Monday, December 23, 2024

ਬੀਬਾ ਪ੍ਰਨੀਤ ਕੌਰ ਕੈਰੋਂ ਨੇ ਪੱਟੀ ਸ਼ਹਿਰ ਵਿਚ ਸੀਵਰੇਜ਼ ਪਾਉਣ ਦੀ ਕੀਤੀ ਸ਼ੁਰੂਆਤ

PPN3001201530
ਪੱਟੀ, 30 ਜਨਵਰੀ (ਰਣਜੀਤ ਸਿੰਘ ਮਾਹਲਾ/ ਅਵਤਾਰ ਸਿੰਘ ਢਿੱਲੋ) – ਆਦੇਸ਼ ਪ੍ਰਤਾਪ ਸਿੰਘ ਕੈਰੋਂ ਫੂਡ ਐਂਡ ਸਪਲਾਈ ਮੰਤਰੀ ਪੰਜਾਬ ਅਤੇ ਬੀਬਾ ਪ੍ਰਨੀਤ ਕੌਰ ਕੈਰੋਂ ਨੇ ਪੱਟੀ ਸ਼ਹਿਰ ਵਿਚ ਸੀਵਰੇਜ਼ ਪਾਉਣ ਦੀ ਸ਼ੁਰੂਆਤ ਭਗਤ ਨਾਮ ਦੇਵ ਕਾਲੌਨੀ ਤੋਂ ਆਪਣੇ ਕਰ ਕਮਲਾਂ ਕੀਤੀ। ਇਸ ਮੌਕੇ ਬੀਬਾ ਪ੍ਰਨੀਤ ਕੌਰ ਕੈਰੋਂ ਨੇ ਦੱਸਿਆ ਕਿ ਪੱਟੀ ਸ਼ਹਿਰ ਵਿਚ 1:99 ਕਰੋੜ ਰੁਪਏ ਦੀ ਲਾਗਤ ਨਾਲ ਅੱਜ ਸੀਵਰੇਜ਼ ਪਾਉਣ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਵਿਚ ਭਗਤ ਨਾਮ ਦੇਵ ਕਾਲੌਨੀ ਨੇੜੇ ਰੇਲਵੇ ਸਟੇਸਨ, ਦਸ਼ਮੇਸ਼ ਕਾਲੌਨੀ ਵਾਰਡ ਨੰ:1, ਕਸ਼ਮੀਰ ਕਾਲੌਨੀ, ਪਿੰਕ ਕਾਲੌਨੀ ਨੇੜੇ ਦਾਣਾ ਮੰਡੀ ਪੱਟੀ, ਖੇਮਕਰਨ ਰੋਡ ਨੇੜੇ ਆਈ.ਟੀ. ਆਈ%ਪੱਟੀ ਦੇ ਇਲਾਕਿਆ ਤੋਂ ਜਿੰਨ੍ਹਾਂ ਵੀ ਪੱਟੀ ਸ਼ਹਿਰ ਦੇ ਇਲਾਕਿਆ ਵਿਚ ਸੀਵਰੇਜ਼ ਨਹੀਂ ਪਿਆ ਉਥੇ ਸੀਵਰੇਜ਼ ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੱਟੀ ਸ਼ਹਿਰ ਵਿਚ ਕਰੀਬ 1.99 ਕਰੋੜ ਨਾਲ ਸੀਵਰੇਜ ਸਿਸਟਮ ਪਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਦਾ ਠੇਕਾ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ਼ ਬੋਰਡ ਅੰਮ੍ਰਿਤਸਰ ਨੂੰ ਦਿੱਤਾ ਗਿਆ ਹੈ ਤਾਂ ਪੱਟੀ ਸ਼ਹਿਰ ਚੰਗਾ ਸੀਵਰੇਜ਼ ਸਿਸਟਮ ਪਾਇਆ ਜਾ ਸਕੇ। ਇਸ ਮੌਕੇ ਸੁਰਿੰਦਰ ਕੁਮਾਰ ਸਿੰਦਾ ਡਾਇਰੈਕਟਰ ਪਨਸਪ ਵਿਭਾਗ ਪੰਜਾਬ, ਗੁਰਚਰਨ ਸਿੰਘ ਚੰਨ ਸ਼ਹਿਰ ਪ੍ਰਧਾਨ ਦੱਸਿਆ ਕਿ ਬੀਬਾ ਪ੍ਰਨੀਤ ਕੌਰ ਕੈਰੋਂ ਦੀ ਅਗਵਾਈ ਹੇਠ ਪੱਟੀ ਸ਼ਹਿਰ ਨਿਵਾਸੀਆਂ ਨੂੰ ਹਰ ਸਹੂਲਤਾਂ ਦੇਣ ਦੇ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ ਜਿਸ ਦੇ ਤਹਿਤ ਪੱਟੀ ਸ਼ਹਿਰ ਵਿਚ 1:99 ਕਰੋੜ ਦੀ ਲਾਗਤ ਨਾਲ ਸੀਵਰੇਜ਼ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੱਟੀ ਸ਼ਹਿਰ ਵਿਚ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ।
ਇਸ ਮੌਕੇ ਸੁਰਿੰਦਰ ਕੁਮਾਰ ਸਿੰਦਾ ਡਾਇਰੈਕਟਰ ਪਨਸਪ ਵਿਭਾਗ ਪੰਜਾਬ, ਗੁਰਚਰਨ ਸਿੰਘ ਚੰਨ ਸ਼ਹਿਰੀ ਪ੍ਰਧਾਨ, ਗੁਰਦੀਪ ਸਿੰਘ ਮੱਲ੍ਹਾਂ ਸੀਨੀਅਰ ਮੀਤ ਪ੍ਰਧਾਨ,ਮੁਖਵਿੰਦਰ ਸਿੰਘ , ਸਿੰਗਾਰਾ ਸਿੰਘ, ਗੁਰਦੀਪ ਸਿੰਘ, ਧਰਮ ਸਿੰਘ, ਗੁਰਵੈਲ ਸਿੰਘ ਲੁਹਾਰੀਆ, ਸੁਖਚੈਨ ਸਿੰਘ, ਅਮਰੀਕ ਸਿੰਘ ਸੁੱਚਾ, ਮਨਜੀਤ ਸਿੰਘ, ਪ੍ਰਗਟ ਸਿੰਘ, ਬਲਵਿੰਦਰ ਸਿੰਘ, ਜਗਤਾਰ ਬੁੱਟਰ, ਰਵਿੰਦਰ ਸਿੰਘ, ਰਣਜੀਤ ਸਿੰਘ ਬੰਟੀ, ਕਸ਼ਮੀਰ ਕੌਰ, ਬਲਦੇਵ ਸਿੰਘ, ਸ਼ਿੰਦਰ ਕੌਰ, ਮਨਜੀਤ ਕੌਰ, ਗੁਰਮੀਤ ਕੌਰ,ਕੰਵਲਜੀਤ ਕੌਰ, ਸਵਰਨ ਕੌਰ, ਅਮਰਜੀਤ ਕੌਰ, ਵਿਨੋਦ ਕੁਮਾਰ ਖੰਨਾ ਸੀਨੀਅਰ ਮੀਤ ਪ੍ਰਧਾਨ, ਅਮਰੀਕ ਸਿੰਘ ਖਾਰੇ ਵਾਲੇ, ਮੁਕੇਸ਼ ਕੁਮਾਰ, ਡਾ: ਰਾਧੇ ਸ਼ਾਮ, ਕੁਲਦੀਪ ਸਿੰਘ, ਲਖਬੀਰ ਸਿੰਘ ਭੁੱਲਰ, ਬਲਵਿੰਦਰ ਸਿੰਘ, ਸੁਖਦੇਵ ਸਿੰਘ ਸੰਧੂ, ਡਾ:ਸੁਖਵਿੰਦਰ ਸਿੰਘ ਸੰਧੂ, ਗੁਰਪ੍ਰੀਤ ਰਾਏ, ਲਖਬੀਰ ਸਿੰਘ, ਰਣਜੀਤ ਸਿੰਘ ਬੁੱਟਰ, ਮਹਿਲ ਸਿੰਘ, ਸਤਪਾਲ ਅਰੋੜਾ ਕੌਂਸਲਰ, ਸੋਨੂੰ ਏ.ਸੀ, ਵਿਕਰਮਜੀਤ ਸਿੰਘ ਵਿੱਕੀ, ਗੁਰਵੈਲ ਲੁਹਾਰੀਆ, ਕਰਨਜੀਤ ਸਿੰਘ, ਦਵਿੰਦਰ ਸਿੰਘ, ਅਮਨ ਸਿੰਘ, ਸੇਠੀ ਆਦਿ ਹਾਜ਼ਿਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply