Monday, December 23, 2024

ਬਾਪੂ ਬਚਨ ਸਿੰਘ ਮੂਕਰ ਦੀ ਮੌਤ ‘ਤੇ ਕੀਤਾ ਦੁੱਖ ਪ੍ਰਗਟ

ਪੱਟੀ, 30 ਜਨਵਰੀ PPN3001201529(ਰਣਜੀਤ ਸਿੰਘ ਮਾਹਲਾਫ਼ ਅਵਤਾਰ ਸਿੰਘ ਢਿੱਲੋ) – ਬਜ਼ੁਰਗ ਬਾਪੂ ਸਿੰਘ ਮੂਕਰ ਜੋ ਬੀਤੇ ਦਿਨੀ ਅਚਾਨਕ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ਼੍ਰੀ ਅਖੱਡ ਪਾਠ ਸਾਹਿਬ ਦੇ ਭੋਗ 4 ਫਰਵਰੀ ਨੂੰ ਉਨਾ੍ ਦੇ ਘਰ ਪੈਣਗੇ । ਉਪਰੰਤ ਕੀਰਤਨ 1 ਤੋ 2 ਵਜੇ ਤੱਕ ਗੁਰੁੁੂਦੁਆਰਾ ਬੀਬੀ ਰਜਨੀ ਜੀ ਸਾਹਮਣੇ ਰੇਲਵੇ ਸਟੇਸ਼ਨ ਪੱਟੀ ਵਿਖੇ ਹੋਵੇਗਾ । ਇਸ ਮੋਕੇ ਤੇ ਵੱਖ-ਵੱਖ ਪਾਰਟੀਆ ਦੇ ਆਗੂ ਤੇ ਸਮਾਜਸੇਵੀ ਸੰਸਥਵਾ ਦੇ ਨੁਮਾਇਦੇ ਸਵ: ਬਚਨ ਸਿੰਘ ਮੂਕਰ ਨੂੰ ਸ਼ਰਧਾਜਲੀਆ ਭੇਟ ਕਰਨਗੇ।ਇਸ ਦੁੱਖ ਦੀ ਘੜੀ ਵਿਚ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਦੇ  ਸਰਪ੍ਰਸਤ ਅਵਤਾਰ ਸਿੰਘ,ਪ੍ਰਧਾਨ ਗੁਰਮੀਤ ਸਿੰਘ, ਡਾ. ਜਸਪਾਲ ਸਿੰਘ, ਡਾ. ਸਰਬਪ੍ਰੀਤ ਸਿੰਘ, ਸ਼ਮਿੰਦਰ ਸਿੰਘ ਆਦਿ ਨੇ ਅਜੀਤ ਸਿੰਘ ਅਤੇ ਮੂਕਰ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।ਇਸ ਤੋ ਇਲਾਵਾ ਜਥੇਦਾਰ ਖੁਸ਼ਵਿੰਦਰਸਿੰਘ ਭਾਟੀਆ ਮੈਬਰ ਐਸਜੀਪੀਸੀ,ਸੁਖਵਿੰਦਰ ਸਿੰਘ ਸਿੰਧੂ, ਕਾਂਗਰਸ ਦੇ ਹਲਕਾ ਇੰਚਾਰਜ ਹਰਮਿੰਦਰ ਸਿੰਘ ਗਿੱਲ, ਗਿਆਨੀ ਪ੍ਰੀਤਮ ਸਿੰਘ ਕੌਸਲਰ, ਪ੍ਰੇਮ ਪ੍ਰਕਾਸ਼ ਸਿੰਘ, ਗੁਰਪ੍ਰਤਾਪ ਸਿੰਘ ਰੂਬੀ ਆਦਿ ਨੇ ਡੂੰਘਾ ਦੁੱਖ ਪ੍ਰਗਰ ਕੀਤਾ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply