
ਅੰਮ੍ਰਿਤਸਰ, 10 ਅਪ੍ਰੈਲ (ਜਗਦੀਪ ਸਿੰਘ ਸੱਗੂ) – ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਦੇ ਬੀ. ਐਸ. ਸੀ ਸਮੈਸਟਰ-ਪੰਜਵਾਂ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਪਰੀਖਿਆਵਾਂ ਵਿਚ ਹੋਈਆਂ ਸਨ ਦੇ ਨਤੀਜਿਆਂ ‘ਚ ਮੈਰਿਟ ਵਿਚ ਆ ਕੇ ਕਾਲਜ ਦਾ ਨਾਂ ਰੌਸ਼ਨ ਕੀਤਾ। ਬੀ. ਐਸ. ਸੀ ਕੰਪਿਊਟਰ ਸਾਇੰਸ ਦੀ ਸਮੈਸਟਰ-ਪੰਜਵਾਂ ਦੀ ਵਿਦਿਆਰਥਣ ਪੁਨੀਤ ਕੌਰ ਨੇ 322ਫ਼400 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ। ਬੀ. ਐਸ. ਸੀ. ਕੰਪਿਊਟਰ ਸਾਇੰਸ ਸਮੈਸਟਰ ਪੰਜਵਾਂ ਦੀ ਵਿਦਿਆਰਥਣ ਹਰਮਨਜੀਤ ਕੌਰ ਨੇ ਚੌਥਾ ਸਥਾਨ ਪ੍ਰਾਪਤ ਕੀਤਾ। ਬੀ. ਐਸ. ਸੀ. ਨਾਨ ਮੈਡੀਕਲ ਸਮੈਸਟਰ-ਪੰਜਵਾਂ ਦੀ ਵਿਦਿਆਰਥਣ ਪ੍ਰਭਜੋਤ ਕੌਰ ਨੇ ਵੀ ਯੂਨੀਵਰਸਿਟੀ ਪ੍ਰੀਖਿਆਵਾਂ ਵਿਚੋਂ ਚੌਥਾ ਸਥਾਨ ਪ੍ਰਾਪਤ ਕੀਤਾ।
ਪ੍ਰਿੰਸੀਪਲ ਡਾ. (ਸ਼੍ਰੀਮਤੀ) ਨੀਲਮ ਕਾਮਰਾ ਨੇ ਵਿਦਿਆਰਥਣਾਂ ਨੂੰ ਉਨ੍ਹਾਂ ਦੀ ਕਾਮਯਾਬੀ ਉੱਤੇ ਵਧਾਈ ਦਿੱਤੀ ਅਤੇ ਭਵਿੱਖ ਵਿਚ ਅੱਗੇ ਵਧਣ ਦਾ ਆਸ਼ੀਰਵਾਦ ਦਿੱਤਾ।ਡਾ. ਸ਼ਵੇਤਾ ਮੋਹਨ ਕੋਆਰਡੀਨੇਟਰ ਬੀ. ਐਸ. ਸੀ. ਕੰਪਿਊਟਰ ਸਾਇੰਸ, ਡਾ. ਪੂਨਮ ਖੁੱਲਰ ਕੋਆਰਡੀਨੇਟਰ ਬੀ. ਐਸ. ਸੀ ਰਜਿਸਟਰਾਰ ਅਤੇ ਮਿਸ ਪ੍ਰਿਅੰਕਾ ਨੇ ਵਿਦਿਆਰਥਣਾਂ ਨੂੰ ਉਨ੍ਹਾਂ ਦੀਆਂ ਕਾਮਯਾਬੀਆਂ ‘ਤੇ ਮੁਬਾਰਕਵਾਦ ਦਿੱਤੀ।
 Punjab Post Daily Online Newspaper & Print Media
Punjab Post Daily Online Newspaper & Print Media
				 
			 
			 
						
					 
						
					 
						
					