ਛੇਹਰਟਾ, 20 ਫਰਵਰੀ (ਕੁਲਦੀਪ ਸਿੰਘ ਨੋਬਲ) – ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ 27 ਸਹੂਲਤਾਂਾਂ ਲਈ ਖੋਲੇ ਗਏ ਪੁਲਸ ਸਾਂਝ ਕੇਂਦਰ ਛੇਹਰਟਾ ਵਿਖੇ ਨਵਨਿਯੁੱਕਤ ਇੰਚਾਰਜ ਵਿਜੇ ਕੁਮਾਰ ਨੂੰ ਸਾਂਝ ਕੇਂਦਰ ਪੱਛਮੀ ਦੇ ਇੰਚਾਰਜ ਰਾਜਮਹਿੰਦਰ ਸਿੰਘ ਜੌਹਲ ਤੇ ਸਮੂਹ ਮੈਬਰਾਂ ਵੱਲੋਂ ਸਿਰਪਾਓ ਦੇ ਕੇ ਸਨਮਾਨਤ ਕੀਤਾ ਗਿਆ।ਇਸ ਮੋਕੇ ਇੰਚਾਰਾਜ ਵਿਜੇ ਕੁਮਾਰ ਨੇ ਡੀਸੀਪੀ ਬਲਜੀਤ ਸਿੰਘ ਰੰਧਾਵਾ ਵੱਲੋਂ ਸੋਂਪੀ ਗਈ ਇਸ ਜਿੰੰਮੇਵਾਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਉਨਾਂ ਵੱਲੋਂ ਸੋਂਪੀ ਗਈ ਇਸ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਤੇ ਇਲਾਕਾ ਨਿਵਾਸੀਆਂ ਨੂੰ ਕਿਸੇ ਤਰਾਂ ਦੀ ਮੁਸ਼ਕਿਲ ਨਹੀ ਆਉਣ ਦੇਣਗੇ।ਸਾਂਝ ਕੇਂਦਰ ਦੇ ਸਮੂਹ ਮੈਂਬਰਾਂ ਨੇ ਨਵਨਿਯੁੱਕਤ ਇੰਚਾਰਜ ਨੂੰ ਭਰੋਸਾ ਦਿੱਤਾ ਕਿ ਉਨਾਂ ਨੂੰ ਹਰ ਤਰਾਂ ਦਾ ਸਹਿਯੋਗ ਦਿੱਤਾ ਜਾਵੇਗਾ ਤੇ ਪਹਿਲਾਂ ਦੀ ਤਰਾਂ ਮੁਹੱਲਿਆਂ, ਸਕੂਲਾਂ ਤੇ ਘਰ-ਘਰ ਵਿੱਚ ਜਾ ਕੇ ਲੋਕਾਂ ਨੂੰ ਸੈਮੀਨਾਰਾਂ ਰਾਹੀਂ 27 ਸੁਵਿਧਾਵਾਂ ਬਾਰੇ ਜਾਗਰੂਕ ਕੀਤਾ ਜਾਵੇਗਾ। ਇਸ ਮੋਕੇ ਨਿਰਮਲ ਸਿੰਘ ਬੇਦੀ, ਦੀਪਕ ਸੂਰੀ, ਡਾਕਟਰ ਤਸਵੀਰ ਸਿੰਘ ਲਹੌਰੀਆ, ਜਨਕ ਰਾਜ ਸਰੀਨ, ਹੌਲਦਾਰ ਤਰਜੀਤ ਸਿੰਘ, ਹੌਲਦਾਰ ਰਮੇਸ਼ ਕੁਮਾਰ, ਮੈਡਮ ਹਰਪ੍ਰੀਤ ਕੌਰ, ਮੈਡਮ ਸਿਮਰਨਜੀਤ ਕੌਰ, ਮੈਡਮ ਨਵਦੀਪ ਕੌਰ, ਸਤਪਾਲ ਲੱਕੀ, ਰਿੰਕੂ ਬੋਧਰਾਜ, ਸਤੀਸ਼ ਮੰਟੂ, ਅਵਤਾਰ ਸਿੰਘ ਜਿਊਲਰ, ਨੰਬਰਦਾਰ ਰਾਜ ਕੁਮਾਰ ਆਦਿ ਹਾਜਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …