ਅੰਮ੍ਰਿਤਸਰ, 29 ਮਾਰਚ (ਪੰਜਾਬ ਪੋਸਟ ਬਿਊਰੋ) – ਭਾਰਤ ਪਾਕਿ ਸਰਹੱਦ ਦੇ ਅੰਮ੍ਰਿਤਸਰ ਸੈਕਟਰ ‘ਚ ਕੱਲ ਇੱਕ ਪਾਕਿਸਤਾਨੀ ਸਮੱਗਰ ਦੀ ਲਾਸ਼ ਅਤੇ ਮਿਲੀ 24 ਪੈਕਟ ਹੈਰੋਇਨ ਤੋਂ ਬਾਅਦ ਇਹ ਸਿਲਸਿਲਾ ਰੁਕਿਆ ਨਹੀਂ, ਬਲਕਿ ਅੱਜ ਦੂਜੇ ਦਿਨ ਵੀ ਸਰਹੱਦ ਤੋਂ 12 ਕਿਲੋ ਹੈਰੋਇਨ ਬਰਾਮਦ ਹੋਈ।ਅੱਜ ਹੋਏ ਮੁਕਾਬਲੇ ‘ਚ ਦੋ ਹੋਰ ਪਾਕਿਸਤਾਨੀ ਸਮੱਗਲਰ ਬੀ.ਐਸ.ਐਫ ਦੇ ਜਵਾਨਾਂ ਵਲੋਂ ਮਾਰ ਦਿੱਤੇ ਗਏ।
ਬੀ.ਐਸ.ਐਫ ਦੇ ਆਈ.ਜੀ ਅਨੁਸਾਰ ਭਾਰਤ ਪਾਕਿ ਸਰਹੱਦ ਦੀ ਜਿਲਾ ਅੰਮ੍ਰਿਤਸਰ ਇਲਾਕੇ ਵਿੱਚ ਪੈਂਦੀ ਰਤਨ ਖੁਰਦ ਚੌਕੀ ਨੇੜਿਓਂ ਬੀ.ਐਸ.ਐਫ ਦੇ ਜਵਾਨਾਂ ਵਲੋਂ ਕੀਤੀ ਗਈ ਗੋਲੀਬਾਰੀ ‘ਚ 2 ਪਾਕਿਸਤਾਨੀ ਸਮੱਗਲਰ ਹਲਾਕ ਹੋ ਗਏ ਜਦਕਿ ਇਸ ਸਥਾਨ ਤੋਂ 12 ਕਿਲੋ ਹੈਰੋਇਨ ਅਤੇ ਇੱਕ ਏ.ਕੇ 47 ਰਾਈਫਲ ਬਰਾਮਦ ਹੋਈ, ਜਿਸ ਦੀ ਅੰੰਤਰਰਾਸ਼ਟਰੀ ਬਜਾਰ ਵਿੱਚ ਕੀਮਤ 60 ਲੱਖ ਬਣਦੀ ਹੈ।
ਜਿਕਰਯੋਗ ਹੈ ਕਿ ਬੀਤੇ ਕੱਲ ਬੀ.ਐਸ.ਐਫ ਦੇ ਆਈ. ਜੀ ਅਨਿਲ ਪਾਲੀਵਾਲ ਨੇ ਦੱਸਿਆ ਸੀ ਕਿ ਜਵਾਨਾਂ ਵਲੋਂ ਜਦ ਸਰਹੱਦੀ ਚੌਕੀ ਮਝਮਿਆਂ ਨੇੜੇੇ ਹਿਲਜੁੱਲ ਉਪਰੰਤ ਬੀ.ਐਸ ਜਵਾਨਾਂ ਵਲੋਂ ਜਵਾਬੀ ਕਾਰਵਾਈ ਕਰਦਿਆਂ ਫਾਇਰਿੰਗ ਕੀਤੀ ਸੀ ਤਾਂ ਪਾਕਿਸਤਾਨੀ ਸਮੱਗਲਰ ਵਾਪਸ ਪਾਕਿਸਤਾਨ ਵੱਲ ਦੌੜ ਗਏ ਸਨ ਅਤੇ ਸਵੇਰੇ ਜਾਂਚ ਦੌਰਾਨ ਸਰਹੱਦ ‘ਤੇੇ 24 ਪੈਕਟ ਹੈਰੋਇਨ ਅਤੇ ਇੱਕ ਸਮੱਗਲਰ ਦੀ ਲਾਸ਼ ਬਰਾਮਦ ਹੋਈ ਸੀ।ਇਸ 24 ਕਿਲੋ ਹੈਰੋਇਨ ਦੀ ਕੀਮਤ ਇਕ ਅਰਬ 20 ਕਰੋੜ ਦੱਸੀ ਸੀ।ਸ੍ਰੀ ਅਨਿਲ ਪਾਲੀਵਾਲ ਨੇ ਇਹ ਵੀ ਕਿਹਾ ਸੀ ਕਿ ਕੰਡਿਆਲੀ ਤਾਰ ਦੇ ਦੌਵੇਂ ਪਾਸੇ ਕਣਕ ਦੀ ਉਚੀ ਫਸਲ ਦਾ ਲਾਭ ਲੈ ਕੇ ਪਾਕਿਸਤਾਨੀ ਸਮੱਗਲਰਾਂ ਵਲੋਂ ਭਾਰਤੀ ਖੇਤਰ ਵਿੱਚ ਹੈਰੋਇਨ ਸਪਲਾਈ ਕਰਨ ਦੀਆਂ ਕੋਸ਼ਿਸ਼ਾਂ ਵਧ ਰਹੀਆਂ ਹਨ, ਜਿਸ ਦੇ ਮੱਦੇਨਜਰ ਬੀ.ਐਸ.ਐਫ ਵਲੋਂ ਚੌਕਸੀ ਵਧਾਈ ਗਈ ਗਈ ਹੈ।ਉਨਾਂ ਕਿਹਾ ਕਿ ਪਾਕਿਸਤਾਨੀ ਰੇਂਜਰਾਂ ਨੇ ਮਾਰੇ ਗਏ ਪਾਕਿਸਤਾਨੀ ਸਮੱਗਲਰ ਦੀ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ ਹੈ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …