Sunday, June 29, 2025
Breaking News

ਪਿੰਡ ਅਤਵਾਰਾਪੁਰ ਵਿਖੇ 25 ਲੱਖ ਖਰਚ ਕੇ ਰਾਜੀਵ ਗਾਂਧੀ ਸੇਵਾ ਕੇਂਦਰ ਕਾਗਜਾਂ ‘ਚ ਮੁਕੰਮਲ-ਧੀਮਾਨ

PPN3003201508
ਹੁਸ਼ਿਆਰਪੁਰ, 30 ਮਾਰਚ (ਸਤਵਿੰਦਰ ਸਿੰਘ) – ਭਾਰਤ ਜਗਾਓ ਅੰਦੋਲਨ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਅਤੇ ਰਾਮ ਆਸਰਾ ਨੇ ਬਲਾਕ ਭੂੰਗਾ ਦੇ ਪਿੰਡ ਅਤਵਾਰਾ ਪੁਰ ਵਿਖੇ ਮਨਰੇਗਾ ਸਕੀਮ ਦੇ ਤਹਿਤ 25 ਲੱਖ ਰੁਪਏ ਦੀ ਲਾਗਤ ਨਾਲ ਉਸਾਰਿਆ ਗਿਆ ਭਾਰਤ ਨਿਰਮਾਣ ਰਾਜੀਵ ਗਾਂਧੀ ਸੇਵਾ ਕੇਂਦਰ ਨੂੰ ਕਾਗਜਾਂ ਵਿਚ 1 ਅਪ੍ਰੈਲ 2013 ਪੂਰਾ ਕਰਕੇ ਵਿਖਾ ਕੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਅੱਖਾਂ ਵਿਖ ਘੱਟਾ ਪਾ ਕੇ ਝੂਠੀਆਂ ਰਿਪੋਰਟਾਂ ਭੇਜਣ ਦੀ ਅਤੇ ਪੰਜਾਬ ਸਰਕਾਰ ਵਲੋਂ ਅਜਿਹਾ ਹੋਣ ਦੇਣ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਹੇਠਲੇ ਪਧੱਰ ਤੇ ਹੋ ਰਹੇ ਭ੍ਰਿਸ਼ਟਾਚਾਰ ਨੇ ਲੋਕਾਂ ਨੂੰ ਬੁਨਿਆਦੀ ਮੁਢੱਲੀਆਂ ਸਾਰੀਆਂ ਸਹੂਲਤਾਂ ਤੋਂ ਲਾਂਭੇ ਕਰਕੇ ਰੱਖ ਦਿਤਾ ਹੈ ਤੇ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਪੰਜਾਬ ਅੰਦਰ ਭ੍ਰਿਸ਼ਟਾਚਾਰ ਖਤਮ ਕਰਨ ਦੀ ਥਾਂ ਉਸ ਨੂੰ ਬੇਲਗਾਮ ਹੋਣ ਦੇ ਜਾ ਰਹੀ ਹੈ।
ਧੀਮਾਨ ਨੇ ਦਸਿਆ ਕਿ ਪਿੰਡ ਅਤਵਾਰਾਪੁਰ ਦੇ ਸੇਵਾ ਕੇਂਦਰ ਵਾਰੇ ਪੂਰੀ ਤਰ੍ਹਾਂ ਤੱਥ ਇੰਕਠੇ ਕਰਨ ਤੇ ਪਤਾ ਲੱਗਾ ਕਿ ਮਿਤੀ 28- 01- 2011 ਨੂੰ ਕੁਲ 3100 ਸੁਕੇਅਰ ਫੀਟ ਵਿਚ 25 ਲੱਖ ਰੁਪਏ ਨਾਲ ਸਰਕਾਰ ਵਲੋਂ ਬਿਨ੍ਹਾਂ ਨਕਸ਼ੇ ਦੇ ਉਸਾਰੀ ਕਰਨੀ ਸੀ ਪਰ ਬਲਾਕ ਪੰਚਾਇਤ ਅਧਿਕਾਰੀਆਂ ਦੀ ਮਿਲੀ ਭੁਗਤ ਨੇ ਇਹ ਅਧੂਰਾ ਪਿਆ ਪ੍ਰੋਜੇਕਟ ਕਾਗਜਾਂ ਵਿਚ 1 ਅਪ੍ਰੈਲ 2013 ਨੂੰ ਪੂਰਾ ਕਰਕੇ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਬੰਦ ਪਈਆਂ ਅੱਖਾਂ ਵਿਚ ਧੂਲ ਝੋਂਕ ਕੇ ਪੂਰਾ ਕਰ ਦਿਤਾ, ਜਿਸ ਵਿਚ 15 ਲੱਖ ਰੁਪਏ ਵਿਚ ਮਨਰੇਗਾ ਵਰਕਰਾਂ ਦੀ ਮਜਦੂਰੀ ਉਤੇ ਖਰਚਿਆ ਗਿਆ ਤੇ 10 ਲੱਖ ਰੁਪਏ ਮਟੀਰੀਅਲ ਉਤੇ। ਮੌਜੂਦਾ ਸਥਿਤੀ ਵਿਚ ਇਸ ਦੀਆਂ ਟਾੲਲਿਟਾਂ ਦੇ ਦਰਵਾਜ਼ੇ ਲੱਗਣ ਵਾਲੇ ਹਨ, ਉਨ੍ਹਾਂ ਦਾ ਸਾਰਾ ਕੰਮ ਅੱਧਵਾਟੇ ਹੀ ਛੱਡਿਆ ਪਿਆ ਹੈ।ਪਰ 25 ਲੱਖ ਦੀ ਲਾਗਤ ਨਾਲ ਬਣੇ ਹਾਲ ਦੇ ਬਰਾਂਡੇ ਦਾ ਲੱਗਾ ਫਰਸ਼ 2 ਸਾਲ ਵਿਚ ਹੀ ਟੁੱਟਣ ਲੱਗ ਪਿਆ ਹੈ, ਉਸ ਦੀ ਛੱਤ ਉਤੇ ਵੀ ਬੂਟੀਆਂ ਪੈਦਾ ਹੋ ਰਹੀਆਂ ਹਨ। ਸੇਵਾ ਕੇਂਦਰ ਦੇ ਬਾਹਰਲੇ ਪਾਸੇ ਕੋਈ ਵੀ ਬਾਊਡਰੀ ਦੀਵਾਰ ਤਕ ਨਹੀਂ ਹੈ। ਧੀਮਾਨ ਨੇ ਦਸਿਆ ਕਿ ਸਰਕਾਰ ਨੇ ਨਿਯਮਾਂ ਅਨੁਸਾਰ ਕੋਈ ਵੀ ਪ੍ਰੋਜੇਕਟ ਸ਼ੁਰੂ ਕਰਨ ਤੋਂ ਪਹਿਲਾਂ ਕੰਮ ਕਰਨ ਵਾਲੀ ਥਾਂ ਉਤੇ ਸਬੰਧਤ ਪ੍ਰੋਜੇਕਟ ਦੀ ਪੂਰੀ ਸੂਚਨਾ ਵਾਲਾ ਬੋਰਡ ਲੱਗਣਾ ਜਰੂਰੀ ਹੈ ਪਰ ਅਜਿਹੇ ਪਾਰਦਰਸ਼ਤਾ ਵਾਲੇ ਸਾਰੇ ਕੰਮ ਅਧਿਕਾਰੀ ਕਾਗਜਾਂ ਵਿਚ ਹੀ ਪੂਰੇ ਕਰਕੇ ਪਿੰਡ ਵਾਲਿਆਂ ਦੀਆਂ ਅੱਖਾਂ ਵਿਚ ਮਿੱਟੀ ਪਾ ਦਿੰਦੇ ਹਨ ਤੇ ਕਹਿ ਦਿੰਦੇ ਹਨ ਕਿ ਤੁਸੀਂ ਇਸ ਤੋਂ ਕੀ ਲੈਣਾ ਹੈ।ਧੀਮਾਨ ਨੇ ਦਸਿਆ ਕਿ ਉਹ ਪਹਿਲਾਂ ਵੀ ਮਾਹਿਲਪੁਰ ਬਲਾਕ ਦੇ ਪਿੰਡ ਲਲਵਾਨ ਅਤੇ ਸੂਨਾ ਵਿਚ ਭਾਰਤ ਨਿਰਮਾਣ ਰਾਜੀਵ ਗਾਂਧੀ ਸੇਵਾ ਕੇਂਦਰ ਪ੍ਰਤੀ ਸਬੰਧਤ ਅਧਿਕਾਰੀਆਂ ਵਲੋਂ ਕਾਗਜਾਂ ਵਿਚ ਪੂਰਾ ਕਰਨ ਨੂੰ ਵਿਖਾਉਣ ਸਬੰਧੀ ਸਰਕਾਰ ਦੇ ਧਿਆਨ ਹੇਠ ਲਿਆ ਚੁੱਕੇ ਹਨ ਪਰ ਪੰਜਾਬ ਸਰਕਾਰ ਇਨ੍ਹਾਂ ਭ੍ਰਿਸ਼ਟਾਚਾਰ ਦੇ ਕੇਸਾਂ ਵਾਰੇ ਮੋਨ ਧਾਰ ਕੇ ਬੈਠੀ ਹੈ ।

Check Also

ਅਣ ਅਧਿਕਾਰਤ ਪਾਣੀ ਅਤੇ ਸੀਵਰੇਜ਼ ਦੇ ਕਨੈਕਸ਼ਨਾਂ ਨੂੰ ਕੀਤਾ ਗਿਆ ਰੈਗੂਲਰ – ਕਮਿਸ਼ਨਰ ਨਗਰ ਨਿਗਮ

ਕਿਹਾ, ਬਿਨਾਂ ਵਿਆਜ ਜੁਰਮਾਨੇ ਦੀਆਂ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ) …

Leave a Reply