧਾਂਤ ਤੋਂ ਜਾਣੂ ਕਰਾਉਣ ਲਈ ਦੋ ਰੋਜ਼ਾ ਟ੍ਰੇਨਿੰਗ ਪ੍ਰੋਗਰਾਮ ਪੰਜਾਬ ਸਰਕਾਰ ਦੀ ਐਸ.ਆਈ.ਆਰ.ਡੀ ਵਲੋਂ ਇੰਡੀਅਨ ਇੰਸਟੀਟਿਊਟ ਆਫ ਮੈਨਜਮੈਂਟ ਦੇ ਸਹਿਯੋਗ ਨਾਲ ਕਰਵਾਇਆ ਗਿਆ।ਵਿਸ਼ੇਸ਼ ਤੌਰ ‘ਤੇ ਪਹੁੰਚੇ ਐਸ.ਆਈ.ਆਰ.ਡੀ ਦੇ ਸੀਨੀਅਰ ਕੰਸਲਟੈਂਟ ਐਡਵੋਕੇਟ ਰਾਜੀਵ ਮਦਾਨ ਰਾਜਾ ਨੇ ਕਿਹਾ ਕਿ ਪੰਚਾਇਤਾਂ ਜਿੱਥੇ ਸਮਾਜਿਕ ਆਰਥਿਕ ਤੇ ਸਮਾਜਿਕ ਨਿਆਂ ਦੇ ਕੰਮ ਕਰਦੀਆਂ ਹਨ, ਉਥੇ ਉਹ ਆਪਣਾ ਸਹੀ ਪ੍ਰਬੰਧ ਚਲਾ ਕੇ ਪਾਰਦਰਸ਼ੀ ਤੇ ਲੋਕਾਂ ਪ੍ਰਤੀ ਜਵਾਬਦੇਹ ਬਣਾਉਣ ਲਈ ਇਹੋ ਜਿਹੇ ਪ੍ਰੋਗਰਾਮ ਕਰਾਉਣੇ ਉਹਨਾਂ ਨੂੰ ਜਿਥੇ ਸਹਾਇਕ ਸਿੱਧ ਹੁੰਦੇ ਹਨ, ਉਥੇ ਉਹ ਆਪਣੇ ਸੀਮਤ ਸਾਧਨਾਂ ਦੇ ਵਿੱਚ ਵਧੀਆ ਸਾਸ਼ਨ ਪੇਂਡੂ ਸਮਾਜ ਨੂੰ ਦੇਣ ਦੇ ਵਿੱਚ ਸਮਰੱਥ ਬਣਾਏ ਜਾ ਸਕਦੇ ਹਨ।
ਇਸ ਮੌਕੇ ਪ੍ਰੋਫੈਸਰ ਸਮੀਰ ਕੁਮਾਰ ਸ੍ਰੀਵਾਸਤਵਾ ਡਾਇਰੈਕਟਰ ਆਈ.ਆਈ.ਐਮ, ਪ੍ਰੋਫੈਸਰ ਸਿਆਲ, ਪ੍ਰੋਫੈਸਰ ਸਵਪਨਦੀਪ ਅਰੋੜਾ, ਪ੍ਰੋਫੈਸਰ ਮੁਕੇਸ਼, ਸਰਪੰਚ ਅੰਮ੍ਰਿਤਪਾਲ ਸਿੰਘ ਪੰਡੋਰੀ, ਸਰਪੰਚ ਜੁਗਰਾਜਵੀਰ ਕੌਰ ਚਮਿਆਰੀ, ਸਰਪੰਚ ਅਨਮੋਲਦੀਪ ਕੌਰ ਗੁਰਾਲਾ, ਸਰਪੰਚ ਲਵਪ੍ਰੀਤ ਸਿੰਘ ਹਰੜ, ਹਰਜੀਤ ਸਿੰਘ ਗੁਰਾਲਾ, ਅਜੇ ਸ਼ਰਮਾ ਅਜਨਾਲਾ ਆਦਿ ਹਾਜ਼ਰ ਸਨ।

Check Also

ਨਿਗਮ ਕਮਿਸ਼ਨਰ ਵਲੋਂ ਸ਼ਹਿਰ ਦੀਆਂ ਸੜਕਾਂ ਦੀ ਸਫਾਈ ਵਿਵਸਥਾ ਲਈ ਅਚਨਚੇਤ ਚੈਕਿੰਗ

ਅੰਮ੍ਰਿਤਸਰ, 24 ਮਈ (ਜਗਦੀਪ ਸਿੰਘ) – ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਸ਼ਹਿਰ ਦਾ ਦੌਰਾ ਕੀਤਾ …